ਮਸ਼ਹੂਰ ਕਾਰੋਬਾਰੀ ਨੇ ਇਨਕਮ ਟੈਕਸ ਟੀਮ ਸਾਹਮਣੇ ਹੀ ਖੁਦ ਨੂੰ ਮਾਰੀ ਗੋਲੀ, ਮੌਤ
Friday, Jan 30, 2026 - 06:39 PM (IST)
ਨੈਸ਼ਨਲ ਡੈਸਕ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਇੱਕ ਬੇਹੱਦ ਹੈਰਾਨੀਜਨਕ ਅਤੇ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਮਸ਼ਹੂਰ ਰੀਅਲ ਅਸਟੇਟ ਅਤੇ ਇਨਫਰਾਸਟਰਕਚਰ ਕੰਪਨੀ 'ਕਾਨਫੀਡੈਂਟ ਗਰੁੱਪ' ਦੇ ਸੰਸਥਾਪਕ ਅਤੇ ਮਾਲਕ ਸੀਜੇ ਰਾਏ (CJ Roy) ਨੇ ਸ਼ੁੱਕਰਵਾਰ ਸ਼ਾਮ ਨੂੰ ਇਨਕਮ ਟੈਕਸ (IT) ਵਿਭਾਗ ਦੀ ਕਾਰਵਾਈ ਦੌਰਾਨ ਖੁਦਕੁਸ਼ੀ ਕਰ ਲਈ। ਉਨ੍ਹਾਂ ਨੇ ਇਨਕਮ ਟੈਕਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੀ ਖੁਦ ਨੂੰ ਗੋਲੀ ਮਾਰ ਲਈ।
ਦਫ਼ਤਰ ਵਿੱਚ ਚੱਲ ਰਹੀ ਸੀ ਜਾਂਚ
ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਟੀਮ ਸ਼ੁੱਕਰਵਾਰ ਨੂੰ ਸੀਜੇ ਰਾਏ ਦੇ ਵੱਖ-ਵੱਖ ਟਿਕਾਣਿਆਂ 'ਤੇ ਸਰਚ ਆਪ੍ਰੇਸ਼ਨ ਚਲਾ ਰਹੀ ਸੀ। ਜਦੋਂ ਟੀਮ ਬੈਂਗਲੁਰੂ ਦੇ ਅਨੇਪਾਲਿਆ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਜਾਂਚ ਕਰ ਰਹੀ ਸੀ, ਤਾਂ ਸੀਜੇ ਰਾਏ ਕਾਫੀ ਮਾਨਸਿਕ ਤਣਾਅ ਵਿੱਚ ਨਜ਼ਰ ਆ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਆਪਣੀ ਨਿੱਜੀ ਪਿਸਤੌਲ ਕੱਢੀ ਅਤੇ ਅਧਿਕਾਰੀਆਂ ਦੇ ਸਾਹਮਣੇ ਹੀ ਆਪਣੇ ਸੀਨੇ ਵਿੱਚ ਗੋਲੀ ਮਾਰ ਲਈ।
ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ
ਗੋਲੀ ਲੱਗਣ ਕਾਰਨ ਸੀਜੇ ਰਾਏ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਮੌਕੇ 'ਤੇ ਮੌਜੂਦ ਇਨਕਮ ਟੈਕਸ ਅਧਿਕਾਰੀਆਂ ਨੇ ਤੁਰੰਤ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਅਸ਼ੋਕ ਨਗਰ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
65 ਤੋਂ ਵੱਧ ਲਗਜ਼ਰੀ ਪ੍ਰੋਜੈਕਟਾਂ ਦੇ ਮਾਲਕ ਸਨ ਰਾਏ
ਕੇਰਲ ਦੇ ਮੂਲ ਨਿਵਾਸੀ ਸੀਜੇ ਰਾਏ ਨੇ 2005 ਵਿੱਚ 'ਕਾਨਫੀਡੈਂਟ ਗਰੁੱਪ' ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਦੀ ਕੰਪਨੀ ਰੀਅਲ ਅਸਟੇਟ, ਸਿੱਖਿਆ, ਮਨੋਰੰਜਨ ਅਤੇ ਹੋਸਪਿਟੈਲਿਟੀ ਦੇ ਖੇਤਰ ਵਿੱਚ ਸਰਗਰਮ ਸੀ ਅਤੇ ਉਨ੍ਹਾਂ ਨੇ ਕੇਰਲ, ਬੈਂਗਲੁਰੂ ਅਤੇ ਦੁਬਈ ਵਿੱਚ 65 ਤੋਂ ਵੱਧ ਵੱਡੇ ਲਗਜ਼ਰੀ ਪ੍ਰੋਜੈਕਟ ਪੂਰੇ ਕੀਤੇ ਸਨ। ਸੀਜੇ ਰਾਏ ਨੇ ਸਵਿਟਜ਼ਰਲੈਂਡ ਦੇ ਐਸਬੀਐਸ ਬਿਜ਼ਨਸ ਸਕੂਲ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਡਾਕਟਰੇਟ ਦੀ ਡਿਗਰੀ ਵੀ ਹਾਸਲ ਕੀਤੀ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
