ਅੰਦੋਲਨ ਖ਼ਤਮ ਕਰ ਘਰ ਜਾਣ ਦੀ ਖ਼ੁਸ਼ੀ ’ਚ ਕਿਸਾਨਾਂ ਨੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)

Saturday, Dec 11, 2021 - 10:31 AM (IST)

ਅੰਦੋਲਨ ਖ਼ਤਮ ਕਰ ਘਰ ਜਾਣ ਦੀ ਖ਼ੁਸ਼ੀ ’ਚ ਕਿਸਾਨਾਂ ਨੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)

ਨਵੀਂ ਦਿੱਲੀ- ਕਿਸਾਨ ਅੰਦੋਲਨ ਅੱਜ ਯਾਨੀ ਸ਼ਨੀਵਾਰ ਨੂੰ ਖ਼ਤਮ ਹੋ ਗਿਆ ਹੈ। ਇਸ ਵਿਚ ਟਿਕਰੀ ਸਰਹੱਦ ’ਤੇ ਕਿਸਾਨਾਂ ’ਚ ਜਸ਼ਨ ਦਾ ਮਾਹੌਲ ਹੈ। ਕਿਸਾਨ ਜਥੇਬੰਦੀਆਂ ਦੇ ਵਰਕਰਾਂ ਦੀ ਖ਼ੁਸ਼ੀ ਦਾ ਇਕ ਕਾਰਨ ਇਹ ਵੀ ਹੈ ਕਿ ਉਹ ਮਹੀਨਿਆਂ ਬਾਅਦ ਘਰ ਵਾਪਸ ਜਾ ਰਹੇ ਹਨ। ਨਾਲ ਹੀ ਉਹ ਜਿਸ ਕਾਨੂੰਨ ਵਿਰੁੱਧ ਅੰਦੋਲਨ ਕਰ ਰਹੇ ਸਨ, ਉਸ ਨੂੰ ਵੀ ਸਰਕਾਰ ਨੇ ਵਾਪਸ ਲੈ ਲਿਆ ਹੈ। ਇਕ ਨਿਊਜ਼ ਏਜੰਸੀ ਨੇ ਵੀਡੀਓ ਪੋਸਟ ਕੀਤਾ ਹੈ, ਜਿਸ ’ਚ ਕਿਸਾਨ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਟਿਕਰੀ ਸਰਹੱਦ ਦਾ ਹੈ। ਦੱਸਣਯੋਗ ਹੈ ਕਿ ਸਿੰਘੂ ਅਤੇ ਅਤੇ ਟਿਕਰੀ ਬਾਰਡਰ ’ਤੇ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ 15 ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਡੇਰਾ ਲਾਏ ਹੋਏ ਸਨ।

 

ਉੱਥੇ ਹੀ ਦੂਜੇ ਪਾਸੇ ਗਾਜੀਪੁਰ ਸਰਹੱਦ (ਦਿੱਲੀ-ਯੂ.ਪੀ. ਸਰਹੱਦ) ’ਤੇ ਲਗਾਏ ਗਏ ਟੈਂਟ ਕਿਸਾਨ ਜਥੇਬੰਦੀਆਂ ਦੇ ਲੋਕਾਂ ਨੇ ਲਗਭਗ ਹਟਾ ਦਿੱਤੇ ਹਨ। ਇੱਥੋਂ ਲੋਕ ਘਰਾਂ ਨੂੰ ਵਰਤਣ ਦੀ ਤਿਆਰੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਇਕ ਸਾਲ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਸਨ। ਵਿਰੋਧ ਨੂੰ ਦੇਖਦੇ ਹੋਏ ਇਸ ਨੂੰ ਵਾਪਸ ਲੈ ਲਿਆ ਗਿਆ। ਉੱਥੇ ਹੀ ਸਰਕਾਰ ਐੱਮ.ਐੱਸ.ਪੀ. ’ਤੇ ਫ਼ੈਸਲਾ ਕਰਨ ਲਈ ਇਕ ਕਮੇਟੀ ਬਣਾਉਣ ’ਤੇ ਸਹਿਮਤ ਵੀ ਹੋ ਗਈ ਹੈ। ਉੱਥੇ ਹੀ ਕਿਸਾਨਾਂ ਵਿਰੁੱਧ ਸਾਰੇ ਪੁਲਸ ਕੇਸ ਵੀ ਰੱਦ ਹੋਣਗੇ।

PunjabKesari


author

DIsha

Content Editor

Related News