ਸੋਸ਼ਲ ਮੀਡੀਆ ''ਤੇ ਨਕਲੀ ਆਂਡਿਆਂ ਦੇ ਦਾਅਵੇ ਵਾਇਰਲ ! ਜਾਣੋ ਕੀ ਅਸਲੀ ਸੱਚਾਈ
Friday, Jul 03, 2026 - 05:38 PM (IST)
ਵੈੱਬ ਡੈਸਕ : ਸੋਸ਼ਲ ਮੀਡੀਆ 'ਤੇ ਅੱਜ-ਕੱਲ੍ਹ ਕੁਝ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਮੀਕਲ ਦੀ ਮਦਦ ਨਾਲ ਨਕਲੀ ਆਂਡੇ ਤਿਆਰ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਿਆ ਜਾ ਰਿਹਾ ਹੈ। ਇਨ੍ਹਾਂ ਵੀਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ ਆਮ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਅਤੇ ਡਰ ਪੈਦਾ ਹੋ ਰਹੇ ਹਨ। ਖੁਰਾਕ ਸੁਰੱਖਿਆ ਅਤੇ ਪੋਲਟਰੀ ਖੇਤਰ ਦੇ ਮਾਹਿਰਾਂ ਅਨੁਸਾਰ ਆਂਡਾ ਸਭ ਤੋਂ ਪੌਸ਼ਟਿਕ ਭੋਜਨਾਂ ਵਿੱਚੋਂ ਇੱਕ ਹੈ।
ਇਸ ਵਿੱਚ ਉੱਚ ਗੁਣਵੱਤਾ ਵਾਲਾ ਪ੍ਰੋਟੀਨ, ਵਿਟਾਮਿਨ A, D, B12, E, ਆਇਰਨ ਅਤੇ ਫਾਸਫੋਰਸ ਵਰਗੇ ਜ਼ਰੂਰੀ ਤੱਤ ਹੁੰਦੇ ਹਨ, ਜੋ ਹੱਡੀਆਂ, ਮਾਸਪੇਸ਼ੀਆਂ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਖਾਣ-ਪੀਣ ਵਾਲੀ ਚੀਜ਼ ਵਿੱਚ ਮਿਲਾਵਟ ਹੁੰਦੀ ਹੈ, ਤਾਂ ਉਹ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਹਾਲਾਂਕਿ ਇਹ ਵੀਡੀਓਜ਼ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ ਪਰ ਫਿਲਹਾਲ ਕਿਸੇ ਵੀ ਸਰਕਾਰੀ ਏਜੰਸੀ ਜਾਂ ਵਿਗਿਆਨਕ ਜਾਂਚ ਦੁਆਰਾ ਇਨ੍ਹਾਂ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਵਾਇਰਲ ਵੀਡੀਓ 'ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਨ ਦੀ ਬਜਾਏ ਉਸ ਦੀ ਸੱਚਾਈ ਦੀ ਜਾਂਚ ਕਰਨੀ ਚਾਹੀਦੀ ਹੈ ।
😱 देखिए कैसे बड़ी मात्रा में नकली अंडे तैयार किए जा रहे हैं!
— Sanjay Gupta 🇮🇳 (@sanjukgupta1987) July 3, 2026
पैसे के लालच में इंसान और कितना गिरेगा? लोगों के स्वास्थ्य का जरा सा भी ख्याल नहीं है। pic.twitter.com/wLI5ZqZfEh
ਲੋਕਾਂ ਲਈ ਜ਼ਰੂਰੀ ਸਲਾਹ
ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੇਵਲ ਭਰੋਸੇਮੰਦ ਅਤੇ ਜਾਣੀਆਂ-ਪਛਾਣੀਆਂ ਦੁਕਾਨਾਂ ਤੋਂ ਹੀ ਆਂਡੇ ਖਰੀਦਣ। ਜੇਕਰ ਕਿਸੇ ਨੂੰ ਕਿਸੇ ਭੋਜਨ ਪਦਾਰਥ 'ਤੇ ਸ਼ੱਕ ਹੁੰਦਾ ਹੈ, ਤਾਂ ਉਸ ਨੂੰ ਬਿਨਾਂ ਪੁਸ਼ਟੀ ਦੇ ਸੱਚ ਮੰਨਣ ਦੀ ਬਜਾਏ ਤੁਰੰਤ ਖੁਰਾਕ ਸੁਰੱਖਿਆ ਵਿਭਾਗ ਨੂੰ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਉਚਿਤ ਜਾਂਚ ਹੋ ਸਕੇ। ਸਹੀ ਜਾਣਕਾਰੀ ਅਤੇ ਜਾਗਰੂਕਤਾ ਹੀ ਲੋਕਾਂ ਨੂੰ ਅਜਿਹੀਆਂ ਅਫ਼ਵਾਹਾਂ ਤੋਂ ਬਚਾ ਸਕਦੀ ਹੈ। ਸਰਕਾਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਮਿਲਾਵਟਖੋਰੀ ਦੇ ਮਾਮਲਿਆਂ ਵਿੱਚ ਪੁਸ਼ਟੀ ਹੋਣ 'ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
