Fact Check: ਕੇਜਰੀਵਾਲ ਨੇ ਕਾਂਗਰਸ 'ਤੇ ਤੰਜ ਕਸਦੇ ਹੋਏ 12 ਸਾਲ ਪਹਿਲਾਂ ਦਿੱਤਾ ਸੀ 'ਦਾਰੂ ਪੀ ਕੇ ਸੰਵਿਧਾਨ ਲਿਖਣ' ਵਾਲ
Thursday, Jan 23, 2025 - 01:11 AM (IST)
Fact Check By Vishvas News
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਅਤੇ ਅਰਵਿੰਦ ਕੇਜਰੀਵਾਲ ਅੰਬੇਡਕਰ ਵਿਵਾਦ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਇਸ ਸੰਦਰਭ ਵਿੱਚ ਅਰਵਿੰਦ ਕੇਜਰੀਵਾਲ ਦਾ ਇੱਕ ਵੀਡੀਓ ਕਲਿੱਪ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਜਿਸਨੇ ਵੀ ਸੰਵਿਧਾਨ ਲਿਖਿਆ ਹੈ, ਉਸਨੇ ਸ਼ਰਾਬ ਪੀ ਕੇ ਅਜਿਹਾ ਕੀਤਾ ਹੈ। ਇਸ ਵੀਡੀਓ ਕਲਿੱਪ ਨੂੰ ਸਾਂਝਾ ਕਰਦੇ ਹੋਏ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਜਰੀਵਾਲ ਨੇ ਭੀਮ ਰਾਓ ਅੰਬੇਡਕਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਜਿਹਾ ਬਿਆਨ ਦਿੱਤਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ 'ਚ ਇਸ ਦਾਅਵੇ ਨੂੰ ਗਲਤ ਪਾਇਆ। ਵਾਇਰਲ ਬਿਆਨ ਕਾਂਗਰਸ ਦੇ ਸੰਵਿਧਾਨ ਨੂੰ ਲੈ ਕੇ ਦਿੱਤਾ ਗਿਆ ਸੀ, ਜਿਸਨੂੰ ਐਡਿਟ ਕਰਕੇ ਕਾਂਗਰਸ ਦੇ ਸੰਦਰਭ ਨੂੰ ਹਟਾ ਦਿੱਤਾ ਗਿਆ ਹੈ।
ਕਰੀਬ 12 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਕੇਜਰੀਵਾਲ ਨੇ ਦਿੱਲੀ ਦੇ ਰਾਜਘਾਟ 'ਤੇ ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸਦੇ ਸੰਵਿਧਾਨ ਨੂੰ ਲੈ ਕੇ ਇਹ ਬਿਆਨ ਦਿੱਤਾ ਸੀ ਪਰ ਵਾਇਰਲ ਕਲਿੱਪ 'ਚੋਂ ਇਸ ਸੰਦਰਭ ਨੂੰ ਗਾਇਬ ਕਰ ਦਿੱਤਾ ਗਿਆ ਹੈ, ਜਿਸ ਨਾਲ ਇਹ ਪ੍ਰਤੀਤ ਹੋ ਰਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਸੰਵਿਧਾਨ ਦੇ ਵਿਸ਼ੇ 'ਚ ਅਜਿਹਾ ਬਿਆਨ ਦਿੱਤਾ, ਜਦੋਂਕਿ ਉਨ੍ਹਾਂ ਨੇ ਇਹ ਬਿਆਨ ਕਾਂਗਰਸ ਦੇ ਸੰਵਿਧਾਨ ਦਾ ਮਜ਼ਾਕ ਉਡਾਉਂਦੇ ਹੋਏ ਦਿੱਤਾ ਸੀ।
ਕੀ ਹੈ ਵਾਇਰਲ ?
ਸੋਸ਼ਲ ਮੀਡੀਆ ਯੂਜ਼ਰ ‘Kapil Mishra For Delhi CM’ ਨੇ ਵਾਇਰਲ ਵੀਡੀਓ ਕਲਿੱਕ (ਆਰਕਾਈਵ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਜਿਸਨੇ ਵੀ ਸੰਵਿਧਾਨ ਲਿਖਿਆ ਦਾਰੂ ਪੀ ਕੇ ਲਿਖਿਆ ਹੋਵੇਗਾ' ਇਹ ਓਹੀ ਕੇਜਰੀਵਾਲ ਹੈ ਜਿਸਨੇ ਸੰਵਿਧਾਨ ਲਿਖਣ ਵਾਲੇ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ... ਅੱਜ ਇਹ ਠੱਗੂਲਾਲ ਕੁਝ ਵੋਟਾਂ ਦੇ ਲਾਲਚ 'ਚ ਬਾਬਾ ਸਾਹਿਬ ਦਾ ਭਗਤ ਬਣਕੇ ਘੁੰਮ ਰਿਹਾ ਹੈ।'
ਕਈ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਸ ਵੀਡੀਓ ਕਲਿੱਪ ਨੂੰ ਸਮਾਨ ਅਤੇ ਮਿਲਦੇ-ਜੁਲਦੇ ਸੰਦਰਭ 'ਚ ਸ਼ੇਅਰ ਕੀਤਾ ਗਿਆ ਹੈ।
https://twitter.com/alphavictorva/status/1870837286377857290?s=48
ਪੜਤਾਲ
ਵਾਇਰਲ ਵੀਡੀਓ ਕੁੱਲ 9 ਸਕਿੰਟਾਂ ਦੀ ਹੈ, ਜਿਸ ਵਿਚ ਅਰਵਿੰਦ ਕੇਜਰੀਵਾਲ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, '...ਤਾਂ ਅਸੀਂ ਬੈਠੇ ਸੀ... ਕੋਈ ਕਹਿ ਰਿਹਾ ਸੀ ਕਿ ਜਿਸਨੇ ਸੰਵਿਧਾਨ ਲਿਖਿਆ ਹੋਵੇਗਾ, ਉਸਨੇ ਵੀ ਦਾਰੂ ਪੀ ਕੇ ਹੀ ਸੰਵਿਧਾਨ ਲਿਖਿਆ ਹੋਵੇਗਾ...।'
ਵੀਡੀਓ ਕਲਿੱਪ ਨੂੰ ਸੁਣ ਕੇ ਇਹ ਸਪਸ਼ਟ ਹੈ ਕਿ ਇਹ ਭਾਸ਼ਣ ਦਾ ਅੰਸ਼ ਹੈ, ਜਿਸਨੂੰ ਉਸਦੇ ਸੰਦਰਭ ਤੋਂ ਅਲੱਗ ਕਰਕੇ ਸ਼ੇਅਰ ਕੀਤਾ ਜਾ ਰਿਹਾ ਹੈ। ਓਰੀਜਨਲ ਕਲਿੱਪ ਨੂੰ ਲੱਭਣ ਲਈ ਅਸੀਂ ਇਸਦੇ ਕੀ-ਫਰੇਮ ਨੂੰ ਰਿਵਰਸ ਇਮੇਜ ਸਰਚ ਕੀਤਾ ਅਤੇ ਸਾਨੂੰ ਓਰੀਜਨਲ ਵੀਡੀਓ ਕਲਿੱਪ ਆਮ ਆਦਮੀ ਪਾਰਟੀ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਮਿਲਿਆ।
ਇਸ ਵੀਡੀਓ ਨੂੰ 3 ਦਸੰਬਰ 2012 ਨੂੰ ਅਪਲੋਡ ਕੀਤਾ ਗਿਆ ਹੈ, ਜੋ 25 ਨਵੰਬਰ 2012 ਨੂੰ ਦਿੱਤੀ ਦੇ ਰਾਜਘਾਟ 'ਤੇ ਅਰਵਿੰਦ ਕੇਜਰੀਵਾਲ ਦੇ ਦਿੱਤੇ ਗਏ ਭਾਸ਼ਣ ਦੀ ਵੀਡੀਓ ਹੈ।
ਵਾਇਰਲ ਵੀਡੀਓ ਆਮ ਆਦਮੀ ਪਾਰਟੀ ਦੇ ਗਠਨ ਦੇ ਇਕ ਦਿਨ ਬਾਅਦ ਦੀ ਹੈ ਅਤੇ ਇਸ ਭਾਸ਼ਣ 'ਚ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਸੰਵਿਧਾਨ ਨੂੰ ਹੋਰ ਪਾਰਟੀਆਂ ਦੇ ਸੰਵਿਧਾਨ ਤੋਂ ਵੱਖ ਦੱਸਦੇ ਹੋਏ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਸੰਵਿਧਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਹ ਕਹਿੰਦੇ ਹਨ, '...ਕੱਲ ਜੋ ਸੰਵਿਧਾਨ ਅਸੀਂ ਅਪਣਾਇਆ ਪਾਰਟੀ ਦਾ.. ਉਹ ਆਪਣੀ ਹੀ ਕਿਸਮ ਦਾ ਸੰਵਿਧਾਨ ਹੈ। ਕੱਲ ਸਵੇਰੇ ਪਾਰਟੀ ਦੀ ਵੈੱਬਸਾਈਟ ਦਾ ਐਲਾਨ ਕੀਤਾ ਜਾਵੇਗਾ... ਨਵੀਂ ਵੈੱਬਸਾਈਟ ਬਣ ਰਹੀ ਹੈ... ਕਈ ਦਿਨਾਂ ਤੋਂ ਬਣ ਰਹੀ ਹੈ। ਉਹ ਵੈੱਬਸਾਈਟ ਕੱਲ ਲਾਂਚ ਕੀਤੀ ਜਾਵੇਗੀ... ਉਸ 'ਤੇ ਅਸੀਂ ਪਾਰਟੀ ਦਾ ਸੰਵਿਧਾਨ ਪਾ ਦੇਵਾਂਗਦੇ... ਤੁਸੀਂ ਵੀ ਉਸਨੂੰ ਦੇਖਿਓ ਕਿ ਉਹ ਬਾਕੀ ਪਾਰਟੀਆਂ ਤੋਂ ਕਿਵੇਂ ਵੱਖ ਹੈ? ਬਾਕੀ ਪਾਰਟੀਆਂ ਦਾ ਸੰਵਿਧਾਨ ਝੂਠਾ ਹੈ.. ਉਹ ਮੰਨਦੇ ਹੀ ਨਹੀਂ ਹਨ ਆਪਣਾ ਸੰਵਿਧਾਨ।'
ਉਸਤੋਂ ਬਾਅਦ ਉਹ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਹਿੰਦੇਹਨ, '...ਜਿਵੇਂ ਕਾਂਗਰਸ ਦਾ ਸੰਵਿਧਾਨ ਕਹਿੰਦਾ ਹੈ ਕਿ ਹਰ ਕਾਂਗਰਸੀ ਚਰਖਾ ਕੱਤੇਗਾ...ਕੋਈ ਕੱਤਦਾ ਹੈ ਕਾਂਗਰਸੀ... ਦੇਖਿਆ ਹੈ ਕਿਸੇ ਕਾਂਗਰਸ ਨੂੰ ਚਰਖਾ ਕੱਤਦੇ ਹੋਏ...ਤੁਸੀਂ ਦੇਖ ਲਿਓ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ 'ਤੇ...ਇਸ ਦੌਰਾਨ ਮੈਂ ਸਾਰੀਆਂ ਪਾਰਟੀਆਂ ਦੇ ਸੰਵਿਧਾਨ ਪੜ੍ਹੇ ਹਨ...ਕਾਂਗਰਸ ਦਾ ਸੰਵਿਧਾਨ ਕਹਿੰਦਾ ਹੈ ਕਿ ਕੋਈ ਕਾਂਗਰਸ ਸ਼ਰਾਬ ਨਹੀਂ ਪਿਏਗਾ...ਤਾਂ ਅਸੀਂ ਬੈਠੇ ਸੀ...ਕੋਈ ਕਹਿ ਰਿਹਾ ਸੀ ਕਿ ਜਿਸਨੇ ਸੰਵਿਧਾਨ ਲਿਖਿਆ ਹੋਵੇਗਾ, ਉਸਨੇ ਵੀ ਦਾਰੂ ਪੀ ਕੇ ਹੀ ਸੰਵਿਧਾਨ ਲਿਖਿਆ ਹੋਵੇਗਾ।'
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਨੇ ਇਹ ਬਿਆਨ ਭਾਰਤੀ ਸੰਵਿਧਾਨ ਦੇ ਸੰਦਰਭ 'ਚ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਸੰਵਿਧਾਨ ਦੇ ਸੰਦਰਭ 'ਚ ਦਿੱਤਾ ਸੀ।
ਦੱਸ ਦੇਈਏ ਕਿ ਰਾਜ ਸਭਾ 'ਚ ਭੀਮ ਰਾਓ ਅੰਬੇਡਕਰ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਲੈ ਕੇ ਕਾਂਗਰਸ ਵਿਰੋਧ ਪ੍ਰਦਰਸ਼ਨ (ਦੇਖੋ ਰਿਪੋਰਟ) ਕਰਦੇ ਹੋਏ ਉਨ੍ਹਾਂ ਦਾ ਅਸਤੀਫਾ ਮੰਗ ਰੀਹ ਹੈ, ਉਥੇ ਹੀ ਆਮ ਆਦਮੀ ਪਾਰਟੀ ਵੀ ਇਸ ਮੁੱਦੇ ਨੂੰ ਲੈ ਕੇ ਭਾਜਪਾ 'ਤੇ ਹਮਲਾਵਰ ਹੈ। ਆਮ ਆਦਮੀ ਪਾਰਟੀ ਲਗਾਤਾਰ ਆਪਣੇ ਅਧਿਕਾਰਤ ਹੈਂਡਲ ਤੋਂ ਏ.ਆਈ. ਕ੍ਰਿਏਟਿਡ ਵੀਡੀਓ ਦੀ ਮਦਦ ਨਾਲ ਭਾਜਪਾ 'ਤੇ ਨਿਸ਼ਾਨਾ ਵਿੰਨ੍ਹ ਰਹੀ ਹੈ।
https://twitter.com/AamAadmiParty/status/1870429598833320089
ਉਥੇ ਹੀ ਭਾਜਪਾ ਨੇ ਕਾਂਗਰਸ 'ਤੇ ਸ਼ਾਹ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ ਅਤੇ ਇਸਨੂੰ ਲੈ ਕੇ ਅਮਿਤ ਸ਼ਾਹ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਦੇ ਹੋਏ ਕਾਂਗਰਸ 'ਤੇ ਭਰਮ ਫੈਲਾਉਣ ਦਾ ਦੋਸ਼ ਲਗਾਇਆ ਸੀ।
ਜ਼ਿਕਰਯੋਗ ਹੈ ਕਿ ਇਸ ਮੁੱਦੇ ਕਾਰਨ ਸੰਸਦ ਦਾ ਸਰਦਰੁਤ ਸੈਸ਼ਨ ਹੰਗਾਮੇਦਾਰ ਰਿਹਾ।
ਵਾਇਰਲ ਵੀਡੀਓ ਕਲਿੱਪ ਨੂੰ ਲੈ ਕੇ ਅਸੀਂ ਆਮ ਆਦਮੀ ਪਾਰਟੀ ਦੇ ਬੁਲਾਰੇ ਅਨਮੋਲ ਪੰਵਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਵੀਡੀਓ ਕਲਿੱਪ ਫੇਕ ਹੈ।
ਵਾਇਰਲ ਵੀਡੀਓ ਕਲਿੱਪ ਨੂੰ ਸ਼ੇਅਰ ਕਰਨ ਵਾਲਾ ਪੇਜ, ਕਪਿਲ ਮਿਸ਼ਰਾ ਦਾ ਫੈਨ ਪੇਜ ਹੈ, ਜਿਸਨੂੰ ਫੇਸਬੁੱਕ 'ਤੇ 20 ਹਜ਼ਾਰ ਲੋਕ ਫਾਲੋ ਕਰਦੇ ਹਨ।
ਹਾਲੀਆ ਸੰਪਨ ਵਿਧਾਨ ਸਭਾ ਚੋਣਾਂ ਅਤੇ ਹੋਰ ਜ਼ਿਮਨੀ ਚੋਣਾਂ ਨਾਲ ਸੰਬੰਧਿਤ ਵਾਇਰਲ ਦਾਵਿਆਂ ਦੀ ਫੈਕਟ ਚੈੱਕ ਰਿਪੋਰਟ ਨੂੰ ਵਿਸ਼ਵਾਸ ਨਿਊਜ਼ ਦੇ ਚੋਣ ਸੈਕਸ਼ਨ 'ਚ ਪੜ੍ਹਿਆ ਜਾ ਸਕਦਾ ਹੈ।
ਸਿੱਟਾ: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2012 'ਚ ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਸੀ, ਉਨ੍ਹਾਂ ਦੇ ਸੰਵਿਧਾਨ 'ਚ ਅਜਿਹੀਆਂ ਗੱਲਾਂ ਲਿਖਿਆ ਹੋਈਆਂ ਹਨ, ਜਿਸਨੂੰ ਦੇਖ ਕੇ ਲਗਦਾ ਹੈ ਕਿ ਕਿਸੇ ਨੇ ਸ਼ਰਾਬ ਪੀ ਕੇ ਕਾਂਗਰਸ ਪਾਰਟੀ ਦਾ ਸੰਵਿਧਾਨ ਲਿਖਿਆ ਹੈ। ਉਨ੍ਹਾਂ ਦੇ ਇਸੇ ਬਿਆਨ ਦੇ ਇਕ ਐਡੀਟਿਡ ਅੰਸ਼ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਨਾਲ ਇਹ ਪ੍ਰਤੀਤ ਹੋ ਰਿਹਾ ਹੈ ਕਿ ਉਨ੍ਹਾਂ ਨੇ ਦੇਸ਼ ਦੇ ਸੰਵਿਧਾਨ ਨੂੰ ਲੈ ਕੇ ਅਜਿਹਾ ਕਿਹਾ ਸੀ, ਜਦੋਂਕਿ ਉਨ੍ਹਾਂ ਨੇ ਇਹ ਬਿਆਨ ਕਾਂਗਰਸ ਦੇ ਸੰਵਿਧਾਨ 'ਤੇ ਤੰਜ ਕਸਦੇ ਹੋਏ ਦਿੱਤਾ ਸੀ।
(Disclaimer: ਇਹ ਤੱਥਾਂ ਦੀ ਜਾਂਚ ਅਸਲ ਵਿਚ Vishwas.News ਦੁਆਰਾ ਕੀਤੀ ਗਈ ਸੀ ਅਤੇ Shakti collective ਦੀ ਮਦਦ ਨਾਲ ਜਗਬਾਣੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ।)