‘ਪਰਿਵਾਰਕ ਸਿਆਸੀ ਦਲ’ ਲੋਕਤੰਤਰ ਲਈ ਖ਼ਤਰਾ : ਨਰਿੰਦਰ ਮੋਦੀ

11/27/2021 2:13:57 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰ ਆਧਾਰਿਤ ਸਿਆਸੀ ਪਾਰਟੀਆਂ ਨੂੰ ਲੋਕਤੰਤਰ ਲਈ ਵੱਡਾ ਖ਼ਤਰਾ ਕਰਾਰ ਦਿੰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ’ਚ ਸ਼ਾਮਲ ਐਲਾਨੇ ਲੋਕਾਂ ਦਾ ਮਹਿਮਾਮੰਡਲ ਨੌਜਵਾਨਾਂ ਨੂੰ ਗਲਤ ਰਸਤੇ ’ਤੇ ਚੱਲਣ ਲਈ ਉਕਸਾਉਂਦਾ ਹੈ। ਮੋਦੀ ਨੇ ਇੱਥੇ ਸੰਸਦ ਭਵਨ ਦੇ ਕੇਂਦਰੀ ਰੂਮ ’ਚ ਸੰਵਿਧਾਨ ਦਿਵਸ ਮੌਕੇ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਭਾਰਤ ਦੇ ਹਰ ਹਿੱਸੇ ’ਚ ਪਰਿਵਾਰ ਆਧਾਰਤ ਸਿਆਸੀ ਪਾਰਟੀਆਂ ਦਾ ਗਲਬਾ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਲਈ ਵੱਡਾ ਖ਼ਤਰਾ ਹੈ। ਇਸ ਦੇ ਲਈ ਦੇਸ਼ ਵਾਸੀਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਭੀਖ ਨਹੀਂ ਨੌਕਰੀ ਦਿਓ! ਸੜਕ ’ਤੇ ਰਹਿਣ ਵਾਲੀ ਇਹ ਜਨਾਨੀ ਹੈ ਕੰਪਿਊਟਰ ਸਾਇੰਸ ਗਰੈਜੂਏਟ

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਕ ਹੀ ਪਰਿਵਾਰ ਦੇ ਕਈ ਮੈਂਬਰਾਂ ਦੇ ਸਿਆਸਤ ਵਿਚ ਆਉਣ ਵਿਰੁੱਧ ਨਹੀਂ ਹਨ ਪਰ ਇਹ ਯੋਗਤਾ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਆਧਾਰਤ ਸਿਆਸੀ ਪਾਰਟੀਆਂ ਆਪਣਾ ਲੋਕਤੰਤਰੀ ਚਰਿੱਤਰ ਗੁਆ ਚੁਕੇ ਹਨ ਤਾਂ ਇਨ੍ਹਾਂ ਤੋਂ ਲੋਕਤੰਤਰੀ ਵਿਵਸਥਾਵਾਂ ਦੀ ਰੱਖਿਆ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਪਰਿਵਾਰਾ ਆਧਾਰਤ ਸਿਆਸੀ ਪਾਰਟੀਆਂ ਪੀੜੀ ਦਰ ਪੀੜੀ ਚੱਲਦੀਆਂ ਹਨ ਅਤੇ ਇਹ ਲੋਕਤੰਤਰ ਦੀ ਰੱਖਿਆ ਨਹੀਂ ਕਰ ਸਕਦੀਆਂ। ਅਜਿਹੀਆਂ ਸਿਆਸੀ ਪਾਰਟੀਆਂ ਲੋਕਤੰਤਰ ਲਈ ਬਹੁਤ ਵੱਡਾ ਖ਼ਤਰਾ ਹਨ। ਮੋਦੀ ਨੇ ਜਾਪਾਨ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉੱਥੇ ਵੀ ਅਜਿਹੀ ਹੀ ਵਿਵਸਥਾ ਸੀ, ਜਿਸ ਵਿਚ ਸੁਧਾਰ ਕਰਨ ਦਾ ਬੀੜਾ ਉਠਾਇਆ ਗਿਆ। ਇਸ ਪੂਰੀ ਪ੍ਰਕਿਰਿਆ ਵਿਚ 30-40 ਸਾਲ ਦਾ ਸਮਾਂ ਲੱਗਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਵੀ ਅਜਿਹੀ ਹੀ ਕੋਸ਼ਿਸ਼ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News