ਓਡੀਸ਼ਾ ਰੇਲ ਹਾਦਸਾ : ਕਈ ਲੋਕਾਂ ਨੂੰ ਅਜੇ ਤੱਕ ਨਹੀਂ ਮਿਲੀਆਂ ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਲਾਸ਼ਾਂ

Wednesday, Jun 28, 2023 - 06:32 PM (IST)

ਓਡੀਸ਼ਾ ਰੇਲ ਹਾਦਸਾ : ਕਈ ਲੋਕਾਂ ਨੂੰ ਅਜੇ ਤੱਕ ਨਹੀਂ ਮਿਲੀਆਂ ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਲਾਸ਼ਾਂ

ਭੁਵਨੇਸ਼ਵਰ (ਭਾਸ਼ਾ)- ਓਡੀਸ਼ਾ 'ਚ 2 ਜੂਨ ਨੂੰ ਹੋਏ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦਾ ਦੁੱਖ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸ ਹਾਦਸੇ ਦੇ ਕਰੀਬ ਚਾਰ ਹਫ਼ਤਿਆਂ ਬਾਅਦ ਵੀ ਕੁਝ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਲੈਣ ਦੀ ਉਡੀਕ ਕਰ ਰਹੇ ਹਨ। ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦੇ ਬਾਰੀ-ਬਲਿਆ ਪਿੰਡ ਦੀ ਬਸੰਤੀ ਦੇਵੀ ਆਪਣੇ ਪਤੀ ਦੀ ਲਾਸ਼ ਲੈਣ ਲਈ ਪਿਛਲੇ 10 ਦਿਨਾਂ ਤੋਂ ਏਮਜ਼ ਨੇੜੇ ਸਥਿਤ ਇਕ 'ਗੈਸਟ ਹਾਊਸ' ਵਿਚ ਰਹਿ ਰਹੀ ਹੈ। ਉਸ ਨੇ ਕਿਹਾ ਕਿ ਮੈਂ ਇੱਥੇ ਆਪਣੇ ਪਤੀ ਯੋਗੇਂਦਰ ਪਾਸਵਾਨ ਲਈ ਆਈ ਹਾਂ। ਉਹ ਇਕ ਮਜ਼ਦੂਰ ਸੀ। ਉਸ ਨੇ ਦਾਅਵਾ ਕੀਤਾ ਕਿ ਅਧਿਕਾਰੀਆਂ ਨੇ ਇਸ ਬਾਰੇ ਕੋਈ ਸਮਾਂ ਹੱਦ ਨਹੀਂ ਦਿੱਤੀ ਕਿ ਲਾਸ਼ ਕਦੋਂ ਮਿਲੇਗੀ। ਕੁਝ ਅਧਿਕਾਰੀ ਕਹਿੰਦੇ ਹਨ ਕਿ ਇਸ ਵਿਚ ਪੰਜ ਦਿਨ ਹੋਰ ਲੱਗਣਗੇ। ਇਸੇ ਤਰ੍ਹਾਂ ਦੀ ਸਥਿਤੀ ਪੂਰਨੀਆ ਦੇ ਨਰਾਇਣ ਰਿਸ਼ੀਦੇਵ ਦੀ ਹੈ ਜੋ 4 ਜੂਨ ਤੋਂ ਆਪਣੇ ਪੋਤੇ ਸੂਰਜ ਕੁਮਾਰ ਦੀ ਲਾਸ਼ ਦੀ ਉਡੀਕ ਕਰ ਰਿਹਾ ਹੈ। ਸੂਰਜ 10ਵੀਂ ਪਾਸ ਕਰਨ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਰਾਹੀਂ ਨੌਕਰੀ ਦੀ ਭਾਲ ਵਿਚ ਚੇਨਈ ਜਾ ਰਿਹਾ ਸੀ। ਉਸ ਨੇ ਕਿਹਾ ਕਿ ਅਧਿਕਾਰੀਆਂ ਨੇ ਮੇਰੇ ਡੀ.ਐਨ.ਏ. ਦੇ ਨਮੂਨੇ ਲੈ ਲਏ ਹਨ, ਪਰ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ।

ਇਹ ਵੀ ਪੜ੍ਹੋ : ਓਡੀਸ਼ਾ ਰੇਲ ਹਾਦਸੇ 'ਤੇ PM ਮੋਦੀ ਦਾ ਪਹਿਲਾ ਬਿਆਨ, ਟਵੀਟ ਕਰ ਕਹੀ ਇਹ ਗੱਲ

ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦੇ ਰਹਿਣ ਵਾਲੇ ਸ਼ਿਵਕਾਂਤ ਰਾਏ ਨੇ ਦੱਸਿਆ ਕਿ ਉਹ ਆਪਣੀ ਧੀ ਦੇ ਵਿਆਹ ਲਈ ਤਿਰੂਪਤੀ ਤੋਂ ਘਰ ਪਰਤ ਰਿਹਾ ਸੀ। ਮੇਰੇ ਬੇਟੇ ਦੀ ਲਾਸ਼ ਕਿਮਸ ਹਸਪਤਾਲ ’ਚ ਸੀ ਪਰ ਮੈਂ ਉਸ ਨੂੰ ਬਾਲਾਸੋਰ ਹਸਪਤਾਲ ’ਚ ਲੱਭ ਰਿਹਾ ਸੀ। ਮੈਨੂੰ ਬਾਅਦ ਵਿੱਚ ਦੱਸਿਆ ਗਿਆ ਕਿ ਕਿਮਸ ਹਸਪਤਾਲ ਨੇ ਉਸ ਦੀ ਲਾਸ਼ ਬਿਹਾਰ ਦੇ ਇੱਕ ਪਰਿਵਾਰ ਨੂੰ ਸੌਂਪ ਦਿੱਤੀ ਹੈ ਜੋ ਉਸ ਨੂੰ ਲੈ ਗਏ ਹਨ ਅਤੇ ਉਸ ਦਾ ਸਸਕਾਰ ਕਰ ਦਿੱਤਾ ਹੈ। ਇਸ ਦੌਰਾਨ ਭੁਵਨੇਸ਼ਵਰ ਦੇ ਏਮਸ ਵਿਚ ਤਿੰਨ ਕੰਟੇਨਰਾਂ ਵਿਚ ਸੁਰੱਖਿਅਤ ਰੱਖੀਆਂ ਗਈਆਂ 81 ਲਾਸ਼ਾਂ ਦੀ ਪਛਾਣ ਹੋਣੀ ਬਾਕੀ ਹੈ। ਹੁਣ ਤੱਕ ਕੁੱਲ 84 ਪਰਿਵਾਰਾਂ ਨੇ ਡੀ. ਐਨ .ਏ. ਦੇ ਸੈਂਪਲ ਦਿੱਤੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News