ਕਿਸਾਨ ਦੀ ਧੀ ਬਣੀ IAS ਅਫ਼ਸਰ, ਬਿਨਾਂ ਕੋਚਿੰਗ ਲਏ UPSC ''ਚ ਹਾਸਲ ਕੀਤਾ 23ਵਾਂ ਰੈਂਕ

Monday, Aug 26, 2024 - 12:10 PM (IST)

ਨਵੀਂ ਦਿੱਲੀ- ਗਰੀਬੀ ਤੋਂ ਅਮੀਰੀ ਤੱਕ ਦਾ ਸਫਰ ਮੁਸ਼ਕਲ ਹੁੰਦਾ ਹੈ ਪਰ ਇਸ ਤਰ੍ਹਾਂ ਦੀਆਂ ਕਹਾਣੀਆਂ ਸਾਨੂੰ ਦਿਖਾਉਂਦੀਆਂ ਹਨ ਕਿ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਕੁਝ ਵੀ ਸੰਭਵ ਹੈ। ਅਜਿਹੀ ਹੀ ਇਕ ਪ੍ਰੇਰਨਾਦਾਇਕ ਕਹਾਣੀ ਹੈ IAS ਤਪੱਸਿਆ ਪਰਿਹਾਰ ਦੀ, ਜਿਸ ਨੇ ਬਿਨਾਂ ਕਿਸੇ ਕੋਚਿੰਗ ਦੇ UPSC ਸਿਵਲ ਸਰਵਿਸਿਜ਼ ਪ੍ਰੀਖਿਆ ਵਿਚ ਆਲ ਇੰਡੀਆ 23ਵਾਂ ਰੈਂਕ ਹਾਸਲ ਕੀਤਾ।

ਕਿਸਾਨ ਦੀ ਧੀ ਦਾ ਸੁਪਨਾ

ਤਪੱਸਿਆ ਪਰਿਹਾਰ ਦਾ ਜਨਮ ਇਕ ਆਮ ਕਿਸਾਨ ਪਰਿਵਾਰ 'ਚ ਹੋਇਆ ਸੀ। ਉਸ ਦੇ ਪਿਤਾ ਵਿਸ਼ਵਾਸ ਪਰਿਹਾਰ ਇਕ ਕਿਸਾਨ ਹਨ ਅਤੇ ਉਸ ਦੇ ਚਾਚਾ ਵਿਨਾਇਕ ਪਰਿਹਾਰ ਇਕ ਸਮਾਜ ਸੇਵਕ ਹਨ। ਤਪੱਸਿਆ ਦੀ ਦਾਦੀ ਦੇਵਕੁੰਵਰ ਪਰਿਹਾਰ ਨਰਸਿੰਘਪੁਰ ਜ਼ਿਲ੍ਹਾ ਪੰਚਾਇਤ ਦੀ ਪ੍ਰਧਾਨ ਰਹਿ ਚੁੱਕੀ ਹੈ। ਉਸ ਦੇ UPSC ਦੇ ਸੁਪਨੇ ਨੂੰ ਸਾਕਾਰ ਕਰਨ 'ਚ ਉਸ ਦੇ ਪਰਿਵਾਰ ਦੇ ਪੂਰੇ ਸਮਰਥਨ ਅਤੇ ਹੱਲਾ-ਸ਼ੇਰੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ।

ਸਿੱਖਿਆ ਅਤੇ UPSC ਦੀ ਤਿਆਰੀ

ਤਪੱਸਿਆ ਨੇ ਆਪਣੀ ਸ਼ੁਰੂਆਤੀ ਸਕੂਲੀ ਸਿੱਖਿਆ ਕੇਂਦਰੀ ਵਿਦਿਆਲਿਆ ਤੋਂ ਕੀਤੀ ਅਤੇ ਇੰਡੀਅਨ ਲਾਅ ਸੋਸਾਇਟੀ, ਪੁਣੇ ਦੇ ਲਾਅ ਕਾਲਜ ਤੋਂ ਬੈਚਲਰ ਆਫ਼ ਲਾਅਜ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ UPSC ਦੀ ਤਿਆਰੀ ਲਈ ਦਿੱਲੀ ਆ ਗਈ। ਉਸ ਨੇ ਪਹਿਲੀ ਕੋਸ਼ਿਸ਼ ਵਿਚ ਕੋਚਿੰਗ ਲਈ ਪਰ ਪ੍ਰੀਲਿਮਜ਼ ਦੀ ਪ੍ਰੀਖਿਆ ਵੀ ਪਾਸ ਨਹੀਂ ਕਰ ਸਕੀ।

ਦੂਜੀ ਕੋਸ਼ਿਸ਼ 'ਚ ਵੱਡੀ ਸਫਲਤਾ

ਤਪੱਸਿਆ ਨੇ ਹਾਰ ਨਹੀਂ ਮੰਨੀ ਅਤੇ ਬਿਨਾਂ ਕੋਚਿੰਗ ਦੇ ਦੂਜੀ ਕੋਸ਼ਿਸ਼ 'ਚ ਤਿਆਰੀ ਕੀਤੀ। ਉਸ ਦੀ ਮਿਹਨਤ ਰੰਗ ਲਿਆਈ ਅਤੇ 2017 'ਚ ਉਸ ਨੇ UPSC ਸਿਵਲ ਸਰਵਿਸਿਜ਼ ਪ੍ਰੀਖਿਆ ਵਿਚ ਆਲ ਇੰਡੀਆ 23ਵਾਂ ਰੈਂਕ ਪ੍ਰਾਪਤ ਕੀਤਾ।

ਨਿੱਜੀ ਜੀਵਨ

IAS ਬਣਨ ਤੋਂ ਬਾਅਦ ਤਪੱਸਿਆ ਪਰਿਹਾਰ ਨੇ IFS ਅਧਿਕਾਰੀ ਗਰਵਿਤ ਗੰਗਵਾਰ ਨਾਲ ਵਿਆਹ ਕੀਤਾ, ਜੋ ਪਹਿਲਾਂ ਤਾਮਿਲਨਾਡੂ ਕੇਡਰ ਵਿਚ ਤਾਇਨਾਤ ਸੀ। ਵਿਆਹ ਤੋਂ ਬਾਅਦ ਗਰਵਿਤ ਦਾ ਤਬਾਦਲਾ ਮੱਧ ਪ੍ਰਦੇਸ਼ ਕੇਡਰ 'ਚ ਕਰ ਦਿੱਤਾ ਗਿਆ ਤਾਂ ਜੋ ਉਹ ਆਪਣੀ ਪਤਨੀ ਨਾਲ ਰਹਿ ਸਕੇ। ਇਹ ਕਹਾਣੀ ਇਸ ਗੱਲ ਦਾ ਸਬੂਤ ਹੈ ਕਿ ਆਮ ਪਿਛੋਕੜ ਵਾਲੇ ਲੋਕ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ, ਉਨ੍ਹਾਂ ਨੂੰ ਸਿਰਫ਼ ਸਖ਼ਤ ਮਿਹਨਤ, ਲਗਨ ਅਤੇ ਆਤਮ ਵਿਸ਼ਵਾਸ ਦੀ ਲੋੜ ਹੈ।


Tanu

Content Editor

Related News