ਮਹਾਰਾਸ਼ਟਰ ''ਚ ਮਿਲੀ ਧਮਾਕਾਖੇਜ਼ ਸਮੱਗਰੀ, ਇਕ ਗ੍ਰਿਫਤਾਰ
Saturday, Aug 11, 2018 - 02:21 AM (IST)

ਮੁੰਬਈ-ਮਹਾਰਾਸ਼ਟਰ ਵਿਚ ਪਾਲਘਰ ਜ਼ਿਲੇ ਦੇ ਨਾਲਾਸੋਪਾਰਾ ਵਿਚ ਅੱਤਵਾਦ ਰੋਕੂ ਦਸਤੇ ਨੇ ਕੱਲ ਰਾਤ ਇਕ ਵੱਖਵਾਦੀ ਹਿੰਦੂ ਸੰਗਠਨ ਦੇ ਸ਼ੱਕੀ ਮੈਂਬਰ ਦੇ ਘਰੋਂ ਵੱਡੀ ਗਿਣਤੀ 'ਚ ਧਮਾਕਾਖੇਜ਼ ਸਮੱਗਰੀ ਬਰਾਮਦ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦ ਰੋਕੂ ਦਸਤੇ ਦੇ ਜਵਾਨਾਂ ਨੇ ਮੁਲਜ਼ਮ ਦੇ ਨਾਲਾਸੋਪਾਰਾ ਪਿੰਡ ਸਥਿਤ ਛਾਪੇਮਾਰੀ ਕਰ ਕੇ ਇਹ ਸਮੱਗਰੀ ਬਰਾਮਦ ਕੀਤੀ। ਪੁਲਸ ਨੇ ਹਾਲਾਂਕਿ ਮੁਲਜ਼ਮ ਤੇ ਉਸ ਦੇ ਸੰਗਠਨ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ।