ਭਾਰਤ ਨੇ ਨੇਪਾਲ ’ਚ 50 ਹਜ਼ਾਰ ਘਰਾਂ ਦੀ ਮੁੜ ਉਸਾਰੀ ਦਾ ਵਾਅਦਾ ਕੀਤਾ ਪੂਰਾ: ਜੈਸ਼ੰਕਰ

Thursday, Dec 09, 2021 - 04:10 PM (IST)

ਭਾਰਤ ਨੇ ਨੇਪਾਲ ’ਚ 50 ਹਜ਼ਾਰ ਘਰਾਂ ਦੀ ਮੁੜ ਉਸਾਰੀ ਦਾ ਵਾਅਦਾ ਕੀਤਾ ਪੂਰਾ: ਜੈਸ਼ੰਕਰ

ਇੰਟਰਨੈਸ਼ਨਲ ਡੈਸਕ— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਨੇਪਾਲ ਨੇ ਗੋਰਖਾ ਅਤੇ ਨੂਵਾਕੋਟ ਜ਼ਿਲ੍ਹਿਆਂ ’ਚ ਭਾਰਤ ਦੇ ਸਹਿਯੋਗ ਨਾਲ 50 ਹਜ਼ਾਰ ਘਰਾਂ ਦੀ ਮੁੜ ਉਸਾਰੀ ਪੂਰੀ ਹੋ ਗਈ ਹੈ। ਉਨ੍ਹਾਂ ਨੇ 2015 ਦੇ ਭੂਚਾਲ ਤੋਂ ਬਾਅਦ ਨੇਪਾਲ ’ਚ ਤਬਾਹੀ ਹੋਣ ਤੋਂ ਬਾਅਦ ਉਥੇ ਹੋਈ ਮੁੜ ਉਸਾਰੀ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਨੇਪਾਲ ਵਿਚ ਹੋਏ ਮੁੜ ਨਿਰਮਾਣ ’ਤੇ ਕੌਮਾਂਤਰੀ ਸੰਮੇਲਨ ਨੂੰ ਡਿਜੀਟਲ ਰੂਪ ਨਾਲ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਨੇਪਾਲ ਦੇ ਲੋਕਾਂ ਨੂੰ ਜਦੋਂ ਵੀ ਲੋੜ ਹੋਵੇਗੀ ਭਾਰਤ ਉਨ੍ਹਾਂ ਦਾ ਸਹਿਯੋਗ ਕਰੇਗਾ। 

ਇਹ ਵੀ ਪੜ੍ਹੋ: ਅਮਰੀਕਾ, ਰੂਸ, ਪਾਕਿਸਤਾਨ ਅਤੇ ਹੋਰ ਦੇਸ਼ਾਂ ਨੇ CDS ਰਾਵਤ ਦੀ ਮੌਤ 'ਤੇ ਪ੍ਰਗਟਾਇਆ ਸੋਗ

ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦਰਮਿਆਨ ਦਾ ਸਹਿਯੋਗ ਕਾਫ਼ੀ ਮਜ਼ਬੂਤ ਹੈ। ਜੈਸ਼ੰਕਰ ਨੇ ਕਿਹਾ ਕਿ ਸਿਹਤ, ਸਿੱਖਿਆ ਅਤੇ ਸੰਕ੍ਰਿਤੀ ਦੇ ਖੇਤਰ ’ਚ ਯੋਜਨਾਵਾਂ ਤਰੱਕੀ ’ਤੇ ਹਨ। ਜੈਸ਼ੰਕਰ ਨੇ ਕਿਹਾ ਕਿ 2015 ਦੇ ਭੂਚਾਲ ਤੋਂ ਬਾਅਦ ਭਾਰਤ ਨੇ ਨੇਪਾਲ ਮੁੜ ਨਿਰਮਾਣ ’ਚ ਇਕ ਅਰਬ ਡਾਲਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ ਅਤੇ ਸਿਹਤ, ਸੰਸਕ੍ਰਿਤੀ ਵਿਰਾਸਤ, ਰਿਹਾਇਸ਼ ਅਤੇ ਸਿੱਖਿਆ ਦੇ ਖੇਤਰ ’ਚ ਇਸ ਦਾ ਚੌਥੇ ਹਿੱਸੇ ਦਾ ਸਹਿਯੋਗ ਦਿੱਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾ ਤੋਂ ਵੱਧ ਸਮੇਂ ’ਚ ਭਾਰਤ ਨੇ ਨੇਪਾਲ ਸਰਕਾਰ ਵੱਲੋਂ ਤਰਜੀਹੀ ਖੇਤਰਾਂ ’ਚ ਵਚਨਬੱਧਤਾਵਾਂ ਨੂੰ ਪੂਰਾ ਕੀਤਾ। 

ਉਨ੍ਹਾਂ ਨੇ ਕਿਹਾ ਕਿ ਭਾਰਤ ਸਹਿਯੋਗ ਨਾਲ ਗੋਰਖਾ ਅਤੇ ਨੂਵਾਕੋਟ ਜਿਲ੍ਹਿਆਂ ’ਚ 50 ਹਜ਼ਾਰ ਦੇ ਘਰਾਂ ਦੀ ਮੁੜ ਉਸਾਰੀ ਹੋ ਚੁੱਕੀ ਹੈ। ਭਾਰਤ ਸਰਕਾਰ ਨੇਪਾਲ ਦੇ ਭੂਚਾਲ ਵਾਲੇ ਪ੍ਰਭਾਵਿਤ ਜ਼ਿਲ੍ਹਿਆਂ ’ਚ 70 ਸਕੂਲਾਂ, ਇਕ ਲਾਇਬ੍ਰੇਰੀ, 132 ਸਿਹਤ ਸਹੂਲਤਾਂ ਅਤੇ 28 ਸੰਸਕ੍ਰਿਤਕ ਵਿਰਾਸਤ ਖੇਤਰ ਦੀਆਂ ਯੋਜਨਾਵਾਂ ’ਤੇ ਮੁੜ ਨਿਰਮਾਣ ’ਚ ਸਹਿਯੋਗ ਕਰ ਰਹੀਆਂ ਹਨ। ਮੰਤਰੀ ਨੇ ਭੂਚਾਲ ਕਾਰਨ ਤਬਾਹੀ ਤੋਂ ਬਾਅਦ ਮੁੜ ਨਿਰਮਾਣ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ।  

ਇਹ ਵੀ ਪੜ੍ਹੋ: ਕੈਨੇਡਾ 'ਚ 2 ਮਹੀਨਿਆਂ ਤੋਂ ਲਾਪਤਾ 21 ਸਾਲਾ ਅਨਮੋਲ ਦੀ ਲਾਸ਼ ਬਰਾਮਦ, ਪੰਜਾਬ ਦੇ ਪਟਿਆਲਾ ਨਾਲ ਰੱਖਦਾ ਸੀ ਸਬੰਧ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News