ਮੈਨੇਜਰ ਨੂੰ ਕਾਰ ਬੋਨਟ ''ਤੇ ਲਟਕਾ 5 ਕਿਮੀ. ਤੱਕ ਘੁਮਾਇਆ, ਫਿਰ ਕੀਤੀ ਕੁੱਟਮਾਰ

Thursday, Sep 19, 2019 - 11:44 AM (IST)

ਮੈਨੇਜਰ ਨੂੰ ਕਾਰ ਬੋਨਟ ''ਤੇ ਲਟਕਾ 5 ਕਿਮੀ. ਤੱਕ ਘੁਮਾਇਆ, ਫਿਰ ਕੀਤੀ ਕੁੱਟਮਾਰ

ਫਰੀਦਾਬਾਦ—ਹਰਿਆਣਾ ਦੇ ਫਰੀਦਾਬਾਦ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ ਕਾਰ ਦੀ ਬੋਨਟ 'ਤੇ ਲਟਕਾ ਕੇ 5 ਕਿਮੀ. ਤੱਕ ਘੁਮਾਇਆ ਅਤੇ ਫਿਰ ਪੀੜਤ ਵਿਅਕਤੀ ਦੀ ਕੁੱਟਮਾਰ ਵੀ ਕੀਤੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ 5 ਕਿਮੀ ਦੇ ਘੇਰੇ 'ਚ ਕੋਈ ਵੀ ਪੁਲਸ ਦਾ ਨਾਕਾ ਦਿਖਾਈ ਨਹੀਂ ਦਿੱਤਾ।  

ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਦੋਸ਼ੀ ਡਰਾਈਵਰ ਨੇ ਆਪਣੀ ਸਵਿਫਟ ਕਾਰ ਨਾਲ ਮੈਨੇਜਰ ਦੀ ਹੋਂਡਾ ਸਿਟੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ। ਜਦੋਂ ਇਸ ਦਾ ਵਿਰੋਧ ਕਰਦੇ ਹੋਏ ਮੈਨੇਜਰ ਨੇ ਫੋਟੋ ਖਿੱਚਣ ਲੱਗਾ ਤਾਂ ਦੋਸ਼ੀ ਡਰਾਈਵਰ ਨੇ ਉਸ (ਪੀੜਤ) ਵਿਅਕਤੀ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਪਰ ਪੀੜਤ ਨੇ ਆਪਣਾ ਬਚਾ ਕਰਦੇ ਹੋਏ ਦੋਸ਼ੀ ਦੀ ਕਾਰ ਦੀ ਬੋਨਟ 'ਤੇ ਡਿੱਗ ਪਿਆ। ਇਸ ਤੋਂ ਬਾਅਦ ਦੋਸ਼ੀ ਨੇ 5 ਕਿਮੀ. ਤੱਕ ਮੈਨੇਜਰ ਨੂੰ ਕਾਰ ਦੀ ਬੋਨਟ 'ਤੇ ਲਟਕ ਕੇ ਘੁਮਾਇਆ। ਇਹ ਦੇਖ ਕੇ ਆਮ ਜਨਤਾ ਵੀ ਕਾਰ ਡਰਾਈਵਰ ਦੇ ਪਿੱਛੇ ਲੱਗ ਗਈ। ਜਦੋਂ ਦੋਸ਼ੀ ਡਰਾਈਵਰ ਨੇ ਐੱਸ. ਆਰ. ਐੱਸ. ਚੌਕ ਕੋਲ ਕਾਰ ਰੋਕ ਕੇ ਪੀੜਤ ਮੈਨੇਜਰ ਨੂੰ ਉਤਾਰਿਆ ਅਤੇ ਕਾਰ ਸਵਾਰ ਹੋਰ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ।

ਦੋ ਦਿਨਾਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਪੀੜਤ ਮੈਨੇਜਰ ਦੇ ਬਿਆਨ ਆਧਰਿਤ ਕੇਸ ਦਰਜ ਕੀਤਾ ਗਿਆ ਫਿਰ ਜਾਂਚ ਸ਼ੁਰੂ ਹੋਈ। ਫਿਲਹਾਲ ਕਾਰ ਬੁਢੈਨਾ ਪਿੰਡ ਦੀ ਹੈ ਪਰ ਦੋਸ਼ੀ ਦੇ ਨਾਂ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਾਰ ਨੂੰ ਪੁਲਸ ਨੇ ਆਪਣੇ ਕਬਜੇ 'ਚ ਲੈ ਲਈ ਹੈ।


author

Iqbalkaur

Content Editor

Related News