ਫਰਜ਼ੀ ਕੋਰੋਨਾ ਰਿਪੋਰਟ ਵਿਖਾ ਧੋਖਾ ਦੇਣ ਦੀ ਕੋਸ਼ਿਸ਼, ਲੱਗਾ ਇਨ੍ਹੇ ਹਜ਼ਾਰ ਦਾ ਜ਼ੁਰਮਾਨਾ

Sunday, May 30, 2021 - 04:12 AM (IST)

ਫਰਜ਼ੀ ਕੋਰੋਨਾ ਰਿਪੋਰਟ ਵਿਖਾ ਧੋਖਾ ਦੇਣ ਦੀ ਕੋਸ਼ਿਸ਼, ਲੱਗਾ ਇਨ੍ਹੇ ਹਜ਼ਾਰ ਦਾ ਜ਼ੁਰਮਾਨਾ

ਗੁਹਾਟੀ - ਕੋਰੋਨਾ ਕਾਲ ਵਿੱਚ ਫਰਜ਼ੀ ਕੋਵਿਡ-19 ਰਿਪੋਰਟ ਲੈ ਕੇ ਯਾਤਰਾ ਕਰਣ ਦਾ ਮਾਮਲਾ ਸਾਹਮਣੇ ਆਇਆ ਹੈ। ਮਣੀਪੁਰ ਦੇ ਸੇਨਾਪਤੀ ਜ਼ਿਲ੍ਹੇ ਦੇ ਤਿੰਨ ਲੋਕ ਨਕਲੀ ਕੋਵਿਡ-19 ਨੈਗੇਟਿਵ ਰਿਪੋਰਟ ਦੇ ਜ਼ਰੀਏ ਵਾਪਸ ਆ ਰਹੇ ਸਨ। ਯਾਤਰਾ ਕਰ ਰਹੇ ਤਿੰਨਾਂ ਪੁਰਸ਼ਾਂ 'ਤੇ ਜ਼ੁਰਮਾਨਾ ਲਗਾਇਆ ਗਿਆ।

ਸੇਨਾਪਤੀ ਜ਼ਿਲ੍ਹੇ ਦੇ ਮੈਜਿਸਟਰੇਟ ਮਹੇਸ਼ ਚੌਧਰੀ ਨੇ ਇੱਕ ਅਧਿਕਾਰਿਕ ਹੁਕਮ ਜਾਰੀ ਕੀਤਾ। ਹੁਕਮ ਵਿੱਚ ਦੱਸਿਆ ਗਿਆ ਕਿ ਇਹ ਲੋਕ ਸੇਨਾਪਤੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੀ ਪਛਾਣ 33 ਸਾਲਾ ਡੇਵਿਡ ਡੀ, 34 ਸਾਲਾ ਹਰਿਵੇਈ ਅਤੇ 29 ਸਾਲਾ ਐੱਚ ਦਲਿਨੀ ਚਾਓ ਦੇ ਰੂਪ ਵਿੱਚ ਹੋਈ ਹੈ। ਇਹ ਲੋਕ ਕੋਵਿਡ-19 ਦੇ ਨੈਗੇਟਿਵ ਰਿਪੋਰਟ  ਦੇ ਜ਼ਰੀਏ ਸੇਨਾਪਤੀ ਤੋਂ ਦੀਮਾਪੁਰ ਦੀ ਯਾਤਰਾ ਕਰਕੇ 27 ਅਤੇ 28 ਮਈ ਦੀ ਤਾਰੀਖ ਨੂੰ ਵਾਪਸ ਆ ਰਹੇ ਸਨ।

ਸਰਵਿਲਾਂਸ ਟੀਮ ਜਦੋਂ ਮਾਓ ਗੇਟ 'ਤੇ ਜਾਂਚ ਅਤੇ ਵੈਰੀਫਿਕੇਸ਼ਨ ਕਰ ਰਹੀ ਸੀ, ਤਾਂ ਪਤਾ ਲੱਗਾ ਕਿ ਡੇਵਿਡ ਡੀ, ਹਰਿਵੇਈ ਅਤੇ ਐੱਚ ਦਲਿਨੀ ਚਾਓ ਨੇ ਫਰਜ਼ੀ ਕੋਵਿਡ-19 ਰਿਪੋਰਟ ਦੇ ਨਾਲ ਯਾਤਰਾ ਕਰ ਰਹੇ ਹਨ। ਜਿਸ ਡਾਕਟਰ ਦੁਆਰੇ ਇਹ ਰਿਪੋਰਟ ਤਿਆਰ ਕੀਤੀ ਗਈ ਸੀ ਜਦੋਂ ਉਸ ਬਾਰੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਨਾਮ ਦਾ ਕੋਈ ਵਿਅਕਤੀ ਹੈ ਹੀ ਨਹੀਂ।

ਅਧਿਕਾਰੀਆਂ ਨੇ ਹੁਕਮ ਵਿੱਚ ਕਿਹਾ ਕਿ ਇਸ ਤਰ੍ਹਾਂ ਦਾ ਗੈਰ-ਜ਼ਿੰਮੇਦਾਰਾਨਾ ਰਵੱਈਆ ਪੁਲਸ ਅਤੇ ਡਾਕਟਰਾਂ ਦੀ ਮਿਹਨਤ 'ਤੇ ਪਾਣੀ ਫੇਰਦਾ ਹੈ। ਜ਼ਿਲ੍ਹੇ ਦੇ ਕਰਮਚਾਰੀ ਜੋ ਦਿਨ-ਰਾਤ, ਹਫ਼ਤੇ ਦੇ ਸੱਤੇ ਦਿਨ ਮਿਹਨਤ ਕਰ ਰਹੇ ਹਨ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਇਹ ਪ੍ਰਭਾਵਿਤ ਕਰਦਾ ਹੈ।” ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਰਜਕਾਰੀ ਮੈਜਿਸਟਰੇਟ ਨੇ ਤਿੰਨਾਂ ਦੋਸ਼ੀ ਡੇਵਿਡ ਡੀ, ਹਰਿਵੇਈ ਅਤੇ ਐੱਚ ਦਲਿਨੀ ਚਾਓ 'ਤੇ 2000-2000 ਰੁਪਏ ਦਾ ਜੁਰਮਾਨਾ ਲਗਾ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News