ਹਵਾਈ ਅੱਡੇ ''ਤੇ ਬੰਬ ਹੋਣ ਦੀ ਧਮਕੀ, ਥਾਈਲੈਂਡ ਜਾਣ ਵਾਲੀ ਉਡਾਣ ''ਚ ਹੋਈ 2 ਘੰਟੇ ਦੀ ਦੇਰੀ

Wednesday, Aug 07, 2024 - 01:50 PM (IST)

ਹਵਾਈ ਅੱਡੇ ''ਤੇ ਬੰਬ ਹੋਣ ਦੀ ਧਮਕੀ, ਥਾਈਲੈਂਡ ਜਾਣ ਵਾਲੀ ਉਡਾਣ ''ਚ ਹੋਈ 2 ਘੰਟੇ ਦੀ ਦੇਰੀ

ਕੋਚੀ (ਭਾਸ਼ਾ)- ਕੇਰਲ ਦੇ ਕੋਚੀ ਹਵਾਈ ਅੱਡੇ 'ਤੇ ਬੁੱਧਵਾਰ ਨੂੰ ਇਕ ਯਾਤਰੀ ਨੇ ਸੁਰੱਖਿਆ ਜਾਂਚ ਦੌਰਾਨ ਬੰਬ ਹੋਣ ਦੀ ਧਮਕੀ ਦਿੱਤੀ, ਹਾਲਾਂਕਿ ਬਾਅਦ 'ਚ ਜਾਂਚ ਕਰਨ 'ਤੇ ਇਹ ਸਿਰਫ਼ ਅਫਵਾਹ ਨਿਕਲੀ ਅਤੇ ਇਸ ਨਾਲ ਥਾਈਲੈਂਡ ਜਾਣ ਵਾਲੀਆਂ ਉਡਾਣਾਂ 'ਚ 2 ਘੰਟੇ ਦੀ ਦੇਰੀ ਹੋਈ। ਪੁਲਸ ਨੇ ਦੋਸ਼ੀ ਨੂੰ ਬਾਅਦ 'ਚ ਹਿਰਾਸਤ 'ਚ ਲੈ ਲਿਆ। ਕੋਚੀ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ (ਸੀ.ਆਈ.ਏ.ਐੱਲ.) ਵਲੋਂ ਜਾਰੀ ਇਕ ਬਿਆਨ ਅਨੁਸਾਰ, ਥਾਈ ਲਾਇਨ ਏਅਰ ਦੀ ਉਡਾਣ ਐੱਸਐੱਲ211 'ਤੇ ਯਾਤਰਾ ਕਰ ਰਹੇ ਯਾਤਰੀ ਨੂੰ ਬੰਬ ਦੀ ਧਮਕੀ ਮਿਲੀ ਸੀ।

ਇਸ 'ਚ ਕਿਹਾ ਗਿਆ ਕਿ ਯਾਤਰੀ ਨੇ ਦੁਆਰ ਸੰਖਿਆ 19 'ਤੇ ਸੇਕੇਂਡਰੀ ਲੈਡਰ ਪੁਆਇੰਟ ਚੈੱਕ' (ਐੱਸ.ਐੱਲ.ਪੀ.ਸੀ.) ਦੌਰਾਨ ਏਅਰਲਾਈਨ ਸੁਰੱਖਿਆ ਕਰਮਚਾਰੀਆਂ ਨੂੰ ਬੰਬ ਹੋਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਬੰਬ ਖਤਰਾ ਮੁਲਾਂਕਣ ਕਮੇਟੀ (ਬੀ.ਟੀ.ਏ.ਸੀ.) ਨੇ ਇਸ ਦੀ ਜਾਂਚ ਕੀਤੀ ਅਤੇ ਇਸ ਨੂੰ ਝੂਠਾ ਕਰਾਰ ਦਿੱਤਾ। ਸੀ.ਆਈ.ਏ.ਐੱਲ. ਨੇ ਕਿਹਾ,''ਇਕ ਹੀ ਪੀ.ਐੱਨ.ਆਰ. ਦੇ ਅਧੀਨ ਸਹਿ-ਯਾਤਰੀਆਂ ਦੇ ਜਹਾਜ਼ 'ਚ ਚੜ੍ਹਨ ਦੌਰਾਨ ਕਮੇਟੀ ਨੇ ਨਿਰਦੇਸ਼ ਦਿੱਤਾ ਕਿ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਨ ਤੋਂ ਬਾਅਦ ਐੱਸ.ਐੱਲ.ਪੀ.ਸੀ. ਅਤੇ ਜਹਾਜ਼ ਦੀ ਜਾਂਚ ਕੀਤੀ ਜਾਵੇ। ਜਹਾਜ਼ ਤੜਕੇ 4.30 ਵਜੇ ਰਵਾਨਾ ਹੋਇਆ। ਇਸ 'ਚ 2 ਘੰਟੇ ਦੀ ਦੇਰੀ ਹੋਈ।'' ਇਸ ਮਾਮਲੇ 'ਚ ਅੱਗੇ ਦੀ ਕਾਰਵਾਈ ਲਈ ਸੰਬੰਧਤ ਯਾਤਰੀ ਨੂੰ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News