ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਤੋਂ ਕਪਾਹ ਦੀ ਫਸਲ ਨੂੰ ਬਚਾਉਣ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ

Thursday, Aug 04, 2022 - 01:15 AM (IST)

ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਤੋਂ ਕਪਾਹ ਦੀ ਫਸਲ ਨੂੰ ਬਚਾਉਣ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ

ਗੁਰੂਗ੍ਰਾਮ (ਵਿਸ਼ੇਸ਼) : ਲੁਈਸ ਡਰੇਵਸ ਕੰਪਨੀ ਇੰਡੀਆ ਪ੍ਰਾਈਵੇਟ ਲਿਮਟਿਡ ਗੁੜਗਾਓਂ ਨੇ ਕਪਾਹ ਉਤਪਾਦਕ ਕਿਸਾਨਾਂ ਨੂੰ ਕਪਾਹ ਦੀ ਫਸਲ ਦੇ ਵੱਖ-ਵੱਖ ਖ਼ਤਰਿਆਂ, ਜਿਵੇਂ ਕਿ ਗੁਲਾਬੀ ਸੁੰਡੀ (ਪੀ.ਬੀ.ਡਬਲਯੂ.), ਚਿੱਟੀ ਮੱਖੀ ਆਦਿ ਬਾਰੇ ਜਾਗਰੂਕ ਕਰਨ ਅਤੇ ਬਿਹਤਰ ਖੇਤੀ ਅਭਿਆਸਾਂ ਨਾਲ ਖੇਤੀ ਲਾਗਤਾਂ ਨੂੰ ਘਟਾਉਣ ਲਈ ਇਕ ਪ੍ਰਾਜੈਕਟ ਜਾਗ੍ਰਿਤੀ ਸ਼ੁਰੂ ਕੀਤੀ ਹੈ। ਉੱਤਰੀ ਕਪਾਹ ਉਤਪਾਦਕ ਸੂਬਿਆਂ 'ਚ ਇਸ ਪ੍ਰਾਜੈਕਟ ਅਧੀਨ 6 ਪਿੰਡ ਗੋਦ ਲਏ ਗਏ ਹਨ। ਇਨ੍ਹਾਂ 'ਚ ਪੰਜਾਬ ਤੋਂ ਬੁਰਜ ਮਹਿਮਾ (ਬਠਿੰਡਾ ਜ਼ਿਲ੍ਹਾ), ਨਿਹਾਲ ਖੇੜਾ (ਫਾਜ਼ਿਲਕਾ ਜ਼ਿਲ੍ਹਾ), ਹਰਿਆਣਾ ਤੋਂ ਚੱਕਣ (ਸਿਰਸਾ ਜ਼ਿਲ੍ਹਾ), ਸ਼ਾਮ ਸੁੱਖ (ਹਿਸਾਰ ਜ਼ਿਲ੍ਹਾ) ਢੋਲੀਪਾਲ (ਸ਼੍ਰੀ ਹਨੂੰਮਾਨਗੜ੍ਹ ਜ਼ਿਲ੍ਹਾ) ਤੇ ਕੋਠਾ (ਸ਼੍ਰੀਗੰਗਾਨਗਰ ਜ਼ਿਲ੍ਹਾ) ਰਾਜਸਥਾਨ ਸ਼ਾਮਲ ਹਨ।

27 ਜੁਲਾਈ ਤੋਂ 31 ਜੁਲਾਈ ਤੱਕ ਪਿੰਡਾਂ 'ਚ 'ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਪ੍ਰਬੰਧਨ ਬਾਰੇ ਜਾਗਰੂਕਤਾ' ਵਿਸ਼ੇ 'ਤੇ ਮੀਟਿੰਗਾਂ ਕੀਤੀਆਂ ਗਈਆਂ। ਪੰਜਾਬ 'ਚ ਹੋਣ ਵਾਲੀਆਂ ਮੀਟਿੰਗਾਂ ਦੀ ਤਕਨੀਕੀ ਸਲਾਹ ਡਾ. ਦਿਲਬਾਗ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਅਤੇ ਡਾ. ਵਿਜੇ ਠਾਕੁਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦਿੱਤੀ। ਰਾਜਸਥਾਨ 'ਚ ਮੀਟਿੰਗਾਂ ਦੀ ਤਕਨੀਕੀ ਸਲਾਹ ਦੀ ਪ੍ਰਧਾਨਗੀ ਡਾ. ਬੀ. ਆਰ. ਬਕੋਲੀਆ ਖੇਤੀਬਾੜੀ ਨਿਰਦੇਸ਼ਕ ਹਨੂੰਮਾਨਗੜ੍ਹ ਅਤੇ ਡਾ. ਅਸ਼ੋਕ ਕੁਮਾਰ ਖੇਤੀਬਾੜੀ ਅਫ਼ਸਰ ਸ਼੍ਰੀਗੰਗਾਨਗਰ ਨੇ ਕੀਤੀ। ਇਸੇ ਤਰ੍ਹਾਂ ਹਰਿਆਣਾ 'ਚ ਡਾ. ਰਾਮਪ੍ਰਤਾਪ ਸਿੰਘ ਸੰਯੁਕਤ ਨਿਰਦੇਸ਼ਕ ਖੇਤੀਬਾੜੀ ਅਤੇ ਡਾ. ਅਰੁਣ ਯਾਦਵ ਪੌਦਾ ਸੁਰੱਖਿਆ ਅਫ਼ਸਰ ਨੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਪ੍ਰਬੰਧਨ ਬਾਰੇ ਤਕਨੀਕੀ ਸਲਾਹ ਤੇ ਜਾਣਕਾਰੀ ਦਿੱਤੀ।

2000 ਤੋਂ ਵੱਧ ਕਿਸਾਨਾਂ ਨੂੰ 15,000 ਫੇਰੋਮੋਟ ਟ੍ਰੈਪ ਵੰਡੇ

ਕਿਸਾਨਾਂ ਦੇ ਖੇਤਾਂ 'ਚ ਫੇਰੋਮੋਨ ਟ੍ਰੈਪਾਂ ਦਾ ਪ੍ਰਦਰਸ਼ਨ ਸ਼ਿਵਪਾਲ ਸਿੰਘ ਮਾਹੀਕੋ ਮੋਨਸਟੋ ਬਾਇਓਟੈੱਕ- ਬਾਇਰ ਵੱਲੋਂ ਕੀਤਾ ਗਿਆ। ਉਨ੍ਹਾਂ ਦੀ ਟੀਮ ਨੇ ਕਿਸਾਨਾਂ ਦੀਆਂ ਮੀਟਿੰਗਾਂ ਕੀਤੀਆਂ ਅਤੇ ਸਾਰੀਆਂ ਥਾਵਾਂ 'ਤੇ ਫੋਰਮੋਨ ਟ੍ਰੈਪਾਂ ਬਾਰੇ ਤਕਨੀਕੀ ਮਾਰਗਦਰਸ਼ਨ ਪ੍ਰਦਾਨ ਕੀਤਾ। ਸ਼੍ਰੀਗੰਗਾਧਰ ਸ਼੍ਰੀਰਾਮੱਪਾ ਅਤੇ ਲੁਈਸ ਡਰੇਵਸ ਕੰਪਨੀ ਦੇ ਰਮਨਦੀਪ ਸਿੰਘ ਨੇ ਪ੍ਰਾਜੈਕਟ ਜਾਗ੍ਰਿਤੀ ਤਹਿਤ ਗੁਲਾਬੀ ਸੁੰਡੀ (ਪੀ.ਬੀ.ਡਬਲਯੂ.) ਤੇ ਕਪਾਹ ਦੀ ਚਿੱਟੀ ਮੱਖੀ ਦੇ ਕਾਰਨ ਗੁਣਵੱਤਾ ਦੇ ਨੁਕਸਾਨ ਦੇ ਮੁੱਲ ਦੇ ਜੋਖਮ ਬਾਰੇ ਵਿਸਥਾਰ ਨਾਲ ਦੱਸਿਆ। ਗੁਲਾਬੀ ਬੋਲਵਰਮ ਨੂੰ ਕੰਟਰੋਲ ਕਰਨ ਲਈ ਐੱਲ.ਡੀ.ਸੀ. ਤੋਂ ਉੱਤਰੀ ਕਪਾਹ ਉਤਪਾਦਕ ਸੂਬਿਆਂ ਦੇ 2000 ਤੋਂ ਵੱਧ ਕਿਸਾਨਾਂ ਨੂੰ 15000 ਫੋਰਮੋਨ ਟ੍ਰੈਪ ਵੰਡੇ ਗਏ। ਮੀਟਿੰਗਾਂ ਦੌਰਾਨ ਗੁਲਾਬੀ ਸੁੰਡੀ ਦੇ ਲਾਰਵੇ ਅਤੇ ਚਿੱਟੀ ਮੱਖੀ ਦੇ ਪ੍ਰਬੰਧਨ 'ਤੇ ਮੁੱਖ ਜ਼ੋਰ ਦਿੱਤਾ ਗਿਆ।

ਗੁਲਾਬੀ ਲਾਰਵੇ ਅਤੇ ਚਿੱਟੀ ਮੱਖੀ ਦੇ ਜੀਵਨ ਚੱਕਰ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਤਾਂ ਜੋ ਕਪਾਹ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਬਿਹਤਰ ਸਮਝ ਦਿੱਤੀ ਜਾ ਸਕੇ ਅਤੇ ਉਨ੍ਹਾਂ ਨੂੰ ਕੰਟਰੋਲ ਕਰਨ ਦਾ ਦ੍ਰਿਸ਼ਟੀਕੋਣ ਦਿੱਤਾ ਜਾ ਸਕੇ। ਕਪਾਹ ਦੀ ਫ਼ਸਲ 'ਚ ਕੀੜਿਆਂ ਦੀ ਗਿਣਤੀ ਦੀ ਜਾਂਚ ਲਈ ਖੇਤ ਨਿਗਰਾਨੀ ਤਕਨੀਕ ਬਾਰੇ ਕਿਸਾਨਾਂ ਨੂੰ ਸਮਝਾਇਆ ਗਿਆ ਤਾਂ ਜੋ ਕਿਸਾਨ ਸਮੱਸਿਆ ਦੀ ਜਾਂਚ 'ਚ ਆਤਮ-ਨਿਰਭਰ ਬਣ ਸਕਣ। ਹਰੇਕ ਮੀਟਿੰਗ ਦੇ ਅੰਤ 'ਚ ਕਿਸਾਨਾਂ ਨੂੰ ਕਪਾਹ ਦੀ ਖੇਤੀ 'ਚ ਆ ਰਹੀਆਂ ਮੁਸ਼ਕਲਾਂ ਬਾਰੇ ਸਵਾਲ ਪੁੱਛਣ ਦਾ ਮੌਕਾ ਦਿੱਤਾ ਗਿਆ, ਜਿਨ੍ਹਾਂ ਦੇ ਢੁੱਕਵੇਂ ਜਵਾਬ ਦਿੱਤੇ ਗਏ। ਕਿਸਾਨਾਂ ਨੂੰ ਕੰਟਰੋਲ ਉਪਾਵਾਂ ਜਿਵੇਂ ਕਿ ਫੇਰੋਮੋਨ ਟ੍ਰੈਪ, ਸਿਫਾਰਸ਼ ਕੀਤੀ ਕੀਟਨਾਸ਼ਕ ਸਪਰੇਅ ਦੇ ਨਾਲ-ਨਾਲ ਖੁਰਾਕ ਅਤੇ ਵਰਤੋਂ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ। ਕਪਾਹ 'ਚ ਗੁਲਾਬੀ ਲਾਰਵੇ ਦੇ ਜੀਵ-ਵਿਗਿਆਨ, ਨੁਕਸਾਨ ਦੇ ਲੱਛਣਾਂ ਅਤੇ ਵੱਖ-ਵੱਖ ਮੌਸਮੀ ਪ੍ਰਬੰਧਨ ਬਾਰੇ ਇਕ ਵਿਸਤ੍ਰਿਤ ਅਧਿਐਨ ਸਮੱਗਰੀ (ਪੰਫਲੈਟ, ਕੈਲੰਡਰ) ਕਿਸਾਨਾਂ ਨੂੰ ਵੰਡੀ ਗਈ।


author

Mukesh

Content Editor

Related News