ਕਿਸਾਨਾਂ ਵਲੋਂ ਫੜ੍ਹੇ ਸ਼ੱਕੀ ਨੌਜਵਾਨ ਦੀ ਮਾਂ ਦਾ ਬਿਆਨ ਆਇਆ ਸਾਹਮਣੇ (ਵੀਡੀਓ)

Saturday, Jan 23, 2021 - 03:10 PM (IST)

ਸੋਨੀਪਤ- ਸਿੰਘ ਸਰਹੱਦ ਤੋਂ ਸ਼ੁੱਕਰਵਾਰ ਨੂੰ ਫੜੇ ਗਏ ਨੌਜਵਾਨ ਦਾ ਹੁਣ ਇਕ ਸਨਸਨੀਖੇਜ਼ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਕਹਿ ਰਿਹਾ ਹੈ ਕਿ ਕਿਸਾਨਾਂ ਦੇ ਦਬਾਅ 'ਚ ਹੀ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ। ਇਸ ਵਿਚ ਨੌਜਵਾਨ ਦੀ ਮਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਸ਼ੱਕੀ ਨੌਜਵਾਨ ਯੋਗੇਸ਼ ਦੀ ਮਾਂ ਨੇ ਕਿਹਾ ਕਿ ਉਹ ਡਿਊਟੀ ਜਾਣ ਦੀ ਗੱਲ ਕਹਿ ਕੇ ਘਰੋਂ ਗਿਆ ਸੀ। ਉਨ੍ਹਾਂ ਦੱਸਿਆ ਕਿ ਮੇਰੀ ਉਸ ਨਾਲ ਆਖ਼ਰੀ ਵਾਰ 20 ਜਨਵਰੀ ਨੂੰ ਗੱਲ ਹੋਈ ਸੀ ਅਤੇ ਉਸ ਨੇ ਇਹ ਕਿਹਾ ਕਿ ਉਹ ਦੋਸਤ ਦੇ ਘਰ ਹੈ ਇਸ ਲਈ ਹਾਲੇ ਨਹੀਂ ਆਏਗਾ। ਦੂਜੇ ਪਾਸੇ ਹਰਿਆਣਾ ਦੇ ਸੋਨੀਪਤ ਵਾਸੀ ਯੋਗੇਸ਼ ਨੇ ਕਿਹਾ ਹੈ ਕਿ ਉਹ 19 ਜਨਵਰੀ ਨੂੰ ਦਿੱਲੀ 'ਚ ਆਪਣੇ ਇਕ ਰਿਸ਼ਤੇਦਾਰ ਘਰ ਆਇਆ ਸੀ ਅਤੇ ਦਿੱਲੀ 'ਚ ਪੈਦਲ ਆਉਂਦੇ ਸਮੇਂ ਹੀ ਕੁਝ ਲੋਕਾਂ ਨੇ ਉਸ ਨੂੰ ਅਗਵਾ ਕਰ ਕੇ ਉਸ ਦੀ ਕੁੱਟਮਾਰ ਕੀਤੀ ਸੀ।

ਇਹ ਵੀ ਪੜ੍ਹੋ : 'ਸਿੰਘੂ ਸਰਹੱਦ 'ਤੇ ਫੜੇ ਗਏ ਸ਼ੱਕੀ ਦੇ ਨਵੇਂ ਖ਼ੁਲਾਸੇ, ਹੁਣ ਕਿਸਾਨਾਂ 'ਤੇ ਮੜ੍ਹੇ ਦੋਸ਼

ਦੱਸਣਯੋਗ ਹੈ ਕਿ ਸਿੰਘੂ ਸਰਹੱਦ 'ਤੇ ਕਿਸਾਨਾਂ ਨੇ ਇਕ ਸ਼ੱਕੀ ਵਿਅਕਤੀ ਨੂੰ ਫੜਿਆ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਉਸ ਨੇ ਅੰਦੋਲਨ ਨੂੰ ਰੋਕਣ ਦੀ ਸਾਜਿਸ਼ ਰਚੀ ਹੈ। ਇਸ ਤੋਂ ਬਾਅਦ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਇਕ ਨਿਊਜ਼ ਏਜੰਸੀ ਅਨੁਸਾਰ ਜਿਸ ਸ਼ਖਸ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਦੌਰਾਨ 4 ਕਿਸਾਨ ਆਗੂਆਂ ਦਾ ਕਤਲ ਕਰਨ ਦੀ ਸਾਜਿਸ਼ ਦਾ ਕਥਿਤ ਤੌਰ 'ਤੇ ਖ਼ੁਲਾਸਾ ਕੀਤਾ ਹੈ, ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। 

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News