ਭਾਰਤ-ਚੀਨ ਤਣਾਅ : ਵਿਦੇਸ਼ ਮੰਤਰੀ ਜੈਸ਼ੰਕਰ ਨੇ ਪਹਿਲੀ ਵਾਰ ਮੰਨਿਆ, ਲੱਦਾਖ 'ਚ ਸਥਿਤੀ 'ਬਹੁਤ ਗੰਭੀਰ'

08/27/2020 11:54:01 AM

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਲੱਦਾਖ ਦੀ ਸਥਿਤੀ ਨੂੰ 1962 ਦੇ ਤੋਂ ਬਾਅਦ ਸਭ ਤੋਂ ਗੰਭੀਰ ਕਰਾਰ ਦਿੱਤਾ ਹੈ। ਜੈਸ਼ੰਕਰ ਨੇ ਆਪਣੀ ਬੁੱਕ ਰਿਲੀਜ਼ ਹੋਣ ਤੋਂ ਪਹਿਲਾਂ ਦਿੱਤੇ ਇੰਟਰਵਿਊ 'ਚ ਕਿਹਾ,''ਯਕੀਨੀ ਤੌਰ 'ਤੇ ਇਹ 1962 ਦੇ ਬਾਅਦ ਦੀ ਸਭ ਤੋਂ ਗੰਭੀਰ ਸਥਿਤੀ ਹੈ। ਪਿਛਲੇ 45 ਸਾਲਾਂ 'ਚ ਸਰਹੱਦ 'ਤੇ ਪਹਿਲੀ ਵਾਰ ਸਾਡੇ ਫੌਜੀਆਂ ਦੀ ਮੌਤ ਹੋਈ ਹੈ। ਐੱਲ.ਏ.ਸੀ. 'ਤੇ ਦੋਹਾਂ ਪੱਖਾਂ ਵਲੋਂ ਵੱਡੀ ਗਿਣਤੀ 'ਚ ਫੌਜੀਆਂ ਦੀ ਤਾਇਨਾਤੀ ਜੋ ਕੇ ਅਚਾਨਕ ਹੈ। ਲੱਦਾਖ 'ਚ ਭਾਰਤ ਦੇ ਰੁਖ ਨੂੰ ਸਾਫ਼ ਕਰਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ ਨਾਲ ਸਰਹੱਦੀ ਵਿਵਾਦ ਦੇ ਹੱਲ 'ਚ ਪਹਿਲਾਂ ਵਾਲੀ ਸਥਿਤੀ 'ਚ ਇਕ ਪਾਸੜ ਤਬਦੀਲੀ ਹੋਣੀ ਚਾਹੀਦੀ ਹੈ। ਹੱਲ 'ਚ ਹਰ ਸਮਝੌਤੇ ਦਾ ਸਨਮਾਨ ਹੋਣਾ ਚਾਹੀਦਾ। 

ਵਿਦੇਸ਼ ਮੰਤਰੀ ਨੇ ਕਿਹਾ,''ਜੇਕਰ ਪਿਛਲੇ ਇਕ ਦਹਾਕੇ ਨੂੰ ਦੇਖੀਏ ਤਾਂ ਚੀਨ ਨਾਲ ਕਈ ਵਾਰ ਸਰਹੱਦੀ ਵਿਵਾਦ ਉਭਰਿਆ ਹੈ- ਡੇਪਸਾਂਗ, ਚੂਮਰ ਅਤੇ ਡੋਕਲਾਮ। ਕੁਝ ਹੱਦ ਤੱਕ ਹਰ ਸਰਹੱਦ ਵਿਵਾਦ ਵੱਖ ਤਰ੍ਹਾਂ ਦਾ ਰਿਹਾ। ਮੌਜੂਦਾ ਵਿਵਾਦ ਵੀ ਕਈ ਮਾਇਨਿਆਂ ਤੋਂ ਵੱਖ ਹੈ। ਹਾਲਾਂਕਿ ਸਾਰੇ ਸਰਹੱਦੀ ਵਿਵਾਦਾਂ 'ਚ ਇਕ ਗੱਲ ਜੋ ਨਿਕਲ ਕੇ ਆਉਂਦੀ ਹੈ, ਉਹ ਇਹ ਹੈ ਕਿ ਹੱਲ ਕੂਟਨੀਤੀ ਰਾਹੀਂ ਹੀ ਕੀਤਾ ਜਾਣਾ ਚਾਹੀਦਾ। ਜੈਸ਼ੰਕਰ ਨੇ ਕਿਹਾ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਚੀਨੀ ਪੱਖ ਨਾਲ ਫੌਜ ਅਤੇ ਕੂਟਨੀਤਕ ਦੋਹਾਂ ਚੈਲਨਾਂ ਰਾਹੀਂ ਗੱਲਬਾਤ ਕਰ ਰਹੇ ਹਾਂ। ਦੋਵੇਂ ਚੀਜ਼ਾਂ ਨਾਲ-ਨਾਲ ਚੱਲ ਰਹੀਆਂ ਹਨ।''

ਭਾਰਤ-ਚੀਨ ਦੇ ਸੰਬੰਧਾਂ ਦੇ ਭਵਿੱਖ ਨੂੰ ਲੈ ਜੈਸ਼ੰਕਰ ਨੇ ਕਿਹਾ ਕਿ ਦੋਵੇਂ ਦੇਸ਼ ਮਿਲ ਕੇ ਕੰਮ ਕਰਨ ਤਾਂ ਇਹ ਸਦੀ ਏਸ਼ੀਆ ਦੀ ਹੋਵੇਗੀ। ਹਾਲਾਂਕਿ ਕਈ ਰੁਕਾਵਟਾਂ ਕਾਰਨ ਉਨ੍ਹਾਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਹੈ। ਇਹ ਰਿਸ਼ਤਾ ਦੋਹਾਂ ਦੇਸ਼ਾਂ ਲਈ ਬੇਹੱਦ ਅਹਿਮ ਹੈ। ਇਸ 'ਚ ਕਈ ਸਮੱਸਿਆਵਾਂ ਵੀ ਹਨ ਅਤੇ ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਹਾਂ। ਇਹੀ ਕਾਰਨ ਹੈ ਕਿ ਕਿਸੇ ਵੀ ਰਿਸ਼ਤੇ 'ਚ ਰਣਨੀਤੀ ਅਤੇ ਵਿਜਨ ਦੋਵੇਂ ਜ਼ਰੂਰੀ ਹਨ। ਇਸ ਤੋਂ ਪਹਿਲਾਂ ਚੀਫ਼ ਆਫ਼ ਡਿਫੈਂਸ ਸਟਾਫ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ ਨੇ ਕਿਹਾ ਸੀ ਕਿ ਚੀਨ ਨਾਲ ਜੇਕਰ ਗੱਲਬਾਤ ਫੇਲ ਹੋਈ ਤਾਂ ਭਾਰਤ ਕੋਲ ਫੌਜ ਬਦਲ ਮੌਜੂਦ ਹੈ। ਰਾਵਤ ਨੇ ਕਿਹਾ ਸੀ ਕਿ ਪੂਰਬੀ ਲੱਦਾਖ 'ਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਵਲੋਂ ਕੀਤੇ ਗਏ ਕਬਜ਼ੇ ਨਾਲ ਨਜਿੱਠਣ ਲਈ ਭਾਰਤ ਕੋਲ ਇਕ ਫੌਜ ਬਦਲ ਮੌਜੂਦ ਹੈ ਪਰ ਇਸ ਦੀ ਵਰਤੋਂ ਉਦੋਂ ਕੀਤੀ ਜਾਵੇਗੀ, ਜਦੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਗੱਲਬਾਤ ਅਤੇ ਕੂਟਨੀਤਕ ਬਦਲ ਅਸਫ਼ਲ ਸਾਬਤ ਹੋ ਜਾਣਗੇ।

ਜਨਰਲ ਰਾਵਤ ਨੇ ਕਿਹਾ ਸੀ,''ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਕਬਜ਼ਾ ਅਤੇ ਸਰਹੱਦ-ਉਲੰਘਣ ਉਸ ਖੇਤਰ ਦੀ ਵੱਖ-ਵੱਖ ਸਮਝ ਹੋਣ 'ਤੇ ਹੁੰਦਾ ਹੈ। ਡਿਫੈਂਸ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਉਹ ਐੱਲ.ਏ.ਸੀ. ਦੀ ਨਿਗਰਾਨੀ ਕਰਨ ਅਤੇ ਘੁਸਪੈਠ ਨੂੰ ਰੋਕਣ ਲਈ ਮੁਹਿੰਮ ਚਲਾਉਣ। ਕਿਸੇ ਵੀ ਅਜਿਹੀ ਗਤੀਵਿਧੀ ਨੂੰ ਸ਼ਾਂਤੀਪੂਰਵਕ ਹੱਲ ਕਰਨ ਅਤੇ ਘੁਸਪੈਠ ਨੂੰ ਰੋਕਣ ਲਈ ਸਰਕਾਰ ਨੇ ਸੰਪੂਰਨ ਦ੍ਰਿਸ਼ਟੀਕੋਣ ਨੂੰ ਅਪਣਾਇਆ ਜਾਂਦਾ ਹੈ ਪਰ ਸਰਹੱਦ 'ਤੇ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ 'ਚ ਸਫ਼ਲਤਾ ਨਹੀਂ ਮਿਲਦੀ ਤਾਂ ਸੈਨਾ ਫੌਜ ਕਾਰਵਾਈ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਐੱਲ.ਏ.ਸੀ. 'ਤੇ ਵਿਵਾਦ ਸੁਲਝਾਉਣ ਲਈ ਭਾਰਤ ਅਤੇ ਚੀਨ ਦਰਮਿਆਨ ਕਈ ਦੌਰ ਦੀ ਫੌਜ ਵਾਰਤਾ ਹੋ ਚੁਕੀ ਹੈ।


DIsha

Content Editor

Related News