ਕੇਰਲ ਦੇ ਕਿਸਾਨਾਂ ਨੇ ਖੋਲ੍ਹੇ ਦਿਲ ਦੇ ਬੂਹੇ, ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਲਈ ਭੇਜੇ 16 ਟਨ ਅਨਾਨਾਸ

Sunday, Dec 27, 2020 - 06:45 PM (IST)

ਕੇਰਲ ਦੇ ਕਿਸਾਨਾਂ ਨੇ ਖੋਲ੍ਹੇ ਦਿਲ ਦੇ ਬੂਹੇ, ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਲਈ ਭੇਜੇ 16 ਟਨ ਅਨਾਨਾਸ

ਕੋਚੀ (ਭਾਸ਼ਾ)— ਦਿੱਲੀ ਦੀਆਂ ਸਰਹੱਦਾਂ ’ਤੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 31 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਪ੍ਰਤੀ ਇਕਜੁੱਟਤਾ ਜ਼ਾਹਰ ਕਰਦੇ ਹੋਏ ਕੇਰਲ ਦੇ ਇਕ ਕਿਸਾਨ ਸੰਗਠਨ ਨੇ ਉਨ੍ਹਾਂ ਲਈ 16 ਟਨ ਅਨਾਨਾਸ ਭੇਜੇ ਹਨ। ਪ੍ਰਦਰਸ਼ਨਕਾਰੀ ਕਿਸਾਨਾਂ ਵਿਚਾਲੇ ਮੁਫ਼ਤ ਵੰਡਣ ਲਈ ਅਨਾਨਾਸ ਦਾ ਇਕ ਟਰੱਕ ਭੇਜਿਆ ਗਿਆ ਹੈ। ਫ਼ਲ ਦੀ ਇਸ ਖੇਪ ਦੀ ਕੀਮਤ ਅਤੇ ਟਰਾਂਸਪੋਰਟ ਦਾ ਖਰਚਾ ਪਾਈਨ ਐੱਪਲ ਫਾਰਮਸ ਐਸੋਸੀਏਸ਼ਨ ਵਲੋਂ ਚੁੱਕਿਆ ਜਾਵੇਗਾ। ਸੰਗਠਨ ਦੇ ਨੇਤਾ ਜੇਮਸ ਥੋਟਟੂਮੇਰੀਲ ਨੇ ਐਤਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ: ‘ਮਨ ਕੀ ਬਾਤ’ ’ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ, ਜਾਣੋ ਹੋਰ ਕੀ ਬੋਲੇ PM ਮੋਦੀ

ਖੇਤੀਬਾੜੀ ਮੰਤਰੀ ਵੀ. ਐੱਸ. ਸੁਨੀਲ ਕੁਮਾਰ ਨੇ ‘ਪਾਈਨ ਐੱਪਲ ਸਿਟੀ’ ਦੇ ਨਾਮ ਤੋਂ ਮਸ਼ਹੂਰ ਵਾਜਾਕੁਲਮ ਤੋਂ ਵੀਰਵਾਰ ਦੀ ਰਾਤ ਨੂੰ ਅਨਾਨਾਸ ਦੀ ਇਸ ਖੇਪ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਫ਼ਲ ਦੀ ਖੇਪ ਦੇ ਸੋਮਵਾਰ ਸ਼ਾਮ ਤੱਕ ਦਿੱਲੀ ਪਹੁੰਚ ਜਾਣ ਦੀ ਸੰਭਾਵਨਾ ਹੈ। ਸੰਗਠਨ ਦੇ ਨੇਤਾ ਜੇਮਸ ਨੇ ਦੱਸਿਆ ਇਕ ਦਿੱਲੀ ਗੁਰਦੁਆਰਾ ਦੇ ਹਰਭਜਨ ਸਿੰਘ ਨਾਲ ਕੇਰਲ ਦੇ ਸੰਸਦ ਮੈਂਬਰ ਡੀਨ ਕੁਰੀਆਕੋਸ ਅਤੇ ਕੇ. ਕੇ. ਰਾਗੇਸ਼ ਫ਼ਲ ਦੀ ਵੰਡ ਲਈ ਕਿਸਾਨ ਆਗੂਆਂ ਨਾਲ ਕੋਆਰਡੀਨੇਸ਼ਨ ਕਰਨਗੇ। ਮੰਤਰੀ ਨੇ ਦੋਸ਼ ਲਾਇਆ ਕਿ ਦੇਸ਼ ’ਚ ਖੁਦਰਾ ਕਾਰੋਬਾਰ ਪਹਿਲਾਂ ਤੋਂ ਹੀ ਕਾਰਪੋਰੇਟ ਦੇ ਕੰਟਰੋਲ ਵਿਚ ਹੈ ਅਤੇ ਜੇਕਰ ਇਸ ਤਰ੍ਹਾਂ ਖੇਤੀ ਖੇਤਰ ’ਚ ਵੀ ਹੁੰਦਾ ਰਿਹਾ ਤਾਂ ਕੇਰਲ ਵਰਗੇ ਉਪਭੋਗਤਾ ਸੂਬਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨ ਆਗੂਆਂ ਨੇ ਤੈਅ ਕੀਤਾ ਕੇਂਦਰ ਨਾਲ ਬੈਠਕ ਦਾ ਸਮਾਂ ਅਤੇ ਤਾਰੀਖ਼

ਇਹ ਵੀ ਪੜ੍ਹੋ: ਸਿੰਘੂ ਸਰਹੱਦ ’ਤੇ ਡਟੇ ਕਿਸਾਨਾਂ ਨੇ ਥਾਲੀਆਂ-ਪੀਪੇ ਖੜਕਾ PM ਮੋਦੀ ਦੀ ‘ਮਨ ਕੀ ਬਾਤ’ ਦਾ ਕੀਤਾ ਵਿਰੋਧ (ਤਸਵੀਰਾਂ)

 


author

Tanu

Content Editor

Related News