ਫੇਸਬੁੱਕ ਅਕਾਊਂਟ ਹੈੱਕ ਹੋ ਜਾਵੇ ਤਾਂ ਇਸ ਤਰ੍ਹਾਂ ਕਰੋ ਰਿਕਵਰ!
Tuesday, Sep 15, 2015 - 07:15 AM (IST)

ਨਵੀਂ ਦਿੱਲੀ- ਜੇਕਰ ਤੁਹਾਡਾ ਫੇਸਬੁੱਕ ਅਕਾਊਂਟ ਕਿਸੇ ਨੇ ਹੈੱਕ ਕਰ ਲਿਆ ਹੈ ਤਾਂ ਉਸ ਨੂੰ ਵਾਪਸ ਆਪਣੇ ਕਬਜ਼ੇ ''ਚ ਲੈਣ ਦਾ ਤਰੀਕਾ ਮੁਸ਼ਕਲ ਨਹੀਂ ਹੈ। ਸਭ ਤੋਂ ਪਹਿਲਾਂ ''ਤੇ ਜਾਓ https://www.facebook.com/hacked। ਇੱਥੇ ਇਕ ਬਟਨ ਦਿੱਸੇਗਾ, ਜਿਸ ''ਤੇ ਲਿਖਿਆ ਹੋਵੇਗਾ "Your account has been Compromised"। ਉੱਥੇ ਆਪਣਾ ਨਾਂ, ਈਮੇਲ ਅਤੇ ਤੁਹਾਡੇ ਅਕਾਊਂਟ ਨਾਲ ਜੁੜੇ ਫੋਨ ਨੰਬਰ ''ਚੋਂ ਕਿਸੇ ਇਕ ਬਾਰੇ ਜਾਣਕਾਰੀ ਦਿਓ। ਉਸ ਤੋਂ ਬਾਅਦ ਤੁਹਾਨੂੰ ਆਪਣੇ ਅਕਾਊਂਟ ਨੂੰ ਸਰਚ ਕਰਨਾ ਹੋਵੇਗਾ। ਉਸ ਤੋਂ ਬਾਅਦ ਤੁਹਾਨੂੰ ਆਪਣਾ ਪਾਸਵਰਡ ਵਾਪਸ ਲੈਣ ਦਾ ਕੰਮ ਸ਼ੁਰੂ ਕਰਨਾ ਹੋਵੇਗਾ। ਉਸ ਸਮੇਂ ਜੋ ਪੇਜ਼ ਖੁੱਲ੍ਹੇਗਾ ਉਸ ''ਤੇ ਆਪਣਾ ਪੁਰਾਣਾ ਪਾਸਵਰਡ ਭਰ ਦਿਓ। ਜਦੋਂ ਤੁਹਾਨੂੰ ਗਲਤ ਪਾਸਵਰਡ ਦਾ ਮੈਸੇਜ ਆਏਗਾ ਤਾਂ ਤੁਸੀਂ ''ਰਿਸੇਟ ਪਾਸਵਰਡ'' ਦਾ ਬਦਲ ਚੁਣੋ। ਹੈਕਰ ਨੇ ਤੁਹਾਡਾ ਈਮੇਲ ਵੀ ਬਦਲ ਦਿੱਤਾ ਹੋਵੇਗਾ, ਇਸ ਲਈ ਤੁਸੀਂ ਉਸ ਈਮੇਲ ''ਤੇ ਆਪਣੇ ਬਾਰੇ ਜਾਣਕਾਰੀ ਨਹੀਂ ਮੰਗਵਾ ਸਕਦੇ ਹੋ।
ਉਸ ਤੋਂ ਬਾਅਦ ਤੁਹਾਡੇ ਸਾਹਮਣੇ ਸਕ੍ਰੀਨ ''ਤੇ ਲਿਖਿਆ ਹੋਵੇਗਾ "No longer have access to these?" ''ਤੇ ਕਲਿੱਕ ਕਰੋ। ਉਸ ਤੋਂ ਤੁਸੀਂ ਆਪਣਾ ਈਮੇਲ ਦਿਓ, ਜਿਸ ''ਤੇ ਫੇਸਬੁੱਕ ਤੋਂ ਤੁਹਾਡਾ ਲਿੰਕ ਭੇਜਿਆ ਜਾ ਸਕਦਾ ਹੈ ਤਾਂ ਕਿ ਤੁਸੀਂ ਆਪਣੇ ਪਾਸਵਰਡ ਨੂੰ ਰਿਸੇਟ ਕਰ ਲਵੋ। ਤੁਹਾਨੂੰ ਜੋ ਵੀ ਸਕ੍ਰੀਨ ''ਤੇ ਕਰਨ ਨੂੰ ਕਿਹਾ ਜਾਂਦਾ ਹੈ ਉਸ ਨੂੰ ਕਰੋ। ਤੁਹਾਨੂੰ 24 ਘੰਟਿਆਂ ਦੇ ਅੰਦਰ ਆਪਣਾ ਪਾਸਵਰਡ ਵਾਪਸ ਮਿਲ ਜਾਵੇਗਾ। ਜਦੋਂ ਤੁਸੀਂ ਨਵਾਂ ਪਾਸਵਰਡ ਰੱਖੋਗੇ ਤਾਂ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਸ ''ਚ ਸ਼ਬਦ, ਨੰਬਰ ਅਤੇ ਸਪੈਸ਼ਲ ਕਰੈਕਟਰ ਸਾਰੇ ਹੋਣ ਤਾਂ ਕਿ ਹੈਕਰ ਲਈ ਅਜਿਹੇ ਪਾਸਵਰਡ ਨੂੰ ਕ੍ਰੈਕ ਕਰਨਾ ਮੁਸ਼ਕਲ ਹੋਵੇ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।