ਦਰਦਨਾਕ ਹਾਦਸਾ: ਕਣਕ ਕੱਢਦੇ ਸਮੇਂ ਥਰੈਸ਼ਰ ਮਸ਼ੀਨ 'ਚ ਆਇਆ ਕਿਸਾਨ, ਤੜਫ-ਤੜਫ ਕੇ ਹੋਈ ਮੌਤ
Wednesday, Mar 27, 2024 - 09:43 PM (IST)
ਨੈਸ਼ਨਲ ਡੈਸਕ - ਮੱਧ ਪ੍ਰਦੇਸ਼ ਦੇ ਬੈਤੂਲ ਵਿਚ ਸਰਨੀ ਥਾਣਾ ਖੇਤਰ ਦੇ ਸ਼ੋਭਾਪੁਰ ਪਿੰਡ ਵਿਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਜਿਥੇ ਇਕ ਕਿਸਾਨ ਦੀ ਥ੍ਰੇਸ਼ਰ ਮਸ਼ੀਨ ਦੀ ਚਪੇਟ ਵਿਚ ਆਉਣ ਕਾਰਨ ਉਸ ਦੀ ਤੜਫ-ਤੜਫ ਕੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦਾ ਅੱਧਾ ਸਰੀਰ ਮਸ਼ੀਨ ਦੇ ਅੰਦਰ ਸੀ ਅਤੇ ਬਾਕੀ ਹਿੱਸਾ ਮਸ਼ੀਨ ਦੇ ਬਾਹਰ ਸੀ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜੇ ਵਿਚ ਲੈ ਲਿਆ। ਇਸ ਹਾਦਸੇ ਤੋਂ ਬਾਅਦ ਪਿੰਡ ਵਿਚ ਮਾਤਮ ਛਾ ਗਿਆ ਹੈ।
ਇਹ ਵੀ ਪੜ੍ਹੋ- ਜੇਲ੍ਹ ਤੋਂ ਨਹੀਂ ਚੱਲੇਗੀ ਸਰਕਾਰ, ਸਿਰਸਾ ਨੇ ਕੀਤੀ ਕੇਜਰੀਵਾਲ ’ਤੇ FIR ਦਰਜ ਕਰਨ ਦੀ ਮੰਗ
ਮ੍ਰਿਤਕ ਕਿਸਾਨ ਦੀ ਪਛਾਣ 28 ਸਾਲਾ ਰਾਧੇਸ਼ਿਆਮ ਉਈਕੇ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਹ ਕਣਕ ਕੱਢਦੇ ਸਮੇਂ ਥਰੈਸ਼ਰ ਮਸ਼ੀਨ ਵਿਚ ਆ ਗਿਆ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਉਨ੍ਹਾਂ ਨੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਰਾਧੇਸ਼ਿਆਮ ਦੀ ਅੱਧਾ ਸਰੀਰ ਥਰੈਸ਼ਰ ਵਿਚ ਬੁਰੀ ਤਰ੍ਹਾਂ ਫਸ ਗਿਆ ਸੀ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e