ਘਟੀਆ ਹੈਲਮੇਟ ਵਾਲੀਆਂ ਫੈਕਟਰੀਆਂ ਹੋਣਗੀਆਂ ਸੀਲ, ਵੇਚਣ ਵਾਲਿਆਂ ਦੀ ਵੀ ਖੈਰ ਨਹੀਂ

Sunday, Aug 11, 2024 - 02:09 PM (IST)

ਨਵੀਂ ਦਿੱਲੀ- ਦੇਸ਼ 'ਚ ਘਟੀਆ ਹੈਲਮੇਟ ਬਣਾਉਣ ਅਤੇ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ। ਕੇਂਦਰ ਦੇ ਉਪਭੋਗਤਾ ਮੰਤਰਾਲਾ ਨੇ ਸਾਰੇ 736 ਜ਼ਿਲ੍ਹਾ ਕਲੈਕਟਰਾਂ, ਮੈਜਿਸਟ੍ਰੇਟ ਨੂੰ ਹੁਕਮ ਦਿੱਤਾ ਹੈ ਕਿ ਹੈਲਮੇਟ ਦੀ ਕੁਆਲਿਟੀ ਕੰਟਰੋਲ ਕਰੋ। ਹੁਕਮ ਮੁਤਾਬਕ ਜ਼ਿਲ੍ਹਾ ਕਲੈਕਟਰਾਂ, ਮੈਜਿਸਟ੍ਰੇਟ ਹੈਲਮੇਟ ਬਣਾਉਣ ਵਾਲੀਆਂ ਫੈਕਟਰੀਆਂ ਦੀ ਖੁਦ ਜਾਂਚ ਕਰਨ।

ਉਪਭੋਗਤਾ ਮੰਤਰਾਲਾ ਨੇ ਕਿਹਾ ਕਿ ਜਿੱਥੇ ਬਿਨਾਂ ਆਈ. ਐੱਸ. ਆਈ. ਮਾਰਕ ਅਤੇ ਘਟੀਆ ਕੁਆਲਿਟੀ ਦੇ ਹੈਲਮੇਟ ਬਣ ਰਹੇ ਹਨ, ਉਹ ਫੈਕਟਰੀਆਂ ਸੀਲ ਕਰੋ। ਮੰਤਰਾਲਾ ਦੇ ਵਧੀਕ ਸਕੱਤਰ ਭਰਤ ਖੇੜਾ ਵਲੋਂ ਭੇਜੇ ਹੁਕਮ ਵਿਚ ਕਿਹਾ ਗਿਆ ਹੈ ਕਿ ਘਟੀਆ ਹੈਲਮੇਟ ਬਣਾਉਣ ਅਤੇ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਲਈ ਕਾਨੂੰਨ ਪਹਿਲਾਂ ਤੋਂ ਹੈ, ਬਾਵਜੂਦ ਇਸ ਦੇ ਅਜਿਹੇ ਹੈਲਮੇਟ ਬਣ ਅਤੇ ਵਿਕ ਰਹੇ ਹਨ। ਸਾਰੇ ਅਧਿਕਾਰੀ ਇਸ ਟਾਸਕ ਨੂੰ ਵਿਅਕਤੀਗਤ ਰੂਪ ਨਾਲ ਲੈਣ। ਇਹ ਕਾਰਵਾਈ ਸੜਕ ਸੁਰੱਖਿਆ ਮੁਹਿੰਮ ਦਾ ਹਿੱਸਾ ਹੋਵੇਗੀ।


Tanu

Content Editor

Related News