ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ! 32,000,00 ਦਾ ਨਕਲੀ ਬੇਸਨ ਬਰਾਮਦ

Wednesday, Jul 01, 2026 - 01:18 PM (IST)

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ! 32,000,00 ਦਾ ਨਕਲੀ ਬੇਸਨ ਬਰਾਮਦ

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਇਕ ਮਿੱਲ 'ਤੇ ਛਾਪੇਮਾਰੀ ਤੋਂ ਬਾਅਦ ਕਰੀਬ 32 ਲੱਖ ਰੁਪਏ ਮੁੱਲ ਦਾ ਨਕਲੀ ਬੇਸਨ ਅਤੇ ਭਾਰੀ ਮਾਤਰਾ 'ਚ ਦਾਲਾਂ ਜ਼ਬਤ ਕੀਤੀਆਂ ਗਈਆਂ ਹਨ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਨਗਰ ਪੁਲਸ ਖੇਤਰ ਅਧਿਕਾਰੀ ਦੇਵਵਰਤ ਵਾਜਪੇਈ ਨੇ ਦੱਸਿਆ ਕਿ ਦਿੱਲੀ ਦੀ ਇਕ ਕੰਪਨੀ ਵਲੋਂ ਉਨ੍ਹਾਂ ਦੇ ਬ੍ਰਾਂਡ ਨਾਂ ਦੀ ਗਲਤ ਵਰਤੋਂ ਕਰ ਕੇ ਨਕਲੀ ਬੇਸਨ ਵੇਚਣ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਇਹ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਚਾਰ ਖੰਭਾ ਇਲਾਕੇ 'ਚ ਸਥਇਤ ਮਿੱਲ 'ਤੇ ਛਾਪਾ ਮਾਰਿਆ ਅਤੇ ਇਸ ਦੌਰਾਨ ਉੱਥੋਂ ਸੰਬੰਧਤ ਕੰਪਨੀ ਦੇ ਬ੍ਰਾਂਡ ਨਾਂ ਵਾਲੇ ਪੈਕੇਟ 'ਚ ਨਕਲੀ ਬੇਸਨ ਦੀ ਇਕ ਵੱਡੀ ਖੇਪ ਬਰਾਮਦ ਹੋਈ।

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਉਸੇ ਬ੍ਰਾਂਡ ਦੇ ਕਰੀਬ 200 ਖਾਲੀ ਪੈਕੇਟ ਵੀ ਬਰਾਮਦ ਕੀਤੇ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਨਕਲੀ ਬੇਸਨ ਦੀ ਕੀਮਤ ਕਰੀਬ 32 ਲੱਖ ਰੁਪਏ ਦੱਸੀ ਗਈ ਹੈ ਅਤੇ ਛਾਪੇਮਾਰੀ ਦੌਰਾਨ ਬੋਰੀਆਂ 'ਚ ਬੰਦ ਭਾਰੀ ਮਾਤਰਾ 'ਚ ਦਾਲਾਂ ਵੀ ਬਰਾਮਦ ਹੋਈਆਂ ਹਨ। ਵਾਜਪੇਈ ਨੇ ਕਿਹਾ ਕਿ ਜ਼ਬਤ ਕੀਤੇ ਗਏ ਬੇਸਨ ਅਤੇ ਦਾਲਾਂ ਦੇ ਨਮੂਨੇ ਲੈ ਲਏ ਗਏ ਹਨ ਅਤੇ ਬਾਕੀ ਭੰਡਾਰ ਸੀਲ ਕਰ ਦਿੱਤਾ ਗਿਆ ਹੈ। 

ਉਨ੍ਹਾਂ ਦੱਸਿਆ ਕਿ ਇਨ੍ਹਾਂ ਨਮੂਨਿਆਂ ਨੂੰ ਪ੍ਰਯੋਗਸ਼ਾਲਾ 'ਚ ਜਾਂਚ ਲਈ ਭੇਜਿਆ ਗਿਆ ਹੈ ਅਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੇ ਪੱਧਰ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਧੋਖਾਧੜੀ ਅਤੇ ਜਾਲਸਾਜ਼ੀ ਨਾਲ ਜੁੜੀ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ ਅਤੇ ਵਪਾਰ ਚਿੰਨ੍ਹ ਐਕਟ ਦੇ ਅਧੀਨ ਦੋਸ਼ੀ ਅਨੁਰਾਧਾ ਅਗਰਵਾਲ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News