ਕਿਸਾਨਾਂ ਦਾ ਹੱਕ ਖੋਹਣ ਲਈ ਭਾਜਪਾ ਕਰ ਰਹੀ ਹੈ ਨਾਕਾਬੰਦੀ : ਪ੍ਰਿਯੰਕਾ ਗਾਂਧੀ

Sunday, Jan 24, 2021 - 05:24 PM (IST)

ਕਿਸਾਨਾਂ ਦਾ ਹੱਕ ਖੋਹਣ ਲਈ ਭਾਜਪਾ ਕਰ ਰਹੀ ਹੈ ਨਾਕਾਬੰਦੀ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ- ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਪਾਰਟੀ ਲਗਾਤਾਰ ਭਾਜਪਾ ਸਰਕਾਰ 'ਤੇ ਹਮਲਾਵਰ ਹੋ ਰਹੀ ਹੈ। ਦਿੱਲੀ ਆ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਸ ਨੇ ਨਾਕੇਬੰਦੀ ਕੀਤੀ ਹੈ। ਇਸ ਖ਼ਬਰ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕਰਦੇ ਹੋਏ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ ਹੈ। ਪ੍ਰਿਯੰਕਾ ਨੇ ਟਵੀਟ ਕਰ ਕੇ ਲਿਖਿਆ,''ਭਾਜਪਾ ਆਪਣੇ ਅਰਬਪਤੀ ਦੋਸਤਾਂ ਲਈ ਲਾਲ ਕਾਲੀਨ ਵਿਛਾ ਦੇਸ਼ ਦਾ ਸਾਰਾ ਪੈਸਾ ਉਨ੍ਹਾਂ ਦੇ ਹਵਾਲੇ ਕਰ ਰਹੀ ਹੈ ਪਰ ਕਿਸਾਨ ਆਪਣਾ ਹੱਕ ਮੰਗਣ ਦਿੱਲੀ ਆਉਣਾ ਚਾਹੁੰਦੇ ਹਨ ਤਾਂ ਨਾਕਾਬੰਦੀ ਕੀਤੀ ਜਾ ਰਹੀ ਹੈ।'' ਉਨ੍ਹਾਂ ਲਿਖਿਆ ਹੈ ਕਿ ਭਾਜਪਾ ਅਤੇ ਸੂਟ-ਬੂਟ ਵਾਲਿਆਂ ਦੀ ਜੁਗਲਬੰਦੀ ਹੈ, ਕਿਸਾਨ ਦਾ ਹੱਕ ਖੋਹਣ ਨੂੰ ਇਹ ਨਾਕਾਬੰਦੀ ਹੈ।

PunjabKesariਦੱਸਣਯੋਗ ਹੈ ਕਿ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥ 'ਚ ਨਿਕਲਣ ਵਾਲੇ ਟਰੈਕਟਰ ਮਾਰਚ ਨੂੰ ਰੋਕਣ ਲਈ ਯਮੁਨਾ ਐਕਸਪ੍ਰੈੱਸ ਵੇਅ 'ਤੇ ਨਾਕੇਬੰਦੀ ਕੀਤੀ ਗਈ ਹੈ। ਹੁਣ ਕੋਈ ਟਰੈਕਟਰ-ਟਰਾਲੀ ਯਮੁਨਾ ਐਕਸਪ੍ਰੈੱਸ ਵੇਅ 'ਤੇ ਨਹੀਂ ਚੜ੍ਹ ਸਕੇਗੀ। ਨਾਕੇਬੰਦੀ ਕਰ ਕੇ ਇਨ੍ਹਾਂ ਨੂੰ ਦਿੱਲੀ ਵੱਲ ਜਾਣ ਤੋਂ ਰੋਕਿਆ ਜਾਵੇਗਾ। ਮਥੁਰਾ 'ਚ ਪੁਲਸ ਅਤੇ ਐਕਸਪ੍ਰੈੱਸ ਵੇਅ ਅਧਿਕਾਰੀਆਂ ਦੀ ਬੈਠਕ ਕਰ ਕੇ ਇਸ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।


author

DIsha

Content Editor

Related News