ਅਸਲੀ ਦੱਸ ਕੇ ਫੜਾ ਦਿੱਤੇ 40 ਲੱਖ ਦੇ ਜਾਅਲੀ ਨੋਟ
Wednesday, Jul 09, 2025 - 03:23 AM (IST)

ਨਵੀਂ ਦਿੱਲੀ (ਪ੍ਰਦੀਪ ਕੁਮਾਰ ਸਿੰਘ)–ਪ੍ਰਾਪਰਟੀ ਖਰੀਦਣ ਲਈ ਬੈਂਕ ਖਾਤੇ ਵਿਚ ਜਮ੍ਹਾ ਰਕਮ ਦੇ ਬਦਲੇ ਨਕਦੀ ਦਾ ਇੰਤਜ਼ਾਮ ਕਰਨ ਦੌਰਾਨ ਇਕ ਵਿਅਕਤੀ ਠੱਗਾਂ ਦੇ ਮੱਕੜਜਾਲ ’ਚ ਫਸ ਕੇ 40 ਲੱਖ ਰੁਪਏ ਗੁਆ ਬੈਠਾ।
ਜਾਅਲਸਾਜ਼ਾਂ ਨੇ ਫਿਲਮੀ ਸਟਾਈਲ ’ਚ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਸੀ. ਆਰ. ਪਾਰਕ ਇਲਾਕੇ ਦੇ ਇਕ ਮਕਾਨ ’ਚ ਸੱਦ ਕੇ ਪੀੜਤ ਦੇ ਸਾਹਮਣੇ ਨੋਟ ਗਿਣਨ ਵਾਲੀ ਮਸ਼ੀਨ ਵਿਚ ਨੋਟ ਗਿਣੇ ਅਤੇ ਇਕ ਬਕਸੇ ਵਿਚ ਰੱਖ ਕੇ ਤਾਲਾ ਲਾ ਕੇ ਪੀੜਤ ਨੂੰ ਫੜਾ ਦਿੱਤੇ ਪਰ ਜਦੋਂ ਪੀੜਤ ਨੇ ਆਪਣੇ ਟਿਕਾਣੇ ’ਤੇ ਆ ਕੇ ਬਕਸਾ ਖੋਲ੍ਹਿਆ ਤਾਂ ਉਸ ਵਿਚ ਅਸਲੀ ਨੋਟ ਨਾ ਹੋ ਕੇ ਫੁਲ ਫਨ ਤੇ ਮਨੋਰੰਜਨ ਬੈਂਕ ਆਫ ਇੰਡੀਆ ਦੇ ਜਾਅਲੀ ਨੋਟ ਭਰੇ ਹੋਏ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।