ਮਹਾਰਾਸ਼ਟਰ ’ਚ ਰਿਸ਼ਤੇਦਾਰ ਦੇ ਕਤਲ ਦਾ ਮੁਲਜ਼ਮ 28 ਸਾਲ ਬਾਅਦ ਬਿਹਾਰ ਤੋਂ ਗ੍ਰਿਫਤਾਰ

Thursday, Oct 22, 2026 - 07:01 PM (IST)

ਮਹਾਰਾਸ਼ਟਰ ’ਚ ਰਿਸ਼ਤੇਦਾਰ ਦੇ ਕਤਲ ਦਾ ਮੁਲਜ਼ਮ 28 ਸਾਲ ਬਾਅਦ ਬਿਹਾਰ ਤੋਂ ਗ੍ਰਿਫਤਾਰ

ਠਾਣੇ,  (ਏਜੰਸੀ)- ਮਹਾਰਾਸ਼ਟਰ ਦੇ ਠਾਣੇ ’ਚ ਤਲਾਕ ਦੇ ਵਿਵਾਦ ਨੂੰ ਲੈ ਕੇ ਆਪਣੇ ਇਕ ਰਿਸ਼ਤੇਦਾਰ ਦਾ ਕਥਿਤ ਤੌਰ ’ਚ ਕਤਲ ਕਰਨ ਅਤੇ ਵਾਰਦਾਤ ਨੂੰ ਟਰੇਨ ਹਾਦਸੇ ਦਾ ਰੂਪ ਦੇਣ ਦੇ ਮਾਮਲੇ ’ਚ 28 ਸਾਲਾਂ ਤੋਂ ਫਰਾਰ ਇਕ ਵਿਅਕਤੀ ਨੂੰ ਗੌਰਮਿੰਟ ਰੇਲਵੇ ਪੁਲਸ (ਜੀ. ਆਰ. ਪੀ.) ਨੇ ਗ੍ਰਿਫਤਾਰ ਕੀਤਾ ਹੈ। ਉਸ ਦੀ ਪਛਾਣ ਸੰਦੀਪ ਕ੍ਰਿਸ਼ਨਨ (55) ਵਜੋਂ ਹੋਈ ਹੈ। ਉਸ ਨੂੰ ਆਧੁਨਿਕ ਟੈਕਨਾਲੋਜੀ ਨਿਗਰਾਨੀ ਰਾਹੀਂ ਜੀ. ਆਰ. ਪੀ. ਦੀ ਇਕ ਵਿਸ਼ੇਸ਼ ਟੀਮ ਨੇ ਬਿਹਾਰ ਤੋਂ ਗ੍ਰਿਫਤਾਰ ਕੀਤਾ।

ਰੇਲਵੇ ਪੁਲਸ ਦੇ ਅਧਿਕਾਰੀਆਂ ਅਨੁਸਾਰ, ਇਹ ਘਟਨਾ 14 ਜਨਵਰੀ, 1998 ਦੀ ਹੈ। ਉਸ ਦਿਨ ਸਟੇਸ਼ਨ ਮਾਸਟਰ ਨੇ ਡੋਂਬੀਵਲੀ ਰੇਲਵੇ ਪੁਲਸ ਨੂੰ ਡੋਂਬੀਵਲੀ ਅਤੇ ਕੋਪਰ ਸਟੇਸ਼ਨਾਂ ਵਿਚਾਲੇ ਰੇਲਵੇ ਪਟੜੀ ’ਚ ਇਕ ਲਾਸ਼ ਦੇ ਪਏ ਹੋਣ ਦੀ ਸੂਚਨਾ ਦਿੱਤੀ ਸੀ। ਘਟਨਾ ਸਥਾਨ ਦਾ ਨਿਰੀਖਣ ਕਰਨ ਤੋਂ ਬਾਅਦ ਜਾਂਚ ਅਧਿਕਾਰੀਆਂ ਨੂੰ ਸ਼ੱਕ ਹੋਇਆ, ਕਿਉਂਕਿ ਸੱਟਾਂ ਦੀ ਪ੍ਰਕਿਰਤੀ ਅਤੇ ਲਾਸ਼ ਦੀ ਸਥਿਤੀ ਤੋਂ ਸੰਕੇਤ ਮਿਲਿਆ ਕਿ ਇਹ ਰੇਲਵੇ ਹਾਦਸੇ ਦੀ ਬਜਾਏ ਸੋਚੀ-ਸਮਝੀ ਕੀਤੀ ਗਈ ਹੱਤਿਆ ਸੀ। ਬਾਅਦ ’ਚ ਮ੍ਰਿਤਕ ਦੀ ਪਛਾਣ 22 ਸਾਲਾ ਸ਼ੈਲੇਸ਼ ਮੋਰੇ ਵਜੋਂ ਹੋਈ। ਸੰਦੀਪ ਕ੍ਰਿਸ਼ਨਨ ਨੇ ਪੁਰਾਣੀ ਰੰਜਿਸ਼ ਕਾਰਨ ਉਸ ਦਾ ਕਤਲ ਕੀਤਾ ਸੀ।


author

Shubam Kumar

Content Editor

Related News