ਮਸ਼ਹੂਰ ਹੇਅਰ ਸਟਾਇਲਿਸਟ ਜਾਵੇਦ ਹਬੀਬ ਭਾਜਪਾ ''ਚ ਸ਼ਾਮਲ

04/22/2019 7:40:13 PM

ਨਵੀਂ ਦਿੱਲੀ— ਦੇਸ਼ ਦੇ ਮਸ਼ਹੂਰ ਹੇਅਰ ਸਟਾਇਲਿਸਟ ਜਾਵੇਦ ਹਬੀਬ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਹਨ। ਜਾਵੇਦ ਹਬੀਬ ਨੇ ਭਾਜਪਾ ਦੇ ਦਿੱਲੀ ਮੁੱਖ ਦਫਤਰ 'ਚ ਮੈਂਬਰਸ਼ਿਪ ਲਈ ਹੈ। ਬੀਜੇਪੀ ਪਾਰਟੀ 'ਚ ਸ਼ਾਮਲ ਹੁੰਦੇ ਹੀ ਜਾਵੇਦ ਹਬੀਬ ਨੇ ਕਿਹਾ, 'ਅੱਜ ਤਕ ਮੈਂ ਸਿਰਫ ਬਾਲਾਂ ਦਾ ਚੌਕੀਦਾਰ ਸੀ, ਅੱਜ ਮੈਂ ਦੇਸ਼ ਦਾ ਚੌਕੀਦਾਰ ਬਣ ਗਿਆ ਹਾਂ।'

ਜਾਵੇਦ ਹਬੀਬ ਨੇ ਬੀਜੇਪੀ ਦੇ ਦਿੱਲੀ ਮੁੱਖ ਦਫਤਰ 'ਚ ਮੈਂਬਰਸ਼ਿਪ ਲਈ ਹੈ। ਇਸ ਸਮੇਂ ਬਾਲਾ ਸੁਬਰਾਮਣੀਅਮ, ਸੰਜੇ ਮਯੂਖ, ਤੇ ਤਰੂਣ ਚੁਗ ਮੌਜੂਦ ਸਨ। ਜਾਵੇਦ ਹਬੀਬ ਇਕ ਸੈਲੇਬ੍ਰਿਟੀ ਹੇਅਰ ਸਟਾਇਲਸਿਟ ਹਨ। ਪੂਰੇ ਦੇਸ਼ 'ਚ ਇਨ੍ਹਾਂ ਨੂੰ ਸੈਂਕੜੇ ਹੇਅਰ ਸੈਲੂਨ ਹਨ। ਲੋਕ ਸਭਾ ਚੋਣ 2019 ਦੇ ਪਹਿਲੇ ਕਈ ਸਟਾਰਸ ਨੇ ਸਿਆਸਤ 'ਚ ਕਦਮ ਰੱਖਿਆ ਹੈ। ਜਿਸ 'ਚ ਉਰਮਿਲਾ ਮਾਤੋੜਕਰ, ਨੁਸਰਤ ਜੈਨ, ਮਿਮੀ ਚੱਕਰਵਰਤੀ, ਪ੍ਰਕਾਸ਼ ਰਾਜ, ਦਿਨੇਸ਼ ਲਾਲ ਯਾਦਵ ਦਾ ਨਾਂ ਸ਼ਾਮਲ ਹੈ।


Inder Prajapati

Content Editor

Related News