''ਤਾਰੀਖ਼ ''ਤੇ ਤਾਰੀਖ਼'' ਦੇ ਕੇ ਮਾਮਲੇ ਨੂੰ ਖਿੱਚਣਾ ਸਰਕਾਰ ਦੀ ਯੋਜਨਾ- ਕਿਸਾਨ ਆਗੂ
Sunday, Jan 17, 2021 - 11:46 AM (IST)
ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰਦੇ ਹੋਏ ਕਰੀਬ 2 ਮਹੀਨੇ ਹੋਣ ਵਾਲੇ ਹਨ ਪਰ ਹੁਣ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਨਿਕਲ ਸਕਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਮਾਮਲੇ ਨੂੰ ਲੰਬਾ ਖਿੱਚ ਕੇ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ। ਅਖਿਲ ਭਾਰਤੀ ਕਿਸਾਨ ਸਭਾ ਦੇ ਜਨਰਲ ਸਕੱਤਰ ਹੰਨਾਨ ਮੋਲਾਹ ਨੇ ਕਿਹਾ ਕਿ ਲਗਭਗ 2 ਮਹੀਨਿਆਂ ਤੋਂ ਅਸੀਂ ਠੰਡ ਦੇ ਮੌਸਮ 'ਚ ਪੀੜਤ ਹਨ ਅਤੇ ਮਰ ਰਹੇ ਹਾਂ। ਸਰਕਾਰ ਸਾਨੂੰ 'ਤਾਰੀਖ਼ ਤੇ ਤਾਰੀਖ਼' ਦੇ ਰਹੀ ਹੈ ਅਤੇ ਚੀਜ਼ਾਂ ਨੂੰ ਖਿੱਚ ਰਹੀ ਹੈ ਤਾਂ ਕਿ ਅਸੀਂ ਥੱਕ ਜਾਈਏ ਅਤੇ ਜਗ੍ਹਾ ਛੱਡ ਦੇਈਏ। ਇਹ ਉਨ੍ਹਾਂ ਦੀ ਸਾਜਿਸ਼ ਹੈ।
ਇਹ ਵੀ ਪੜ੍ਹੋ : ਸਿੰਘੂ ਬਾਰਡਰ 'ਤੇ ਅੰਦੋਲਨ 'ਚ ਸ਼ਾਮਲ ਕਿਸਾਨ ਨੂੰ NIA ਨੇ ਭੇਜਿਆ ਨੋਟਿਸ, ਜਾਣੋਂ ਕੌਣ ਹੈ ਇਹ ਸ਼ਖਸ
ਦੱਸਣਯੋਗ ਹੈ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ 15 ਜਨਵਰੀ ਨੂੰ ਹੋਈ 9ਵੇਂ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ ਹੈ। ਹੁਣ ਸਰਕਾਰ ਨੇ ਕਿਸਾਨਾਂ ਨੂੰ 10ਵੇਂ ਦੌਰ ਦੀ ਗੱਲਬਾਤ ਲਈ 19 ਜਨਵਰੀ ਦਾ ਸਮਾਂ ਦਿੱਤਾ ਹੈ। ਅੱਜ ਕਿਸਾਨ ਅੰਦੋਲਨ ਦਾ 53ਵਾਂ ਦਿਨ ਹੈ। ਦਿੱਲੀ 'ਚ ਪੈ ਰਹੀ ਕੜਾਕੇ ਦੀ ਠੰਡ 'ਚ ਕਿਸਾਨ ਸੜਕਾਂ 'ਤੇ ਬੈਠੇ ਹਨ ਅਤੇ ਕਾਨੂੰਨ ਰੱਦ ਕਰਨ ਦੀ ਆਪਣੀ ਜਿੱਦ 'ਤੇ ਅੜੇ ਹੋਏ ਹਨ।
ਨੋਟ : ਕਦੋਂ ਖ਼ਤਮ ਹੋਵੇਗਾ ਕਿਸਾਨ ਅੰਦੋਲਨ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ