‘ਕਿਸਾਨ ਅੰਦੋਲਨ : ਫਸਲ ਦਾ ਸਿੱਧਾ ਖਾਤਿਆਂ ’ਚ ਭੁਗਤਾਨ ਕਿਸਾਨਾਂ ਨੂੰ ਮਨਜ਼ੂਰ ਨਹੀਂ’

04/05/2021 1:10:20 PM

ਸੋਨੀਪਤ (ਦੀਕਸ਼ਿਤ)– ਦਿੱਲੀ ਦੀਆਂ ਹਦਾਂ ’ਤੇ ਡੇਰਾ ਜਮਾਈ ਬੈਠੇ ਕਿਸਾਨ ਸੋਮਵਾਰ ਨੂੰ ਪੂਰੇ ਦੇਸ਼ ਚ ਐੱਫ. ਸੀ. ਆਈ. (ਭਾਰਤੀ ਖੁਰਾਕ ਨਿਗਮ) ਬਚਾਓ ਦਿਹਾੜਾ ਮਨਾਉਣਗੇ। ਸੰਯੁਕਤ ਕਿਸਾਨ ਮੋਰਚਾ ਨੇ ਤੈਅ ਕੀਤਾ ਹੈ ਕਿ ਪੂਰੇ ਦੇਸ਼ ’ਚ ਐੱਫ. ਸੀ. ਆਈ. ਦੇ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਪੂਰਾ ਦਿਨ ਇਨ੍ਹਾਂ ਦਫਤਰਾਂ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਨਾਲ ਹੀ ਖਪਤਕਾਰ ਮਾਮਲਿਆਂ ਦੇ ਕੇਂਦਰੀ ਮੰਤਰੀ ਦੇ ਨਾਂ ਮੰਗ-ਪੱਤਰ ਦਿੱਤਾ ਜਾਵੇਗਾ। ਕਿਸਾਨਾਂ ਨੇ ਸਰਕਾਰ ਦੇ ਉਸ ਫੈਸਲੇ ’ਤੇ ਵੀ ਇਤਰਾਜ਼ ਜਤਾਇਆ ਹੈ, ਜਿਸ ’ਚ ਫਸਲ ਦਾ ਸਿੱਧਾ ਭੁਗਤਾਨ ਕਿਸਾਨ ਦੇ ਖਾਤੇ ’ਚ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ‘ਕਿਸਾਨ ਅੰਦੋਲਨ’ ਲਈ ਮੇਰੀ ਜਾਨ ਵੀ ਚੱਲੀ ਜਾਵੇ ਪਰ ਕਿਸਾਨਾਂ ਦਾ ਸਾਥ ਨਹੀਂ ਛੱਡਾਂਗਾ: ਕੇਜਰੀਵਾਲ

PunjabKesari

ਕਿਸਾਨਾਂ ਨੇ ਸਾਫ ਤੌਰ ’ਤੇ ਕਿਹਾ ਕਿ ਫਿਲਹਾਲ ਅਜਿਹੀ ਵਿਵਸਥਾ ਸਹੀ ਨਹੀਂ ਹੋ ਸਕਦੀ ਹੈ ਕਿ ਕਿਸਾਨਾਂ ਨੂੰ ਸਿੱਧੇ ਖਾਤਿਆਂ ’ਚ ਭੁਗਤਾਨ ਕੀਤਾ ਜਾ ਸਕੇ, ਇਸ ਨਾਲ ਸਗੋਂ ਅਵਿਵਸਥਾ ਹੀ ਫੈਲੇਗੀ। ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਬੀਤੇ ਦਿਨੀਂ ਬੈਠਕ ਕਰ ਕੇ ਇਹ ਫੈਸਲਾ ਕੀਤਾ ਸੀ ਕਿ 5 ਅਪ੍ਰੈਲ ਨੂੰ ਪੂਰੇ ਦੇਸ਼ ’ਚ ਐੱਫ. ਸੀ. ਆਈ. ਬਚਾਓ ਦਿਹਾੜਾ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਵਿਰੋਧ ’ਚ ਡਟੇ ਕਿਸਾਨ, ਬੈਰੀਕੇਡ ਤੋੜੇ

ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਐੱਫ. ਸੀ. ਆਈ. ਨੂੰ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ, ਇਸ ਲਈ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਐੱਫ. ਸੀ. ਆਈ. ਦੇ ਖਰੀਦ ਕੇਂਦਰਾਂ ਨੂੰ ਘੱਟ ਕਰਕੇ ਉਸ ਦਾ ਬਜਟ ਵਧਾਇਆ ਜਾਵੇ। ਇੰਨਾ ਹੀ ਨਹੀਂ ਫਸਲ ਖਰੀਦ ਨੂੰ ਲੈ ਕੇ ਸਰਕਾਰ ਵੱਲੋਂ ਲਏ ਗਏ ਅੱਧਾ ਦਰਜਨ ਫੈਸਲਿਆਂ ਦਾ ਵੀ ਵਿਰੋਧ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਗੁਰਨਾਮ ਚਢੂਨੀ ਦੀ ਭਾਜਪਾ ਨੇਤਾਵਾਂ ਨੂੰ ਚਿਤਾਵਨੀ, ਕਿਸਾਨ ਅੰਦੋਲਨ ਤੱਕ ਰੱਦ ਕਰਨ ਸਾਰੇ ਪ੍ਰੋਗਰਾਮ


Tanu

Content Editor

Related News