ਫੇਸਬੁੱਕ ਇੰਡੀਆ ਦੇ ਮੁਖੀ ਸੰਸਦੀ ਕਮੇਟੀ ਦੇ ਸਾਹਮਣੇ ਹੋਏ ਪੇਸ਼
Wednesday, Dec 16, 2020 - 05:53 PM (IST)
ਨਵੀਂ ਦਿੱਲੀ- ਫੇਸਬੁੱਕ ਇੰਡੀਆ ਦੇ ਮੁਖੀ ਅਜੀਤ ਮੋਹਨ ਬੁੱਧਵਾਰ ਨੂੰ ਸੰਸਦ ਦੀ ਇਕ ਕਮੇਟੀ ਦੇ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਤੋਂ ਕਾਮਿਆਂਦੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਬਜਰੰਗ ਦਲ 'ਤੇ ਪਾਬੰਦੀ ਲਗਾਉਣ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਦਿੱਗਜ ਦੀ ਝਿਜਕ ਨਾਲ ਸੰਬੰਧਤ ਰਿਪੋਰਟ 'ਤੇ ਸਵਾਲ ਕੀਤਾ ਗਿਆ। ਮੋਹਨ ਬੁੱਧਵਾਰ ਨੂੰ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪ੍ਰਧਾਨਗੀ ਵਾਲੀ ਸੂਚਨਾ ਤਕਨਾਲੋਜੀ ਸੰਬੰਧੀ ਸੰਸਦ ਦੀ ਸਥਾਈ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਕਮੇਟੀ ਨੇ ਉਨ੍ਹਾਂ ਨੂੰ ਨਾਗਰਿਕ ਡਾਟਾ ਸੁਰੱਖਿਆ ਦੇ ਮੁੱਦੇ 'ਤੇ ਤਲਬ ਕੀਤਾ ਸੀ।
ਮੋਹਨ ਨਾਲ ਫੇਸਬੁੱਕ ਦੇ ਲੋਕ ਨੀਤੀ ਡਾਇਰੈਕਟਰ ਸ਼ਿਵਨਾਥ ਠੁਕਰਾਲ ਵੀ ਸਨ। ਸੂਤਰਾਂ ਨੇ ਦੱਸਿਆ ਕਿ ਥਰੂਰ ਨਾਲ ਕਾਂਗਰਸ ਨੇਤਾ ਕਾਰਤੀ ਚਿਦਾਂਬਰਮ ਨੇ ਮੋਹਨ ਤੋਂ ਬਜਰੰਗ ਦਲ 'ਤੇ ਪਾਬੰਦੀ ਨਾਲ ਜੁੜੀ ਇਕ ਰਿਪੋਰਟ ਬਾਰੇ ਸਵਾਲ ਕੀਤਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬਜਰੰਗ ਦਲ 'ਤੇ ਪਾਬੰਦੀ ਦੀ ਗੱਲ ਨਾਲ ਜੁੜੇ ਮੁਲਾਂਕਣ ਦੇ ਬਾਵਜੂਦ ਫੇਸਬੁੱਕ ਨੇ ਵਿੱਤੀ ਕਾਰਨਾਂ ਅਤੇ ਆਪਣੇ ਕਾਮਿਆਂ ਦੀ ਸੁਰੱਖਿਆ ਚਿੰਤਾਵਾਂ ਕਾਰਨ ਉਸ 'ਤੇ ਰੋਕ ਨਹੀਂ ਲਗਾਈ।