ਪਰਾਲੀ ਸਾੜਨ 'ਤੇ ਮਿਲੀ ਧਮਕੀ, ਸਦਮੇ 'ਚ ਕਿਸਾਨ ਨੇ ਤੋੜਿਆ ਦਮ

11/15/2020 1:44:44 PM

ਬਾਰਾਬੰਕੀ (ਵਾਰਤਾ)— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਨਾਲ ਲੱਗਦੇ ਜ਼ਿਲ੍ਹੇ ਬਾਰਾਬੰਕੀ ਵਿਚ ਖੇਤਾਂ 'ਚ ਪਰਾਲੀ ਸਾੜੇ ਜਾਣ 'ਤੇ ਲੇਖਾਕਾਰ ਨੇ ਕਿਸਾਨ ਨੂੰ ਕਾਰਵਾਈ ਦੀ ਧਮਕੀ ਦਿੱਤੀ। ਧਮਕੀ ਨਾਲ ਸਦਮੇ ਵਿਚ ਕਿਸਾਨ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਸੂਤਰਾਂ ਨੇ ਕਿਹਾ ਕਿ ਸੁਬੇਹਾ ਥਾਣਾ ਖੇਤਰ ਦੇ ਪਿੰਡ ਬਲੀ ਗੇਰਾਵਾ ਵਾਸੀ ਕਿਸਾਨ ਪ੍ਰਦੀਪ ਸਿੰਘ ਨੇ ਵੀਰਵਾਰ ਨੂੰ ਆਪਣੇ ਖੇਤ 'ਚ ਪਰਾਲੀ ਨੂੰ ਅੱਗ ਲਾਈ ਸੀ। ਪਿੰਡ ਵਾਸੀਆਂ ਨੇ ਇਸ ਦੀ ਸ਼ਿਕਾਇਤ ਹਲਕਾ ਲੇਖਾਕਾਰ ਨੂੰ ਕਰ ਦਿੱਤੀ।

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਦੀ ਉਡੀਕ ਛੇਤੀ ਹੋਵੇਗੀ ਖਤਮ, ਸੀਰਮ ਇੰਸਟੀਚਿਊਟ ਨੇ ਤਿਆਰ ਕੀਤੀ 4 ਕਰੋੜ ਖ਼ੁਰਾਕ

ਓਧਰ ਲੇਖਾਕਾਰ ਰਾਜਿੰਦਰ ਪ੍ਰਸਾਦ ਨੇ ਖੇਤ 'ਚ ਸੜ ਰਹੀ ਪਰਾਲੀ ਦੀ ਫੋਟੋ ਖਿੱਚੀ ਅਤੇ ਵੀਡੀਓ ਬਣਾ ਲਿਆ। ਇਸ ਦੀ ਜਾਣਕਾਰੀ ਕਿਸਾਨ ਪ੍ਰਦੀਪ ਸਿੰਘ ਨੂੰ ਦਿੰਦੇ ਹੋਏ ਕਾਰਵਾਈ ਦੀ ਗੱਲ ਆਖੀ। ਪ੍ਰਦੀਪ ਸਿੰਘ ਪ੍ਰਧਾਨ ਸਰਜੂ ਨਾਲ ਸ਼ੁੱਕਰਵਾਰ ਨੂੰ ਲੇਖਾਕਾਰ ਨੂੰ ਮਿਲਣ ਲਈ ਤਹਿਸੀਲ ਗਿਆ ਸੀ। ਪਰਿਵਾਰ ਵਾਲਿਆਂ ਮੁਤਾਬਕ ਲੇਖਾਕਾਰ ਨੇ ਪ੍ਰਦੀਪ ਸਿੰਘ ਨੂੰ ਦੱਸਿਆ ਕਿ ਉਹ ਕਾਰਵਾਈ ਤੋਂ ਬਚਣ ਲਈ ਖੇਤ ਨੂੰ ਵਾਹ ਲਵੇ। ਪਰਾਲੀ ਸਾੜੇ ਜਾਣ ਦੀ ਜਾਣਕਾਰੀ ਉੱਪ ਜ਼ਿਲ੍ਹਾ ਅਧਿਕਾਰੀ ਨੂੰ ਹੈ। ਇਸ ਗੱਲ ਤੋਂ ਕਿਸਾਨ ਪ੍ਰਦੀਪ ਸਹਿਮ ਗਿਆ ਅਤੇ ਸਦਮੇ 'ਚ ਚੱਲਾ ਗਿਆ। ਕਾਰਵਾਈ ਦੇ ਨਾਮ ਤੋਂ ਸਹਿਮਿਆ ਪ੍ਰਦੀਪ ਘਰ ਪਰਤ ਆਇਆ। ਪਰਿਵਾਰ ਵਾਲਿਆਂ ਮੁਤਾਬਕ ਘਰ ਆਉਂਦੇ ਹੀ ਕੁਝ ਸਮੇਂ ਬਾਅਦ ਉਸ ਦੀ ਛਾਤੀ 'ਚ ਦਰਦ ਹੋਣ ਲੱਗੀ। ਪਰਿਵਾਰ ਉਸ ਨੂੰ ਅਫੜਾ-ਦਫੜੀ ਵਿਚ ਸਥਾਨਕ ਹਸਪਤਾਲ ਲੈ ਜਾਣ ਲੱਗੇ ਪਰ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ


Tanu

Content Editor

Related News