ਕਿਸਾਨੀ ਘੋਲ: ਕਿਸਾਨ ਅੱਜ ਮਨਾਉਣਗੇ ਭਗਤ ਸਿੰਘ ਤੇ ਸਾਥੀਆਂ ਦਾ ‘ਸ਼ਹੀਦੀ ਦਿਹਾੜਾ’

Tuesday, Mar 23, 2021 - 11:46 AM (IST)

ਕਿਸਾਨੀ ਘੋਲ: ਕਿਸਾਨ ਅੱਜ ਮਨਾਉਣਗੇ ਭਗਤ ਸਿੰਘ ਤੇ ਸਾਥੀਆਂ ਦਾ ‘ਸ਼ਹੀਦੀ ਦਿਹਾੜਾ’

ਨਵੀਂ ਦਿੱਲੀ— ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਪਿਛਲੇ ਕਰੀਬ 4 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਧਰਨੇ ’ਤੇ ਬੈਠੇ ਹੋਏ ਹਨ। ਕਿਸਾਨ ਅੱਜ ਯਾਨੀ ਕਿ ਮੰਗਲਵਾਰ ਨੂੰ ਸ. ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਉਣਗੇ, ਇਸ ਲਈ ਸਰਹੱਦਾਂ ’ਤੇ ਭਾਰੀ ਗਿਣਤੀ ਵਿਚ ਨੌਜਵਾਨ ਦਿੱਲੀ ਦੀਆਂ ਸਰਹੱਦਾਂ ’ਤੇ ਪਹੁੰਚਣ ਲੱਗ ਗਏ ਹਨ। ਕੁੰਡਲੀ ਬਾਰਡਰ ’ਤੇ ਸਭ ਤੋਂ ਜ਼ਿਆਦਾ ਨੌਜਵਾਨ ਪੰਜਾਬ ਤੋਂ ਪਹੁੰਚ ਰਹੇ ਹਨ। ਇਸ ਮੌਕੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਸ ’ਚ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਵਿਚਾਰਾਂ ’ਤੇ ਚਰਚਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਟਿਕੈਤ ਨੇ ਕਰਨਾਟਕ ਦੇ ਕਿਸਾਨਾਂ ਨੂੰ ਕੀਤੀ ਅਪੀਲ, ਕਿਹਾ- ਟਰੈਕਟਰਾਂ ਨਾਲ ਬੈਂਗਲੁਰੂ ਦਾ ਕਰੋ ਘਿਰਾਓ

 

PunjabKesari

ਓਧਰ ਸੰਗਰੂਰ ਤੋਂ ਨੌਜਵਾਨ ਕਿਸਾਨ ਸ਼ਹੀਦ ਊਧਮ ਸਿੰਘ ਸਮਾਰਕ ਤੋਂ ਪਵਿੱਤਰ ਮਿੱਟੀ ਲੈ ਕੇ ਟਿਕਰੀ ਬਾਰਡਰ ਲਈ ਰਵਾਨਾ ਹੋਏ ਹਨ। ਹੋਰ ਥਾਵਾਂ ਤੋਂ ਵੀ ਕਿਸਾਨਾਂ ਨੇ ਦਿੱਲੀ ਲਈ ਕੂਚ ਕੀਤਾ ਹੈ। ਕਰਨਾਲ ਦੇ ਜਗਾਧਰੀ ਸਥਿਤ ਮਿਲਕ ਮਾਜਰਾ ਟੋਲ ਪਲਾਜ਼ਾ ’ਤੇ ਹੋਣ ਵਾਲੇ ਸ਼ਹੀਦੀ ਦਿਹਾੜੇ ’ਤੇ ਕਿਸਾਨ, ਨੌਜਵਾਨ ਅਤੇ ਬੱਚੇ ਪੀਲੀਆਂ ਪੱਗਾਂ ਬੰਨ੍ਹ ਕੇ ਹਿੱਸਾ ਲੈਣਗੇ, ਉੱਥੇ ਹੀ ਬੀਬੀਆਂ ਪੀਲੀਆਂ ਚੁੰਨੀਆਂ ਲੈ ਕੇ ਪਹੁੰਚਣਗੀਆਂ। 

ਇਹ ਵੀ ਪੜ੍ਹੋ : ਹਰਿਆਣਾ ’ਚ ਨਾ ਤਾਂ ਮੰਡੀਆਂ ਬੰਦ ਹੋਣਗੀਆਂ ਅਤੇ ਨਾ ਹੀ MSP ’ਤੇ ਖਰੀਦ ਖ਼ਤਮ ਹੋਵੇਗੀ : ਦੁਸ਼ਯੰਤ ਚੌਟਾਲਾ

PunjabKesari

ਇਹ ਵੀ ਪੜ੍ਹੋ : ਕਿਸਾਨ ਹਿਮਾਚਲ ਦੇ ਪਾਉਂਟਾ ਸਾਹਿਬ 'ਚ 7 ਅਪ੍ਰੈਲ ਨੂੰ ਕਰਨਗੇ ਮਹਾਪੰਚਾਇਤ

ਭਾਰਤ ਬੰਦ ’ਤੇ ਵੀ ਚਰਚਾ—
ਕਿਸਾਨ ਜਥੇਬੰਦੀਆਂ ਨੇ 26 ਮਾਰਚ 2021 ਨੂੰ ਭਾਰਤ ਬੰਦ ਦਾ ਵੀ ਐਲਾਨ ਕੀਤਾ ਹੈ। ਸ਼ਹੀਦੀ ਦਿਹਾੜੇ ’ਤੇ ਕਿਸਾਨ ਭਾਰਤ ਬੰਦ ਨੂੰ ਲੈ ਕੇ ਅੱਗੇ ਦੀ ਰਣਨੀਤੀ ਵੀ ਤਿਆਰ ਕਰਨਗੇ। ਦੱਸ ਦੇਈਏ ਕਿ ਅੰਦੋਲਨ ਦੇ 4 ਮਹੀਨੇ 26 ਮਾਰਚ ਨੂੰ ਪੂਰੇ ਹੋਣ ਮੌਕੇ ਰਾਸ਼ਟਰ ਵਿਆਪੀ ਬੰਦ ਦੀ ਅਪੀਲ ਦੌਰਾਨ ਦੁਕਾਨਾਂ, ਵਾਪਰਕ ਅਦਾਰੇ 12 ਘੰਟੇ ਤੱਕ ਬੰਦ ਰਹਿਣਗੇ। 28 ਮਾਰਚ ਨੂੰ ਹੋਲੀ ਵਾਲੇ ਦਿਨ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਦਾ ਸਾੜਨਗੇ। ਦੱਸਣਯੋਗ ਹੈ ਕਿ ਪਿਛਲੇ ਸਾਲ 26 ਨਵੰਬਰ ਤੋਂ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਨਾਲ ਲੱਗਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਜਾਣ। ਕੇਂਦਰ ਅਤੇ ਕਿਸਾਨ ਦੋਵੇਂ ਹੀ ਪਿੱਛੇ ਹੱਟਣ ਲਈ ਤਿਆਰ ਨਹੀਂ ਹਨ।


author

Tanu

Content Editor

Related News