ਮਾਣ ਵਾਲਾ ਪਲ: ਕਿਸਾਨ ਦਾ ਪੁੱਤ ਬਣਿਆ DSP, ਦੱਸੀ ਸਫ਼ਲਤਾ ਦੀ ਕਹਾਣੀ
Wednesday, Dec 27, 2023 - 02:09 PM (IST)
ਸੀਹੋਰ- ਮੱਧ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਨੇ ਰਾਜ ਸੇਵਾ ਪ੍ਰੀਖਿਆ 2019 ਦੇ ਚੋਣ ਨਤੀਜੇ ਐਲਾਨ ਕੀਤੇ ਹਨ। ਸੀਹੋਰ ਜ਼ਿਲ੍ਹੇ ਦੇ ਟਿਟੋਰਾ ਪਿੰਡ ਦੇ ਕਿਸਾਨ ਪਰਿਵਾਰ ਦਾ ਪੁੱਤ ਆਸ਼ੂਤੋਸ਼ ਤਿਆਗੀ ਦੀ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ.ਐੱਸ.ਪੀ.) ਅਹੁਦੇ 'ਤੇ ਚੋਣ ਹੋਈ ਹੈ। ਡੀ.ਐੱਸ.ਪੀ. ਬਣਨ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਖੇਤਰ ਦੇ ਲੋਕਾਂ ਚ ਖ਼ੁਸ਼ੀ ਦਾ ਮਾਹੌਲ ਹੈ। ਆਸ਼ੂਤੋਸ਼ ਨੇ ਇਸ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਦੇ ਲੋਕਾਂ ਨੂੰ ਦਿੱਤਾ। ਸਿਰਫ਼ 25 ਸਾਲ ਦੀ ਉਮਰ 'ਚ ਆਸ਼ੂਤੋਸ਼ ਡੀ.ਐੱਸ.ਪੀ. ਬਣ ਗਏ ਹਨ।
ਆਸ਼ੂਤੋਸ਼ ਨੇ ਦੱਸਿਆ ਕਿ ਡੇਢ ਸਾਲ ਪਹਿਲੇ ਗ੍ਰਾਮੀਣ ਖੇਤੀਬਾੜੀ ਵਿਸਥਾਰ ਅਧਿਕਾਰੀ ਦੇ ਅਹੁਦੇ 'ਤੇ ਵੀ ਉਨ੍ਹਾਂ ਦੀ ਚੋਣ ਹੋ ਗਈ ਸੀ। ਉਸ ਨੌਕਰੀ ਨੂੰ ਉਹ ਅਜੇ ਸਫ਼ਲਤਾਪੂਰਵਕ ਕਰ ਰਹੇ ਹਨ। ਹੁਣ ਉਨ੍ਹਾਂ ਦੀ ਚੋਣ ਮੱਧ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਦੀ ਰਾਜ ਸੇਵਾ ਪ੍ਰੀਖਿਆ ਦੇ ਡੀ.ਐੱਸ.ਪੀ. ਅਹੁਦੇ ਲਈ ਹੋਇਆ ਹੈ। ਪਿਤਾ ਸੰਜੇ ਤਿਆਗੀ ਨੇ ਦੱਸਿਆ, ਉਨ੍ਹਾਂ ਦੇ ਪੁੱਤ ਆਸ਼ੂਤੋਸ਼ ਦੀ ਸ਼ੁਰੂਆਤੀ ਪੜ੍ਹਾਈ ਟਿਟੋਰਾ ਪਿੰਡ 'ਚ ਹੋਈ ਹੈ। ਇਸ ਤੋਂ ਬਾਅਦ ਸੀਹੋਰ ਦੇ ਇਕ ਨਿੱਜੀ ਸਕੂਲ 'ਚ ਸਿੱਖਿਆ ਗ੍ਰਹਿਣ ਕੀਤੀ। ਉਸ ਤੋਂ ਬਾਅਦ ਬੀ.ਐੱਸ.ਸੀ. ਐਗਰੀਕਲਚਰ ਦੀ ਪੜ੍ਹਾਈ ਕਰਨ ਲਈ ਇੰਦੌਰ ਕਾਲਜ 'ਚ ਦਾਖ਼ਲ ਲਿਆ ਸੀ। ਆਸ਼ੂਤੋਸ਼ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ,''ਇਸ ਸਫ਼ਲਤਾ ਦਾ ਸਿਹਰਾ ਉਹ ਆਪਣੇ ਮਾਤਾ-ਪਿਤਾ ਨੂੰ ਦਿੰਦੇ ਹਨ, ਜਿਨ੍ਹਾਂ ਦੀ ਬਦੌਲਤ ਇੱਥੇ ਤੱਕ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਲੋਕ ਸੇਵਾ ਕਮਿਸ਼ਨ 2019 ਦੀ ਪ੍ਰੀਖਿਆ 'ਚ ਡੀ.ਐੱਸ.ਪੀ. ਲਈ ਚੋਣ ਹੋਈ ਹੈ। ਪਰਿਵਾਰ ਦੇ ਲੋਕਾਂ 'ਚ ਖ਼ੁਸ਼ੀ ਦਾ ਮਾਹੌਲ ਹੈ। ਪਰਿਵਾਰ ਦੇ ਸਾਰੇ ਲੋਕਾਂ ਨੇ ਪੜ੍ਹਾਈ ਲਈ ਹੌਂਸਲਾ ਵਧਾਇਆ ਸੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8