ਭਾਰਤ ਨੂੰ ''ਐੱਫ-16'' ਤੇ ''ਐੱਫ-18'' ਲੜਾਕੂ ਜਹਾਜ਼ ਦੇਣ ਦੀ ਤਿਆਰੀ ''ਚ ਅਮਰੀਕਾ

Thursday, Sep 07, 2017 - 07:28 PM (IST)

ਵਾਸ਼ਿੰਗਟਨ— ਅਮਰੀਕਾ ਨੇ ਭਾਰਤ ਨੂੰ ਅਤਿ ਆਧੁਨਿਕ ਐਫ-16 ਅਤੇ ਐਫ-18 ਲੜਾਕੂ ਜਹਾਜ਼ ਦੇਣ ਦਾ ਜ਼ੋਰਦਾਰ ਸਮਰਥਨ ਕੀਤਾ ਹੈ। ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਕਾਰਜਵਾਹਕ ਸਹਾਇਕ ਵਿਦੇਸ਼ ਮੰਤਰੀ ਏਲਿਸ ਵੇਲਸ ਨੇ ਸੰਸਦ ਕਮੇਟੀ ਦੇ ਸਾਹਮਣੇ ਭਾਰਤ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ 'ਚ ਅਮਰੀਕਾ ਦਾ ਸਭ ਤੋਂ ਮਜ਼ਬੂਤ ਸਾਂਝੀਦਾਰ ਦੇਸ਼ ਦੱਸਿਆ ਹੈ। ਵੇਲਸ ਨੇ ਕਿਹਾ ਕਿ ਭਾਰਤ ਖਤਰਨਾਕ ਗੁਆਂਢੀ ਦੇਸ਼ਾਂ 'ਚ ਸਥਿਤ ਹੈ, ਜਿੱਥੇ ਅੱਤਵਾਦੀ ਹਮਲਿਆਂ 'ਚ ਭਾਰਤ ਅਤੇ ਅਮਰੀਕਾ ਦੇ ਕਈ ਨਾਗਰਿਕ ਆਪਣੀ ਜਾਨ ਗੁਆ ਚੁਕੇ ਹਨ।
ਏਲਿਸ ਵੇਲਸ ਨੇ ਕਾਂਗਰਸ ਦੀ ਇਕ ਉਪ ਕਮੇਟੀ ਦੇ ਸਾਹਮਣੇ ਭਾਰਤ ਨੂੰ ਐਫ-16 ਅਤੇ ਐਫ-18 ਜਹਾਜ਼ ਦੇਣ ਦੇ ਪੱਖ 'ਚ ਲਿਖਤ ਰੂਪ 'ਚ ਦਲੀਲਾਂ ਪੇਸ਼ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਲੜਾਕੂ ਜ਼ਹਾਜ ਨਿਰਯਾਤ ਕਰਨ ਨਾਲ ਦੋਵਾਂ ਦੇਸ਼ਾਂ ਦੇ ਸੁਰੱਖਿਆ ਸੰਬੰਧ ਹੋਰ ਮਜ਼ਬੂਤ ਹੋਣਗੇ।
ਵੇਲਸ ਨੇ ਕਮੇਟੀ ਨੂੰ ਦੱਸਿਆ ਕਿ ਹਿੰਦ ਪ੍ਰਸ਼ਾਂਤ ਖੇਤਰ 'ਚ ਅਮਰੀਕਾ ਨੂੰ ਮਜ਼ਬੂਤ ਭਾਰਤ ਦੀ ਲੋੜ ਹੈ, ਜੋ ਸੁਰੱਖਿਆ ਮੁਹੱਈਆ ਕਰਾ ਸਕੇ। ਇਸ ਆਧਾਰ 'ਤੇ ਟਰੰਪ ਸਰਕਾਰ ਨੇ ਭਾਰਤ ਨੂੰ ਲੜਾਕੂ ਜ਼ਹਾਜ ਨਿਰਯਾਤ ਕਰਨ ਦੇ ਬੋਇੰਗ ਅਤੇ ਲਾਕਹੀਡ ਮਾਰਟਿਨ ਦੇ ਪ੍ਰਸਤਾਵ ਦਾ ਸਮਰਥਨ ਕਰਨ ਦੀ ਜਾਣਕਾਰੀ ਦਿੱਤੀ ਹੈ। 
ਅਮਰੀਕੀ ਮੰਤਰੀ ਨੇ ਕਿਹਾ ਕਿ ਸਮਾਨ ਵਿਚਾਰ ਵਾਲੇ ਸਾਂਝੀਦਾਰ ਦੇਸ਼ਾਂ 'ਚੋਂ ਭਾਰਤ 'ਚ ਅੰਤਰਾਸ਼ਟਰੀ ਵਿਵਸਥਾ ਨੂੰ ਬਰਕਰਾਰ ਰੱਖਣ ਦੀ ਰਣਨੀਤਿਕ ਅਤੇ ਆਰਥਿਕ ਸਮੱਰਥਾ ਹੈ। ਸੁਰੱਖਿਆ ਸਹਿਯੋਗ ਦੇ ਖੇਤਰ 'ਚ ਅੱਜ ਕੀਤੇ ਗਏ ਨਿਵੇਸ਼ ਦਾ ਲਾਭ ਅਸੀਂ ਆਉਣ ਵਾਲੇ ਦਹਾਕਿਆਂ 'ਚ ਲੈ ਸਕਾਂਗੇ।
 


Related News