''ਫਾਨੀ'' ਤੂਫਾਨ ਕਾਰਨ ਰੱਦ ਹੋਈਆਂ ਮਮਤਾ ਦੀਆਂ ਰੈਲੀਆਂ, ਟਵੀਟ ਕਰ ਦਿੱਤੀ ਜਾਣਕਾਰੀ
Friday, May 03, 2019 - 12:57 PM (IST)

ਪੱਛਮੀ ਬੰਗਾਲ— ਓਡੀਸ਼ਾ ਤੋਂ ਸ਼ੁਰੂ ਹੋਏ ਫਾਨੀ ਤੂਫਾਨ ਦਾ ਅਸਰ ਪੱਛਮੀ ਬੰਗਾਲ 'ਚ ਵੀ ਹੋ ਰਿਹਾ ਹੈ। ਚੱਕਰਵਾਤੀ ਤੂਫਾਨ ਨੂੰ ਦੇਖਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸ਼ੁੱਕਰਵਾਰ ਅਤੇ ਸ਼ਨੀਵਾਰ ਦੀਆਂ ਰੈਲੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਮਮਤਾ ਬੈਨਰਜੀ ਸ਼ੁੱਕਰਵਾਰ ਨੂੰ ਖੜਗਪੁਰ 'ਚ ਹੀ ਰੁਕੇਗੀ। ਦੱਸਣਯੋਗ ਹੈ ਕਿ ਤੂਫਾਨ ਨੂੰ ਲੈ ਕੇ ਓਡੀਸ਼ਾ ਦੇ ਨਾਲ-ਨਾਲ ਬੰਗਾਲ 'ਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਵਿਸ਼ੇਸ਼ ਤਰ੍ਹਾਂ ਦੀਆਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਪੱਛਮੀ ਬੰਗਾਲ 'ਚ ਪਿਛਲੇ 4 ਗੇੜਾਂ 'ਚ 18 ਸੀਟਾਂ 'ਤੇ ਚੋਣਾਂ ਹੋ ਚੁਕੀਆਂ ਹਨ, ਜਦੋਂ ਕਿ ਅੱਗੇ ਦੇ ਤਿੰਨ ਗੇੜਾਂ 'ਚ 24 ਸੀਟਾਂ 'ਤੇ ਚੋਣਾਂ ਹੋਣੀਆਂ ਬਾਕੀਆਂ ਹਨ।ਮਮਤਾ ਬੈਨਰਜੀ ਨੇ ਸ਼ੁੱਕਰਵਾਰ ਸਵੇਰੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਅਗਲੇ 48 ਘੰਟਿਆਂ ਲਈ ਉਨ੍ਹਾਂਨੇ ਆਪਣੀਆਂ ਸਾਰੀਆਂ ਰੈਲੀਆਂ ਰੱਦ ਕਰ ਦਿੱਤੀਆਂ ਹਨ। ਉਨ੍ਹਾਂ ਨੇ ਲਿਖਿਆ ਕਿ ਸਾਈਕਲੋਨ ਫਾਨੀ ਨਾਲ ਸੰਭਾਵਿਤ ਖਤਰਿਆਂ ਦੀ ਮਾਨੀਟਰਿੰਗ ਲਈ ਉਹ ਲਗਾਤਾਰ ਹਾਲਾਤਾਂ 'ਤੇ ਨਜ਼ਰ ਬਣਾਏ ਹੋਏ ਹੈ। ਉਨ੍ਹਾਂ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ ਕਿਹਾ ਹੈ ਕਿ ਅਗਲੇ 2 ਦਿਨਾਂ ਤੱਕ ਆਪਣਾ ਧਿਆਨ ਰੱਖਣ ਅਤੇ ਸੁਰੱਖਿਅਤ ਰਹਿਣ। ਸਰਕਾਰ ਹਰ ਸੰਭਵ ਕਦਮ ਚੁੱਕ ਰਹੀ ਹੈ। ਪੱਛਮੀ ਬੰਗਾਲ ਦੇ ਦੀਘਾ 'ਚ ਤਾਇਨਾਤ ਐੱਨ.ਡੀ.ਆਰ.ਐੱਫ. ਦੀ ਟੀਮ ਨੇ ਦੱਤਾਪੁਰ ਅਤੇ ਤਾਜਪੁਰ ਤੋਂ 52 ਬੱਚਿਆਂ ਸਮੇਤ ਕੁੱਲ 132 ਲੋਕਾਂ ਨੂੰ ਕੱਢਿਆ। ਇਨ੍ਹਾਂ ਸਾਰਿਆਂ ਨੂੰ ਰਾਹਤ ਕੰਪਲੈਕਸ ਭੇਜ ਦਿੱਤਾ ਗਿਆ ਹੈ।