ਫਰਜ਼ੀ ਡਿਗਰੀ ਵਾਲੇ 3000 ਤੋਂ ਵੱਧ ਅਧਿਆਪਕ ਹੋਣਗੇ ਬਰਖ਼ਾਸਤ, ਬਿਹਾਰ ਸਰਕਾਰ ਕਰੇਗੀ ਕਾਰਵਾਈ

Saturday, Jul 11, 2026 - 08:40 AM (IST)

ਫਰਜ਼ੀ ਡਿਗਰੀ ਵਾਲੇ 3000 ਤੋਂ ਵੱਧ ਅਧਿਆਪਕ ਹੋਣਗੇ ਬਰਖ਼ਾਸਤ, ਬਿਹਾਰ ਸਰਕਾਰ ਕਰੇਗੀ ਕਾਰਵਾਈ

ਪਟਨਾ (ਏਜੰਸੀ) - ਫਰਜ਼ੀ ਡਿਗਰੀਆਂ ਅਤੇ ਜਾਅਲੀ ਵਿੱਦਿਅਕ ਸਰਟੀਫਿਕੇਟਾਂ ਦੇ ਆਧਾਰ ’ਤੇ ਸਰਕਾਰੀ ਅਧਿਆਪਕ ਦੀ ਨੌਕਰੀ ਹਾਸਲ ਕਰਨ ਵਾਲੇ ਅਧਿਕਾਰੀਆਂ 'ਤੇ ਗਾਜ਼ ਖ਼ਤਰੇ ਦੀ ਤਲਵਾਰ ਲਟਕਣ ਵਾਲੀ ਹੈ। ਬਿਹਾਰ ਸਰਕਾਰ ਨੇ ਇਸ ਸਬੰਧ ਵਿਚ 3000 ਤੋਂ ਵੱਧ ਅਧਿਆਪਕਾਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਮਾਮਲੇ ਦੇ ਸਬੰਧ ਵਿਚ ਬਿਹਾਰ ਦੇ ਸਿੱਖਿਆ ਮੰਤਰੀ ਮਿਥਿਲੇਸ਼ ਤਿਵਾੜੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਨ੍ਹਾਂ ਅਧਿਆਪਕਾਂ ਨੂੰ ਸੇਵਾ ਤੋਂ ਬਰਖ਼ਾਸਤ ਕੀਤਾ ਜਾਵੇਗਾ। ਨਾਲ ਹੀ, ਉਨ੍ਹਾਂ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਪੜ੍ਹੋ ਇਹ ਵੀ - ‘ਮੈਂ ਪੁਲਸ ’ਤੇ ਭਰੋਸਾ ਕੀਤਾ, ਮੈਨੂੰ ਹੀ ਜ਼ਿੰਮੇਵਾਰ ਠਹਿਰਾਅ ਦਿੱਤਾ’, ਕਰੂਰ ਭਾਜੜ ਮਾਮਲੇ ’ਤੇ ਬੋਲੇ CM ਵਿਜੇ

ਇਸ ਦੌਰਾਨ ਤਿਵਾੜੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਸਾਲ 2006 ਤੋਂ 2015 ਦੇ ਦਰਮਿਆਨ ਹੋਈਆਂ ਅਧਿਆਪਕ ਨਿਯੁਕਤੀਆਂ ਦੀ ਸਟੇਟ ਸਰਵੀਲੈਂਸ ਐਂਡ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਕੀਤੀ ਗਈ ਵਿਸਥਾਰਤ ਜਾਂਚ ਤੋਂ ਬਾਅਦ ਫਰਜ਼ੀ ਡਿਗਰੀਆਂ ਅਤੇ ਜਾਅਲੀ ਵਿੱਦਿਅਕ ਸਰਟੀਫਿਕੇਟਾਂ ਦੇ ਆਧਾਰ ’ਤੇ ਨਿਯੁਕਤੀ ਲੈਣ ਦੇ ਦੋਸ਼ ਹੇਠ 3,000 ਤੋਂ ਵੱਧ ਸਰਕਾਰੀ ਅਧਿਆਪਕਾਂ ਖਿਲਾਫ ਸਖ਼ਤ ਕਾਰਵਾਈ ਦੇ ਹੁਕਮ ਸਿੱਖਿਆ ਵਿਭਾਗ ਨੂੰ ਦਿੱਤੇ ਗਏ ਹਨ।’’ ਉਨ੍ਹਾਂ ਕਿਹਾ ਕਿ ਜਾਂਚ ’ਚ ਫਰਜ਼ੀ ਵਿੱਦਿਅਕ ਸੰਸਥਾਵਾਂ ਅਤੇ ਨਿਯੁਕਤੀ ਪ੍ਰਕਿਰਿਆ ’ਚ ਵਰਤੇ ਗਏ ਜਾਅਲੀ ਵਿੱਦਿਅਕ ਦਸਤਾਵੇਜ਼ਾਂ ਨਾਲ ਜੁੜੀਆਂ ਵੱਡੇ ਪੱਧਰ ’ਤੇ ਬੇਨਿਯਮੀਆਂ ਦਾ ਖੁਲਾਸਾ ਹੋਇਆ ਹੈ। ਅਧਿਕਾਰੀਆਂ ਅਨੁਸਾਰ, ਨਿਗਰਾਨੀ ਜਾਂਚ ਰਿਪੋਰਟ ਦੇ ਆਧਾਰ ’ਤੇ ਇਨ੍ਹਾਂ ਅਧਿਆਪਕਾਂ ਖਿਲਾਫ ਕਈ ਮਾਮਲੇ ਪਹਿਲਾਂ ਹੀ ਦਰਜ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।

ਪੜ੍ਹੋ ਇਹ ਵੀ - ਕੀ ਭਾਰਤ 'ਚ ਵੀ ਬੱਚਿਆਂ ਲਈ ਬੈਨ ਹੋਵੇਗਾ ਸੋਸ਼ਲ ਮੀਡੀਆ! ਆਸਟ੍ਰੇਲੀਆ 'ਚ PM ਮੋਦੀ ਨੇ ਦਿੱਤੇ ਸੰਕੇਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

rajwinder kaur

Content Editor

Related News