ਮਸ਼ਹੂਰ ਬਿਲਡਰ ’ਤੇ ਲੱਗਾ 85 ਲੱਖ ਦਾ ਜੁਰਮਾਨਾ, ਦੋ ਵੱਡੇ ਵਾਅਦੇ ਪੂਰੇ ਨਾ ਕਰਨ ਦੀ ਮਿਲੀ ਸਜ਼ਾ

Saturday, Oct 11, 2025 - 01:24 PM (IST)

ਮਸ਼ਹੂਰ ਬਿਲਡਰ ’ਤੇ ਲੱਗਾ 85 ਲੱਖ ਦਾ ਜੁਰਮਾਨਾ,  ਦੋ ਵੱਡੇ ਵਾਅਦੇ ਪੂਰੇ ਨਾ ਕਰਨ ਦੀ ਮਿਲੀ ਸਜ਼ਾ

ਨਵੀਂ ਦਿੱਲੀ (ਇੰਟ.) - ਦਿੱਲੀ-ਐੱਨ. ਸੀ. ਆਰ. ਦੇ ਇਕ ਮਸ਼ਹੂਰ ਬਿਲਡਰ ਨੂੰ ਹਰਿਆਣਾ ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ (ਐੱਚ. ਆਰ. ਈ. ਆਰ. ਏ.) ਨੇ ਬਤਰਾ ਪਰਿਵਾਰ ਨੂੰ ਉਨ੍ਹਾਂ ਦੇ ਘਰ ਦੀ ਡਲਿਵਰੀ ’ਚ 5 ਸਾਲ ਤੋਂ ਵੱਧ ਦੀ ਦੇਰੀ ਲਈ 85 ਲੱਖ ਰੁਪਏ ਵਿਆਜ ਦੇ ਤੌਰ ’ਤੇ ਦੇਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ :     ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ

ਕੀ ਹੈ ਮਾਮਲਾ

ਬਤਰਾ ਪਰਿਵਾਰ ਨੇ 26 ਅਗਸਤ 2017 ਨੂੰ ਦਿੱਲੀ-ਐੱਨ. ਸੀ. ਆਰ. ’ਚ 1105 ਵਰਗ ਫੁੱਟ ਦੇ ਇਕ ਘਰ ਨੂੰ ਲੱਗਭਗ 1.5 ਕਰੋੜ ਰੁਪਏ ’ਚ ਖਰੀਦਿਆ ਸੀ। ਬਿਲਡਰ ਨੇ ਘਰ ਖਰੀਦਣ ਤੋਂ ਪਹਿਲਾਂ ਦੋ ਵਾਅਦੇ ਕੀਤੇ ਸੀ, ਪਹਿਲਾ ਉਸਾਰੀ ਪੂਰੀ ਹੋਣ ਤੱਕ ਪ੍ਰਤੀ ਵਰਗ ਫੁੱਟ 81.66 ਰੁਪਏ ਦੀ ਦਰ ਨਾਲ ਮਹੀਨਾਵਾਰੀ ਭੁਗਤਾਨ ਭਾਵ ਯਕੀਨੀ ਰਿਟਰਨ ਦੇਣ ਦਾ ਭਰੋਸਾ ਅਤੇ ਦੂਜਾ ਘਰ ਦੀ ਡਲਿਵਰੀ 26 ਅਗਸਤ 2020 ਤੱਕ ਕਰ ਦਿੱਤੀ ਜਾਵੇ। ਇਨ੍ਹਾਂ ਵਾਅਦਿਆਂ ’ਤੇ ਭਰੋਸਾ ਕਰ ਕੇ ਪਰਿਵਾਰ ਨੇ ਪੂਰੀ ਰਕਮ ਦੇ ਦਿੱਤੀ ਸੀ।

ਇਹ ਵੀ ਪੜ੍ਹੋ :     ਕਰਵਾਚੌਥ ਦੇ ਤਿਉਹਾਰ 'ਤੇ ਪਤਨੀ ਨੂੰ Gift ਕਰਨਾ ਚਾਹੁੰਦੇ ਹੋ Gold Ring, ਤਾਂ ਚੈੱਕ ਕਰੋ ਕੀਮਤ

ਬਿਲਡਰ ਦੀ ਲਾਪਰਵਾਹੀ

ਸ਼ੁਰੂਆਤ ’ਚ ਬਿਲਡਰ ਨੇ ਕੁਝ ਮਹੀਨਿਆਂ ਤੱਕ ਮਹੀਨਾਵਾਰੀ ਯਕੀਨੀ ਰਿਟਰਨ ਵੀ ਦਿੱਤਾ ਪਰ ਬਾਅਦ ’ਚ ਉਹ ਭੁਗਤਾਨ ਬੰਦ ਕਰ ਦਿੱਤਾ। ਨਾਲ ਹੀ, ਘਰ ਦੀ ਡਲਿਵਰੀ ਤੈਅ ਸਮੇਂ ’ਤੇ ਨਹੀਂ ਹੋ ਸਕੀ। ਬਿਲਡਰ ਦੇ ਇਹ ਦੋ ਵੱਡੇ ਵਾਅਦੇ ਪੂਰੀ ਤਰ੍ਹਾਂ ਟੁੱਟ ਗਏ ਅਤੇ ਬਤਰਾ ਪਰਿਵਾਰ ਵਰਗੇ ਕਈ ਹੋਰ ਖਰੀਦਦਾਰਾਂ ਨਾਲ ਧੋਖਾ ਹੋਇਆ। ਪਰਿਵਾਰ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਅਜਿਹੇ ਪ੍ਰਾਜੈਕਟ ’ਚ ਲਗਾਈ, ਜਿੱਥੇ ਬਿਲਡਰ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।

ਇਹ ਵੀ ਪੜ੍ਹੋ :     ਕੇਂਦਰ ਸਰਕਾਰ ਦਾ ਦੀਵਾਲੀ ਤੋਹਫ਼ਾ! ਕਰਮਚਾਰੀਆਂ ਦਾ DA ਵਧਿਆ, ਜਾਣੋ ਨਵੀਆਂ ਦਰਾਂ

ਐੱਚ. ਆਰ. ਈ. ਆਰ. ਏ. ਨੇ ਦਿੱਤਾ ਵਿਆਜ ਸਮੇਤ ਭੁਗਤਾਨ ਦਾ ਹੁਕਮ

ਬਤਰਾ ਪਰਿਵਾਰ ਨੇ ਇਸ ਮਾਮਲੇ ਨੂੰ ਹਰਿਆਣਾ ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ (ਐੱਚ. ਆਰ. ਈ. ਆਰ. ਏ.) ਦੇ ਸਾਹਮਣੇ ਉਠਾਇਆ। ਜਾਂਚ-ਪੜਤਾਲ ਤੋਂ ਬਾਅਦ ਐੱਚ. ਆਰ. ਈ. ਆਰ. ਏ. ਨੇ ਸਪੱਸ਼ਟ ਕਰ ਦਿੱਤਾ ਕਿ ਜਦੋਂ ਘਰ ਖਰੀਦਦਾਰ ਅਤੇ ਬਿਲਡਰ ਵਿਚਾਲੇ ਲਿਖਤੀ ਸਮਝੌਤੇ ’ਚ ਯਕੀਨੀ ਰਿਟਰਨ ਅਤੇ ਡਲਿਵਰੀ ਦੀ ਤਰੀਕ ਹੁੰਦੀ ਹੈ, ਤਾਂ ਇਹ ਕਾਨੂੰਨਨ ਬੰਧਨਕਾਰੀ ਹੁੰਦੇ ਹਨ। ਐੱਚ. ਆਰ. ਈ. ਆਰ. ਏ. ਨੇ ਬਿਲਡਰ ਦੀ ਸਖ਼ਤ ਨਿੰਦਿਆ ਕੀਤੀ ਕਿ ਉਸ ਨੇ ਖਰੀਦਦਾਰਾਂ ਦਾ ਭਰੋਸਾ ਤੋੜਿਆ।

ਇਹ ਵੀ ਪੜ੍ਹੋ :     IT ਵਿਭਾਗ ਦੀ 9 ਥਾਵਾਂ 'ਤੇ Raid 'ਚ ਮਿਲੀਆਂ ਸੋਨੇ ਦੀਆਂ ਇੱਟਾਂ,ਕਰੋੜਾਂ ਦਾ Cash ਤੇ...

4 ਜੁਲਾਈ 2025 ਨੂੰ ਐੱਚ. ਆਰ. ਈ. ਆਰ. ਏ. ਨੇ ਬਿਲਡਰ ਨੂੰ ਹੁਕਮ ਦਿੱਤਾ ਕਿ ਉਹ ਦੇਰੀ ਲਈ ਬਤਰਾ ਪਰਿਵਾਰ ਨੂੰ ਵਿਆਜ ਦੇ ਤੌਰ ’ਤੇ 85 ਲੱਖ ਰੁਪਏ ਦਾ ਭੁਗਤਾਨ ਕਰੇ। ਵਿਆਜ ਦੀ ਦਰ ਭਾਰਤੀ ਸਟੇਟ ਬੈਂਕ ਦੀ ਐੱਮ. ਸੀ. ਐੱਲ. ਆਰ. ਦਰ (9.10 ਫ਼ੀਸਦੀ) ’ਚ 2 ਫ਼ੀਸਦੀ ਜੋੜ ਕੇ 11.10 ਫ਼ੀਸਦੀ ਤੈਅ ਕੀਤੀ ਗਈ ਹੈ, ਜੋ ਕਿ ਡਲਿਵਰੀ ਲਈ ਵਾਅਦਾ ਕੀਤੀ ਤਰੀਕ ਤੋਂ ਲੈ ਕੇ ਕਬਜ਼ੇ ਦਾ ਸਰਟੀਫਿਕੇਟ ਜਾਰੀ ਹੋਣ ਤੱਕ ਜਾਂ ਘਰ ਦੇ ਅਸਲੀ ਹੈਂਡਓਵਰ ਤੱਕ ਲੱਗੇਗੀ। ਇਹ ਲੱਗਭਗ 1.5 ਕਰੋੜ ਦੀ ਕੁੱਲ ਰਾਸ਼ੀ ’ਤੇ 5 ਸਾਲ ਦੀ ਦੇਰੀ ਦੇ ਹਿਸਾਬ ਨਾਲ ਕੱਢੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News