ਦੁਖਦਾਈ ਖ਼ਬਰ : ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਦਾ ਦਿਹਾਂਤ
Saturday, Jan 28, 2023 - 10:01 PM (IST)

ਨਵੀਂ ਦਿੱਲੀ : ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਦੀ ਮਾਂ ਜਯਾ ਭੇੜਾ ਦਾ ਅੱਜ (28 ਜਨਵਰੀ) ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬ੍ਰੇਨ ਟਿਊਮਰ ਅਤੇ ਕੈਂਸਰ ਤੋਂ ਪੀੜਤ ਸੀ। ਰਾਖੀ ਸਾਵੰਤ ਦੀ ਮਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਰਾਖੀ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ 'ਤੇ ਆਪਣੀ ਬੀਮਾਰ ਮਾਂ ਬਾਰੇ ਅਪਡੇਟ ਸ਼ੇਅਰ ਕਰਦੀ ਰਹਿੰਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਬ੍ਰੇਨ ਟਿਊਮਰ ਅਤੇ ਕੈਂਸਰ ਕਾਰਨ ਰਾਖੀ ਦੀ ਮਾਂ ਦੀ ਅੱਜ ਸਵੇਰੇ ਮੌਤ ਹੋ ਗਈ। ਰਾਖੀ ਨੇ ਕੁਝ ਦਿਨ ਪਹਿਲਾਂ ਹੀ ਇੱਕ ਭਾਵੁਕ ਵੀਡੀਓ ਅਪਲੋਡ ਕੀਤੀ ਸੀ, ਜਿਸ ਵਿੱਚ ਉਸਨੇ ਆਪਣੀ ਮਾਂ ਦੀ ਸਿਹਤ ਬਾਰੇ ਆਪਣੇ ਪ੍ਰਸ਼ੰਸਕਾਂ ਨੂੰ ਅਪਡੇਟ ਕੀਤਾ ਸੀ। ਵੀਡੀਓ 'ਚ ਦੱਸਿਆ ਗਿਆ ਕਿ ਉਸ ਦੀ ਮਾਂ ਜਯਾ ਨੂੰ ਬ੍ਰੇਨ ਟਿਊਮਰ ਅਤੇ ਕੈਂਸਰ ਦਾ ਪਤਾ ਲੱਗਾ ਹੈ। ਉਸਨੇ ਸਾਰਿਆਂ ਨੂੰ ਆਪਣੀ ਮਾਂ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਸੀ। ਰਾਖੀ ਦੀ ਮਾਂ ਨੂੰ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।