Online ਮੰਗਵਾਏ ਹੇਅਰ ਡਰਾਇਰ 'ਚ ਧਮਾਕਾ, ਗਵਾ ਲਏ ਦੋਵੇਂ ਹੱਥ

Thursday, Nov 21, 2024 - 06:41 PM (IST)

Online ਮੰਗਵਾਏ ਹੇਅਰ ਡਰਾਇਰ 'ਚ ਧਮਾਕਾ, ਗਵਾ ਲਏ ਦੋਵੇਂ ਹੱਥ

ਕਰਨਾਟਕ : ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਹੇਅਰ ਡਰਾਇਰ ਦੇ ਧਮਾਕੇ ਨਾਲ ਇੱਕ ਔਰਤ ਦੀਆਂ ਹਥੇਲੀਆਂ ਅਤੇ ਉਂਗਲਾਂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਈਆਂ। ਇਹ ਘਟਨਾ ਇਲਕਾਲ ਸ਼ਹਿਰ ਦੀ ਹੈ, ਜਿੱਥੇ ਮ੍ਰਿਤਕ ਸਿਪਾਹੀ ਦੀ ਪਤਨੀ ਨੇ ਆਪਣੇ ਗੁਆਂਢੀ ਤੋਂ ਕੋਰੀਅਰ ਪਾਰਸਲ ਲਿਆ ਸੀ। ਜਦੋਂ ਔਰਤ ਨੇ ਹੇਅਰ ਡਰਾਇਰ ਆਨ ਕੀਤਾ ਤਾਂ ਉਹ ਫਟ ਗਿਆ ਅਤੇ ਔਰਤ ਦੇ ਦੋਵੇਂ ਹੱਥਾਂ 'ਤੇ ਗੰਭੀਰ ਸੱਟਾਂ ਲੱਗੀਆਂ। ਔਰਤ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੂੰ ਮਜ਼ਬੂਰੀ ਵਿਚ ਉਕਤ ਔਰਤ ਦੇ ਹੱਥ ਕੱਟਣੇ ਪਏ। 

ਇਹ ਵੀ ਪੜ੍ਹੋ - ਦਿੱਲੀ ਵਿਧਾਨ ਸਭਾ ਚੋਣਾਂ: 'ਆਪ' ਨੇ ਐਲਾਨ 'ਤੇ ਉਮੀਦਵਾਰ, ਆ ਗਈ ਪੂਰੀ LIST

ਮਿਲੀ ਜਾਣਕਾਰੀ ਅਨੁਸਾਰ ਧਮਾਕੇ ਦੀ ਇਹ ਘਟਨਾ 15 ਨਵੰਬਰ ਦੀ ਹੈ ਪਰ ਇਸ ਦੀ ਜਾਣਕਾਰੀ ਬੁੱਧਵਾਰ ਨੂੰ ਮਿਲੀ। ਜ਼ਖ਼ਮੀ ਔਰਤ ਦੀ ਪਛਾਣ 37 ਸਾਲਾ ਬਾਸਵਰਾਜੇਸ਼ਵਰੀ ਯਾਰਨਾਲ ਵਜੋਂ ਹੋਈ ਹੈ। ਉਹ ਸਾਬਕਾ ਫੌਜੀ ਪਪੰਨਾ ਯਾਰਨਾਲ ਦੀ ਪਤਨੀ ਹੈ, ਜਿਸਦੀ 2017 ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਜਾਂਚ ਅਧਿਕਾਰੀਆਂ ਮੁਤਾਬਕ ਹੇਅਰ ਡਰਾਇਰ 'ਚ ਧਮਾਕਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋਇਆ ਹੈ। ਹੇਅਰ ਡ੍ਰਾਇਰ ਵਰਗੇ ਉਪਕਰਣ ਲਈ ਆਮ ਤੌਰ 'ਤੇ 2-ਵਾਟ ਦੇ ਬਿਜਲੀ ਕੁਨੈਕਸ਼ਨ ਦੀ ਲੋੜ ਹੁੰਦੀ ਹੈ ਪਰ ਜਿਸ ਸਵਿੱਚ ਨੂੰ ਇਸ ਵਿੱਚ ਲਗਾਇਆ ਗਿਆ ਸੀ ਉਸ ਵਿੱਚ ਜ਼ਿਆਦਾ ਪਾਵਰ ਸੀ, ਜਿਸ ਕਾਰਨ ਇਹ ਫਟ ਗਿਆ।

ਇਹ ਵੀ ਪੜ੍ਹੋ - BREAKING : ਪਿਓ-ਪੁੱਤਰ ਨੇ ਸਾਈਡ ਨਾ ਦੇਣ 'ਤੇ ਸਕੂਲ ਵੈਨ 'ਤੇ ਚਲਾਈਆਂ ਤਾਬੜਤੋੜ ਗੋਲੀਆਂ

ਜਾਣੋ ਪੂਰਾ ਮਾਮਲਾ
ਪੁਲਸ ਅਨੁਸਾਰ ਇਸ ਘਟਨਾ ਦਾ ਕਾਰਨ ਇੱਕ ਕੋਰੀਅਰ ਪਾਰਸਲ ਸੀ, ਜੋ ਸ਼ਸ਼ੀਕਲਾ ਨਾਮ ਦੀ ਔਰਤ ਦੇ ਨਾਮ 'ਤੇ ਭੇਜਿਆ ਗਿਆ ਸੀ। ਜਦੋਂ ਸ਼ਸ਼ੀਕਲਾ ਸ਼ਹਿਰ ਤੋਂ ਬਾਹਰ ਸੀ, ਤਾਂ ਉਸਨੇ ਬਸਵਰੇਜੇਸ਼ਵਰੀ ਨੂੰ ਪਾਰਸਲ ਲੈਣ ਦੀ ਬੇਨਤੀ ਕੀਤੀ। ਜਦੋਂ ਬਾਸਵਰਾਜੇਸ਼ਵਰੀ ਨੇ ਕੋਰੀਅਰ ਪਾਰਸਲ ਖੋਲ੍ਹਿਆ ਤਾਂ ਇਸ ਵਿੱਚ ਇੱਕ ਹੇਅਰ ਡਰਾਇਰ ਸੀ। ਔਰਤ ਨੇ ਜਿਵੇਂ ਹੀ ਇਸ ਨੂੰ ਬਿਜਲੀ ਦੇ ਸਾਕੇਟ 'ਚ ਲਗਾਇਆ ਤਾਂ ਜ਼ਬਰਦਸਤ ਧਮਾਕਾ ਹੋ ਗਿਆ। ਉਸ ਦੀਆਂ ਉਂਗਲਾਂ ਅਤੇ ਹਥੇਲੀਆਂ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ।

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ

ਪੁਲਸ ਜਾਂਚ ਅਤੇ ਦੋਸ਼
ਘਟਨਾ ਤੋਂ ਬਾਅਦ ਔਰਤ ਦੇ ਗੁਆਂਢੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ। ਹਾਲਾਂਕਿ ਸ਼ਸ਼ੀਕਲਾ ਨੇ ਦਾਅਵਾ ਕੀਤਾ ਕਿ ਉਸਨੇ ਕੋਈ ਵੀ ਉਤਪਾਦ ਔਨਲਾਈਨ ਆਰਡਰ ਨਹੀਂ ਕੀਤਾ ਸੀ। ਪੁਲਸ ਨੇ ਕਿਹਾ ਕਿ ਸ਼ਸ਼ੀਕਲਾ ਡਰ ਦੇ ਕਾਰਨ ਇਹ ਕਹਿ ਰਹੀ ਹੈ। ਬਾਗਲਕੋਟ ਦੇ ਐੱਸਪੀ ਅਮਰਨਾਥ ਰੈਡੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੇਅਰ ਡਰਾਇਰ ਕਿਸ ਨੇ ਮੰਗਵਾਇਆ ਸੀ ਅਤੇ ਕਿੱਥੋਂ ਭੇਜਿਆ ਗਿਆ ਸੀ।

ਪੁਲਸ ਨੇ ਇਹ ਵੀ ਕਿਹਾ ਕਿ ਹੇਅਰ ਡਰਾਇਰ ਬਣਾਉਣ ਵਾਲੀ ਕੰਪਨੀ, ਜੋ ਵਿਸ਼ਾਖਾਪਟਨਮ ਸਥਿਤ ਹੈ, ਦੀ ਪਛਾਣ ਕਰ ਲਈ ਗਈ ਹੈ। ਹੁਣ ਇਸ ਕੰਪਨੀ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਅਧਿਕਾਰੀਆਂ ਦੀ ਟੀਮ ਹਾਦਸੇ ਵਾਲੀ ਥਾਂ ਦਾ ਦੌਰਾ ਕਰੇਗੀ ਅਤੇ ਸਾਰੀ ਘਟਨਾ ਦੀ ਜਾਂਚ ਕੀਤੀ ਜਾਵੇਗੀ। ਇਹ ਘਟਨਾ ਇਹ ਵੀ ਦਰਸਾਉਂਦੀ ਹੈ ਕਿ ਖ਼ਰਾਬ ਕੁਆਲਿਟੀ ਦੇ ਬਿਜਲੀ ਉਪਕਰਣ ਕਿੰਨੇ ਖ਼ਤਰਨਾਕ ਹੋ ਸਕਦੇ ਹਨ, ਖਾਸ ਕਰਕੇ ਕੋਰੀਅਰ ਰਾਹੀਂ ਭੇਜੇ ਜਾਣ ਵਾਲੇ ਉਤਪਾਦ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ 7 ਜ਼ਿਲ੍ਹਿਆਂ 'ਚ 3 ਦਿਨ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News