ਪਟਾਕਾ ਫੈਕਟਰੀ ''ਚ ਧਮਾਕਾ, ਦੋ ਮਜ਼ਦੂਰਾਂ ਦੀ ਮੌਤ

Sunday, Aug 25, 2024 - 04:59 PM (IST)

ਪਟਾਕਾ ਫੈਕਟਰੀ ''ਚ ਧਮਾਕਾ, ਦੋ ਮਜ਼ਦੂਰਾਂ ਦੀ ਮੌਤ

ਡਿੰਡੀਗੁਲ- ਤਾਮਿਲਨਾਡੂ 'ਚ ਡਿੰਡੀਗੁਲ ਜ਼ਿਲ੍ਹੇ ਦੇ ਪੂਲਮਲਾਈ ਸਥਿਤ ਇਕ ਨਿੱਜੀ ਪਟਾਕਾ ਫੈਕਟਰੀ ਵਿਚ ਐਤਵਾਰ ਨੂੰ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਨਾਥਮ ਤਾਲੁਕ ਦੇ ਅਧੀਨ ਅਵੀਚਿਪੱਟੀ ਪਿੰਡ ਕੋਲ ਪੂਲਮਲਾਈ ਵਿਚ ਇਕ ਪਟਾਕਾ ਫੈਕਟਰੀ ਵਿਚ ਜ਼ੋਰਦਾਰ ਧਮਾਕਾ ਹੋਇਆ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਧਮਾਕੇ ਮਗਰੋਂ ਲਾਸ਼ਾਂ ਦੇ ਟੁਕੜੇ-ਟੁਕੜੇ ਹੋਏ ਹਨ, ਜਿਸ ਕਾਰਨ ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਲਾਸ਼ਾਂ ਨੂੰ ਪੋਸਟਮਾਰਟਮ ਲਈ ਡਿੰਡੀਗੁਲ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ ਹੈ। ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਾਉਣ ਲਈ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ। ਨਾਥਮ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਫੈਕਟਰੀ ਦੇ ਮਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਹ ਘਟਨਾ ਮਗਰੋਂ ਫਰਾਰ ਹੈ।


author

Tanu

Content Editor

Related News