ਜੰਮੂ-ਕਸ਼ਮੀਰ ’ਚ ਅੱਤਵਾਦੀ ਸਾਜਿਸ਼ ਨਾਕਾਮ, ਬੱਸ ਅੱਡੇ ਤੋਂ ਭਾਰੀ ਵਿਸਫੋਟਕ ਬਰਾਮਦ

02/14/2021 2:00:37 PM

ਜੰਮੂ— ਪੁਲਵਾਮਾ ਹਮਲੇ ਦੀ ਬਰਸੀ ’ਤੇ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਐਤਵਾਰ ਯਾਨੀ ਕਿ ਅੱਜ ਇਕ ਵੱਡੀ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਜੰਮੂ ’ਚ ਬੱਸ ਅੱਡੇ ਤੋਂ ਭਾਰੀ ਮਾਤਰਾ ’ਚ ਵਿਸਫੋਟਕ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬੱਸ ਅੱਡੇ ਤੋਂ 7 ਕਿਲੋ ਵਿਸਫੋਟਕ ਬਰਾਮਦ ਕੀਤਾ ਗਿਆ ਹੈ। 

PunjabKesari

ਸੂਤਰਾਂ ਮੁਤਾਬਕ ਪੁਲਵਾਮਾ ਹਮਲੇ ਦੀ ਦੂਜੀ ਬਰਸੀ ’ਤੇ ਅੱਤਵਾਦੀ ਇਕ ਵੱਡੇ ਹਮਲੇ ਦੀ ਸਾਜਿਸ਼ ਨੂੰ ਅੰਜ਼ਾਮ ਦੇਣਾ ਚਾਹੁੰਦੇ ਸਨ ਪਰ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਚੌਕਸੀ ਨਾਲ ਇਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਜਵਾਨਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਉੱਥੇ ਸਰਚ ਮੁਹਿੰਮ ਚਲਾਇਆ ਗਿਆ ਹੈ। ਫ਼ਿਲਹਾਲ ਸ਼ਾਮ 4.30 ਵਜੇ ਜੰਮੂ ਜ਼ੋਨ ਦੇ ਆਈ. ਜੀ. ਪੀ. ਮੁਕੇਸ਼ ਸਿੰਘ ਮੀਡੀਆ ਨੂੰ ਸੰਬੋਧਿਤ ਕਰਨਗੇ ਅਤੇ ਇਸ ਮਸਲੇ ’ਤੇ ਹੋਰ ਜਾਣਕਾਰੀ ਮੁਹੱਈਆ ਕਰਵਾਉਣਗੇ।

PunjabKesari

ਦੱਸਣਯੋਗ ਹੈ ਕਿ 14 ਫਰਵਰੀ 2019 ਨੂੰ ਅੱਤਵਾਦੀਆਂ ਨੇ ਪੁਲਵਾਮਾ ਵਿਚ ਵੱਡੇ ਅੱਤਵਾਦੀ ਹਮਲੇ ਨੂੰ ਅੰਜ਼ਾਮ ਦਿੱਤਾ ਸੀ, ਜਿਸ ’ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਦੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਹੱਥ ਸੀ। ਇਸ ਹਮਲੇ ਦੇ ਜਵਾਬ ਵਿੱਚ, ਭਾਰਤੀ ਹਵਾਈ ਸੈਨਾ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਕੋਟ ਵਿੱਚ ਇੱਕ ਹਵਾਈ ਹਮਲਾ ਕੀਤਾ ਸੀ। ਪੂਰੇ ਦੇਸ਼ ’ਚ ਇਸ ਹਮਲੇ ਨੂੰ ਲੈ ਕੇ ਕਾਫੀ ਗੁੱਸਾ ਸੀ। ਅੱਜ ਭਾਵੇਂ ਹੀ ਇਸ ਹਮਲੇ ਨੂੰ 2 ਸਾਲ ਹੋ ਗਏ ਹਨ ਪਰ ਇਸ ਦੇ ਜ਼ਖਮ ਅਜੇ ਵੀ ਤਾਜ਼ਾ ਹਨ।


Tanu

Content Editor

Related News