ਬੇਟੀ ਦੇ ਸੁਪਨੇ ਪੂਰੇ ਕਰਨ ਲਈ ਪਰਿਵਾਰ ਨਾਲ ਕੀਤਾ ਪਲਾਇਨ

Tuesday, Aug 01, 2017 - 01:30 PM (IST)

ਬੇਟੀ ਦੇ ਸੁਪਨੇ ਪੂਰੇ ਕਰਨ ਲਈ ਪਰਿਵਾਰ ਨਾਲ ਕੀਤਾ ਪਲਾਇਨ

ਭਰਤਪੁਰ— ਰਾਜਸਥਾਨ 'ਚ ਭਰਤਪੁਰ ਜ਼ਿਲੇ ਦੇ ਮੇਵਾਤ ਖੇਤਰ 'ਚ ਰਹਿਣ ਵਾਲੇ ਇਕ ਘੱਟ ਗਿਣਤੀ ਪਰਿਵਾਰ ਨੂੰ ਆਪਣੀ ਮਾਸੂਮ ਬੇਟੀ ਨੂੰ ਪੜ੍ਹਾ-ਲਿਖਾ ਕੇ ਅਫ਼ਸਰ ਬਣਾਉਣ ਲਈ ਪਿੰਡ ਤੋਂ ਪਲਾਇਨ ਕਰਨ 'ਤੇ ਮਜ਼ਬੂਰ ਹੋਣਾ ਪਿਆ। ਇਸ ਮਜ਼ਬੂਰੀ ਲਈ ਕੋਈ ਹੋਰ ਨਹੀਡੂ ਪਰਿਵਾਰ ਦੇ ਸਕੇ-ਸੰਬੰਧੀ ਹੀ ਜ਼ਿੰਮੇਵਾਰ ਹਨ। ਪਰਿਵਾਰ ਨੇ ਹੁਣ ਪੁਲਸ ਨੂੰ ਆਪਣੀ ਫਰਿਆਦ ਸੁਣਾ ਕੇ ਮਦਦ ਦੀ ਗੁਜਾਰਿਸ਼ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੁਰਹਰਾ ਥਾਣਾ ਇਲਾਕੇ ਦੇ ਲਾੜਲਾਕਾ ਪਿੰਡ 'ਚ ਰਹਿਣ ਵਾਲੇ ਜਮਾਲ ਦੀਆਂ 2 ਬੇਟੀਆਂ 'ਚੋਂ ਵੱਡੀ ਬੇਟੀ ਵਨੀਸਾ ਦਾ ਵਿਆਹ ਕਈ ਸਾਲ ਪਹਿਲਾਂ ਅਲਵਰ ਜ਼ਿਲੇ ਦੇ ਰਾਮਗੜ੍ਹ ਖੇਤਰ ਦੇ ਖੋਹ ਬਾਂਧੋਲੀ ਵਾਸੀ ਮੋਹੱਬਤ ਨਾਲ ਹੋਇਆ, ਉਦੋਂ ਤੋਂ ਵਨੀਸਾ 'ਤੇ ਉਸ ਦੀ ਛੋਟੀ ਭੈਣ ਦਾ ਵਿਆਹ, ਉਸ ਦੇ ਦਿਓਰ ਨਾਲ ਕਰਵਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਇਸੇ ਗੱਲ ਨੂੰ ਲੈ ਕੇ ਵਨੀਸਾ ਨੂੰ ਸਹੁਰੇ ਪਰਿਵਾਰ ਵਾਲੇ ਪਰੇਸ਼ਾਨ ਵੀ ਕਰਦੇ ਹਨ। ਪੜ੍ਹਨ-ਲਿਖਣ 'ਚ ਹੁਸ਼ਿਆਰ ਛੋਟੀ ਬੇਟੀ ਅਨੀਸ਼ਾ ਖਾਨ ਆਪਣੀ ਭੈਣ ਦਾ ਦਿਓਰ ਨਾਲ ਵਿਆਹ ਕਰਨ ਦੀ ਇਛੁੱਕ ਨਹੀਂ ਹੈ ਅਤੇ ਉਹ ਪੜ੍ਹ-ਲਿਖ ਕੇ ਅਫ਼ਸਰ ਬਣਨਾ ਚਾਹੁੰਦੀ ਹੈ। ਬੱਚੇ ਦੇ ਸੁਪਨੇ ਪੂਰੇ ਕਰਨ ਦੀ ਮੁਹਿੰਮ 'ਚ ਉਸ ਦਾ ਪਿਤਾ ਬੁਰੀ ਤਰ੍ਹਾਂ ਨਾਲ ਸਹਿਯੋਗ ਦੇ ਰਿਹਾ ਹੈ। ਪਤਾ ਲੱਗਦਾ ਹੈ ਕਿ ਜਦੋਂ ਰਿਸ਼ਤੇਦਾਰਾਂ ਦਾ ਦਬਾਅ ਹੱਦ ਤੋਂ ਬਾਹਰ ਹੋ ਗਿਆ ਤਾਂ ਉਹ ਪਰਿਵਾਰ ਪਲਾਇਨ ਕਰ ਕੇ ਭਰਤਪੁਰ ਸ਼ਹਿਰ ਆ ਗਿਆ ਅਤੇ ਇੱਥੇ ਗੁਬਾਰੇ ਵੇਚ ਕੇ ਆਪਣਾ ਪੇਟ ਪਾਲਣ ਨਾਲ ਅਨੀਸ਼ਾ ਦੀ ਪੜ੍ਹਾਈ ਕਰਨ ਦੀ ਤਮੰਨਾ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।


Related News