ਇਸ ਸੂਬੇ ''ਚ ਕੋਰੋਨਾ ਨਾਲ ਮੌਤਾਂ ''ਤੇ ਪਰਿਵਾਰ ਨੂੰ ਮਿਲਣਗੇ ਚਾਰ ਲੱਖ, ਸਰਕਾਰ ਨੇ ਜਾਰੀ ਕੀਤਾ ਹੁਕਮ
Tuesday, Jun 29, 2021 - 08:56 PM (IST)

ਪਟਨਾ - ਕੋਰੋਨਾ ਕਾਰਨ ਮ੍ਰਿਤਕ ਲੋਕਾਂ ਦੇ ਪਰਿਵਾਰਾਂ ਨੂੰ ਗ੍ਰੇਸ਼ੀਆ ਗ੍ਰਾਂਟ ਦਾ ਭੁਗਤਾਨ ਹੁਣ ਆਫਤ ਪ੍ਰਬੰਧਨ ਵਿਭਾਗ ਕਰੇਗਾ। ਸਿਹਤ ਵਿਭਾਗ ਦੀ ਮੰਗ ਤੋਂ ਬਾਅਦ ਆਫਤ ਵਿਭਾਗ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨਾਲ ਹੀ, ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਬਿਹਾਰ ਤੋਂ ਬਾਹਰ ਮਰਨ ਵਾਲੇ ਰਾਜ ਨਿਵਾਸੀ ਦੇ ਪਰਿਵਾਰਾਂ ਇਹ ਲਾਭ ਨਹੀਂ ਲੈ ਸਕਣਗੇ। ਰਾਜ ਸਰਕਾਰ ਨੇ ਬਿਹਾਰ ਵਿਚ ਮਰਨ ਵਾਲੇ ਰਾਜ ਦੇ ਲੋਕਾਂ ਲਈ ਹੀ ਇਹ ਪ੍ਰਬੰਧ ਕੀਤਾ ਹੈ।
ਕੋਰੋਨਾ ਨਾਲ ਮੌਤ ਤੋਂ ਬਾਅਦ ਗ੍ਰੇਸ਼ੀਆ ਗ੍ਰਾਂਟ ਦੇ ਭੁਗਤਾਨ ਨੂੰ ਲੈ ਕੇ ਜ਼ਿਲ੍ਹਿਆਂ ਤੋਂ ਮੰਗੇ ਗਏ ਨਿਰਦੇਸ਼ ਦੇ ਅਲੋਕ ਵਿੱਚ ਆਫਤ ਪ੍ਰਬੰਧਨ ਵਿਭਾਗ ਨੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਵਿਭਾਗ ਨੇ ਕਿਹਾ ਹੈ ਕਿ ਰਾਜ ਦੇ ਅੰਦਰ ਮਰਨ ਵਾਲੇ ਲੋਕਾਂ ਦੇ ਤੁਰੰਤ ਨਿਰਭਰ ਲੋਕਾਂ ਨੂੰ ਚਾਰ ਲੱਖ ਦੀ ਰਾਸ਼ੀ ਦਿੱਤੀ ਜਾਏਗੀ, ਜੋ ਰਾਜ ਦੇ ਵਾਸੀ ਵੀ ਹਨ। ਯਾਨੀ ਬਿਹਾਰ ਵਿੱਚ ਮਰਨ ਵਾਲੇ ਦੂਜੇ ਰਾਜਾਂ ਦੇ ਵਾਸੀ ਅਤੇ ਬਿਹਾਰ ਦੇ ਅਜਿਹੇ ਵਾਸੀ ਜਿਨ੍ਹਾਂ ਦੀ ਮੌਤ ਦੂਜੇ ਰਾਜ ਵਿੱਚ ਹੋਈ ਹੋ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਲਾਭ ਰਾਜ ਸਰਕਾਰ ਨਹੀਂ ਦੇਵੇਗੀ।
ਇਹ ਵੀ ਪੜ੍ਹੋ- ਗੂਗਲ ਅਤੇ ਫੇਸਬੁੱਕ ਨੂੰ ਸੰਸਦੀ ਕਮੇਟੀ ਦਾ ਸਖ਼ਤ ਸੁਨੇਹਾ, ਨਵੇਂ IT ਨਿਯਮਾਂ ਦਾ ਕਰਣਾ ਹੋਵੇਗਾ ਪਾਲਣ
ਇਸ ਤੋਂ ਪਹਿਲਾਂ ਪੂਰੀ ਵਿਵਸਥਾ ਨੂੰ ਲੈ ਕੇ ਜਾਰੀ ਕੀਤੇ ਗਏ ਨਿਰਦੇਸ਼ ਵਿੱਚ ਆਫਤ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਪ੍ਰਤਿਆਯ ਅੰਮ੍ਰਿਤ ਨੇ ਕਿਹਾ ਹੈ ਕਿ ਰਾਜ ਸਰਕਾਰ ਨੇ ਸ਼ੁਰੂ ਤੋਂ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਇਹ ਵਿਵਸਥਾ ਕੀਤੀ ਹੈ। ਪੈਸੇ ਦਾ ਭੁਗਤਾਨ ਮੁੱਖ ਮੰਤਰੀ ਰਾਹਤ ਫੰਡ ਵਲੋਂ ਹੁੰਦਾ ਹੈ ਪਰ ਕੋਵਿਡ-19 ਮਹਾਮਾਰੀ ਨੂੰ ਕੇਂਦਰ ਨੇ ਅਧਿਸੂਚਿਤ ਆਫਤ ਵਿੱਚ ਸ਼ਾਮਲ ਕਰ ਲਿਆ ਹੈ। ਲਿਹਾਜਾ, ਹੁਣ ਇਸ ਵਿਵਸਥਾ ਦੇ ਤਹਿਤ ਮਿਲਣ ਵਾਲੇ ਗ੍ਰੇਸ਼ੀਆ ਗ੍ਰਾਂਟ ਦਾ ਭੁਗਤਾਨ ਆਫਤ ਪ੍ਰਬੰਧਨ ਵਿਭਾਗ ਵਲੋਂ ਹੀ ਹੋਵੇਗਾ। ਇਹ ਵਿਵਸਥਾ 31 ਮਾਰਚ 2022 ਤੱਕ ਲਾਗੂ ਰਹੇਗੀ।
ਵਧੀਕ ਮੁੱਖ ਸਕੱਤਰ ਨੇ ਕਿਹਾ ਹੈ ਕਿ ਹੁਣ ਤੱਕ ਇਸ ਵਿਵਸਥਾ ਦੇ ਤਹਿਤ ਮੁੱਖ ਮੰਤਰੀ ਰਾਹਤ ਫੰਡ ਤੋਂ 3737 ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਚਾਰ ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਬਾਕੀ ਜੋ ਵੀ ਅਰਜ਼ੀਆਂ ਹੋਣਗੀਆਂ, ਉਨ੍ਹਾਂ ਦਾ ਨਬੇੜਾ ਹੁਣ ਆਫਤ ਵਿਭਾਗ ਵਲੋਂ ਕੀਤਾ ਜਾਵੇਗਾ। ਦੂਜੇ ਪਾਸੇ, ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਜ ਵਿੱਚ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ 9537 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਅੰਕੜੇ ਦੇ ਅਨੁਸਾਰ ਪੰਜ ਹਜ਼ਾਰ ਅੱਠ ਸੌ ਲੋਕਾਂ ਨੂੰ ਗ੍ਰੇਸ਼ੀਆ ਗ੍ਰਾਂਟ ਦੇਣਾ ਬਾਕੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।