ਬੈਲਗੱਡੀ ''ਤੇ ਸਵਾਰ ਹੋ ਕੇ ਲਗਜ਼ਰੀ ਕਾਰ ਖਰੀਦਣ ਪਹੁੰਚਿਆ ਕਿਸਾਨ, ਸੋਸ਼ਲ ਮੀਡੀਆ ''ਤੇ ਛਾਇਆ ਦੇਸੀ ਸਵੈਗ

Saturday, Oct 18, 2025 - 03:03 PM (IST)

ਬੈਲਗੱਡੀ ''ਤੇ ਸਵਾਰ ਹੋ ਕੇ ਲਗਜ਼ਰੀ ਕਾਰ ਖਰੀਦਣ ਪਹੁੰਚਿਆ ਕਿਸਾਨ, ਸੋਸ਼ਲ ਮੀਡੀਆ ''ਤੇ ਛਾਇਆ ਦੇਸੀ ਸਵੈਗ

ਵੈੱਬ ਡੈਸਕ- ਬੈਂਗਲੁਰੂ ਦੇ ਇਕ ਕਿਸਾਨ ਨੇ ਆਪਣੇ ਅਨੋਖੇ ਅੰਦਾਜ਼ ਨਾਲ ਇੰਟਰਨੈੱਟ 'ਤੇ ਧਮਾਲ ਮਚਾ ਦਿੱਤੀ ਹੈ। ਇਹ ਕਿਸਾਨ, ਜਿਸ ਦਾ ਨਾਮ ਐੱਸ.ਐੱਸ.ਆਰ. ਸੰਜੂ (SSR Sanju) ਹੈ, ਜੋ 1.5 ਕਰੋੜ ਰੁਪਏ ਦੀ ਟੋਯੋਟਾ ਵੈਲਫਾਇਰ (Toyota Vellfire) ਕਾਰ ਖਰੀਦਣ ਬੈਲਗੱਡੀ 'ਤੇ ਸਵਾਰ ਹੋ ਕੇ ਸ਼ੋਅਰੂਮ ਪਹੁੰਚਿਆ।

ਇਹ ਵੀ ਪੜ੍ਹੋ : Dhanteras 2025: ਅੱਜ ਵਰ੍ਹੇਗਾ ਨੋਟਾਂ ਦਾ ਮੀਂਹ! ਮਾਲਾਮਾਲ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ

ਕੁੜਤਾ-ਧੋਤੀ ਪਹਿਨੇ, ਗਲ ਵਿਚ ਸੋਨੇ ਦੀ ਚੇਨ ਅਤੇ ਹੱਥਾਂ 'ਚ ਚਮਕਦੀਆਂ ਅੰਗੂਠੀਆਂ ਪਾਏ ਸੰਜੂ ਜਦੋਂ ਬੈਲਗੱਡੀ 'ਤੇ ਸ਼ਹਿਰ ਦੀਆਂ ਸੜਕਾਂ 'ਤੇ ਨਿਕਲਿਆ, ਤਾਂ ਲੋਕਾਂ ਨੇ ਆਪਣੇ ਫੋਨ ਕੱਢ ਕੇ ਵੀਡੀਓ ਬਣਾਉਣੇ ਸ਼ੁਰੂ ਕਰ ਦਿੱਤੇ। ਉਸ ਦਾ ਇਹ ਦੇਸੀ ਸਟਾਈਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਲੋਕਾਂ ਨੇ ਕਿਹਾ,“ਇਹੀ ਹੈ ਅਸਲੀ ਇੰਡੀਅਨ ਸਵੈਗ।”

ਇਹ ਵੀ ਪੜ੍ਹੋ : Diwali 2025 : 71 ਸਾਲ ਬਾਅਦ ਬਣਿਆ ਦੁਰਲੱਭ ਸੰਯੋਗ, ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ

ਰਿਪੋਰਟਾਂ ਮੁਤਾਬਕ, ਸੰਜੂ ਪਹਿਲਾਂ ਤੋਂ ਹੀ ਆਪਣੀ ਲਗਜ਼ਰੀ ਕਾਰ ਕਲੇਕਸ਼ਨ ਲਈ ਜਾਣਿਆ ਜਾਂਦਾ ਹੈ। ਉਸ ਦੇ ਗੈਰਾਜ ਵਿਚ ਪੋਸ਼ ਪੈਨਾਮੇਰਾ, ਫੋਰਡ ਮਸਟੈਂਗ, ਮਾਸੇਰਾਟੀ ਲੇਵਾਂਟੇ ਤੇ ਟੋਯੋਟਾ ਫਾਰਚੂਨਰ ਵਰਗੀਆਂ ਮਹਿੰਗੀਆਂ ਕਾਰਾਂ ਖੜੀਆਂ ਹਨ। ਇਸ ਵਾਰ ਉਸ ਨੇ ਆਪਣੀ ਨਵੀਂ ਟੋਯੋਟਾ ਵੈਲਫਾਇਰ ਦੀ ਡਿਲਿਵਰੀ ਨੂੰ ਖ਼ਾਸ ਬਣਾਉਣ ਲਈ ਬੈਲਗੱਡੀ ਦੀ ਚੋਣ ਕੀਤੀ। ਸ਼ੋਅਰੂਮ 'ਚ ਉਸ ਨੇ ਰਵਾਇਤੀ ਤਰੀਕੇ ਨਾਲ ਕਾਰ ਦੀ ਪੂਜਾ ਕੀਤੀ ਅਤੇ ਚਾਬੀ ਲੈਂਦੇ ਹੋਏ ਮੁਸਕਰਾਕੇ ਕਿਹਾ, “ਦੇਸੀ ਅੰਦਾਜ਼ 'ਚ ਵੀ ਲਗਜ਼ਰੀ ਦਾ ਮਜ਼ਾ ਲਿਆ ਜਾ ਸਕਦਾ ਹੈ।” ਸੰਜੂ ਦਾ ਇਹ ਕਦਮ ਇਹ ਦਰਸਾਉਂਦਾ ਹੈ ਕਿ ਆਧੁਨਿਕਤਾ ਅਤੇ ਦੇਸੀ ਜੜਾਂ ਨੂੰ ਇਕੱਠੇ ਜੋੜਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਿਹਾ, “ਕਿਸਾਨ ਵੀ ਰੌਇਲ ਹੋ ਸਕਦਾ ਹੈ, ਸਿਰਫ਼ ਅੰਦਾਜ਼ ਚਾਹੀਦਾ ਹੈ।”

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News