ਸਰਹੱਦ ਮੁੱਦੇ ''ਤੇ ਬੋਲੇ ਵਿਦੇਸ਼ ਮੰਤਰੀ- ਭਾਰਤ ਆਪਣੇ ਹਿੱਤਾਂ ਦੀ ਰਾਖੀ ਲਈ ਦ੍ਰਿੜ ਸੰਕਲਪਿਤ ਹੈ
Friday, Feb 26, 2021 - 10:19 PM (IST)
ਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਹੱਦ ਮੁੱਦਿਆਂ ਨਾਲ ਨਜਿੱਠਣ ਨੂੰ ਲੈ ਕੇ ਭਾਰਤ ਦ੍ਰਿੜ ਸੰਕਲਪਿਤ ਰਿਹਾ ਅਤੇ ਇਸ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਿਆ। ਉਨ੍ਹਾਂ ਦੀ ਇਸ ਟਿੱਪਣੀ ਭਾਰਤ ਅਤੇ ਚੀਨ ਵਿਚਾਲੇ ਡੈੱਡਲਾਕ ਦੇ ਹਵਾਲੇ ਨਾਲ ਵੇਖਿਆ ਜਾ ਰਿਹਾ ਹੈ। ਪੁਣੇ ਇੰਟਰਨੈਸ਼ਨਲ ਸੈਂਟਰ ਵੱਲੋਂ ਆਯੋਜਿਤ ‘ਏਸ਼ੀਆ ਆਰਥਿਕ ਗੱਲਬਾਤ’ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਭਾਰਤ ਕੋਵਿਡ-19 ਮਹਾਮਾਰੀ ਅਤੇ ਇਸ ਦੇ ਆਰਥਿਕ ਪ੍ਰਭਾਵਾਂ ਤੋਂ ਵੀ ਪ੍ਰਭਾਵੀ ਢੰਗ ਨਾਲ ਨਜਿੱਠਿਆਆ ਅਤੇ ਸਾਰਿਆਂ ਦੀਆਂ ਗੱਲਾਂ ਨੂੰ ਸੁਣਦੇ ਹੋਏ ਇਸ ਦਿਸ਼ਾ ਵਿੱਚ ਉਚਿਤ ਕਦਮ ਚੁੱਕੇ।
ਪਿਛਲੇ ਸਾਲ ਕਈ ਵੱਡੇ ਘਟਨਾਕ੍ਰਮ ਸਾਹਮਣੇ ਆਏ: ਵਿਦੇਸ਼ ਮੰਤਰੀ
ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਤਿੰਨ ਅਜਿਹੇ ਵੱਡੇ ਘਟਨਾਕ੍ਰਮ ਸਾਹਮਣੇ ਆਏ ਜਿਸ ਨੇ ਦੇਸ਼ ਵਿੱਚ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਨ੍ਹਾਂ ਘਟਨਾਵਾਂ ਨੇ ਦੁਨੀਆ ਨੂੰ ਵੀ ਪ੍ਰਭਾਵਿਤ ਕੀਤਾ ਜਿਸ ਵਿਚੋਂ ਕੋਵਿਡ-19 ਮਹਾਮਾਰੀ, ਇਸ ਦਾ ਆਰਥਿਕ ਪ੍ਰਭਾਵ ਅਤੇ ਇਸ ਦੀਆਂ ਚੁਣੌਤੀਆਂ ਸ਼ਾਮਲ ਹਨ। ਇਹ ਚੁਣੌਤੀਆਂ ਸਾਡੀਆਂ ਸਰਹੱਦਾਂ 'ਤੇ ਆ ਗਈਆਂ ਅਤੇ ਕੁਦਰਤੀ ਤੌਰ 'ਤੇ ਇਸ ਦਾ ਆਪਣਾ ਪ੍ਰਭਾਵ ਵੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਮਾਮਲਿਆਂ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਇਹ ਮੁਸ਼ਕਿਲ ਚੁਣੌਤੀਆਂ ਸਨ। ਇਸ ਬਾਰੇ ਕਾਫ਼ੀ ਚਰਚਾਵਾਂ ਹੋਈਆਂ ਅਤੇ ਕੁਦਰਤੀ ਤੌਰ 'ਤੇ ਅਜਿਹਾ ਹੋਣਾ ਵੀ ਚਾਹੀਦੀ ਸੀ। ਇਸ ਸੰਬੰਧ ਵਿੱਚ ਸਖ਼ਤ ਫ਼ੈਸਲਾ, ਕਈ ਤਰ੍ਹਾਂ ਦੀਆਂ ਅਟਕਲਾਂ ਅਤੇ ਕਾਫ਼ੀ ਗਿਣਤੀ ਵਿੱਚ ਬਿਨਾਂ ਮੰਗੀ ਸਲਾਹ ਵੀ ਸੀ।