ਚੱਲਦੇ ਆਟੋ ''ਚ ਧਮਾਕਾ, ਛੱਠ ਪੂਜਾ ਲਈ ਜਾ ਰਹੇ 7 ਲੋਕ ਜ਼ਖ਼ਮੀ

Saturday, Nov 09, 2024 - 04:36 PM (IST)

ਚੱਲਦੇ ਆਟੋ ''ਚ ਧਮਾਕਾ, ਛੱਠ ਪੂਜਾ ਲਈ ਜਾ ਰਹੇ 7 ਲੋਕ ਜ਼ਖ਼ਮੀ

ਰੋਹਤਕ- ਛੱਠ ਪੂਜਾ ਲਈ ਜਾ ਰਹੇ ਲੋਕਾਂ ਨਾਲ ਭਰੇ ਆਟੋ ਵਿਚ ਧਮਾਕਾ ਹੋ ਗਿਆ। ਇਸ ਤੋਂ ਆਟੋ ਡਰਾਈਵਰ ਸਮੇਤ 7 ਲੋਕ ਜ਼ਖ਼ਮੀ ਹੋ ਗਏ। ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਾਰੇ ਜ਼ਖ਼ਮੀਆਂ ਦੀ ਪੀ. ਜੀ. ਆਈ. ਰੋਹਤਕ 'ਚ ਦਾਖ਼ਲ ਕਰਵਾਇਆ ਗਿਆ ਹੈ। ਆਟੋ 'ਤੇ ਸਵਾਰ ਹੋ ਕੇ ਜਾ ਰਿਹਾ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ। ਇਹ ਘਟਨਾ ਹਰਿਆਣਾ ਦੇ ਰੋਹਤਕ 'ਚ ਵਾਪਰੀ।

ਦਰਅਸਲ ਆਟੋ ਤੋਂ ਇਕ ਪਰਿਵਾਰ ਦੇ 7 ਲੋਕ ਨਹਿਰ 'ਤੇ ਛੱਠ ਪੂਜਾ ਲਈ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਆਟੋ ਵਿਚ ਗੰਧਕ ਪੋਟਾਸ਼ ਰੱਖਿਆ ਹੋਇਆ ਸੀ, ਜਿਸ ਕਾਰਨ ਆਟੋ 'ਚ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉਸ 'ਚ ਬੈਠੇ 7 ਲੋਕ ਬੁਰੀ ਤਰ੍ਹਾਂ ਝੁਲਸ ਗਏ। ਰਾਹਗੀਰਾਂ ਨੇ ਵੇਖਿਆ ਤਾਂ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਭਿਜਵਾਇਆ। ਘਟਨਾ ਵਿਚ ਜ਼ਖਮੀ ਲੋਕਾਂ ਨੂੰ ਪੀ. ਜੀ. ਆਈ. ਵਿਚ ਦਾਖ਼ਲ ਕਰਵਾਇਆ ਗਿਆ ਹੈ। 

ਓਧਰ ਜ਼ਖ਼ਮੀ ਆਟੋ ਡਰਾਈਵਰ ਨੇ ਦੱਸਿਆ ਕਿ ਛੱਠ ਪੂਜਾ ਲਈ ਇਹ ਲੋਕ ਜਾ ਰਹੇ ਸਨ। ਇਨ੍ਹਾਂ ਕੋਲ ਪੋਟਾਸ਼ੀਅਮ ਸੀ, ਉਸ ਵਿਚ ਧਮਾਕਾ ਹੋਇਆ। ਸਾਰੇ ਜ਼ਖ਼ਮੀ ਹੋ ਗਏ। ਜ਼ਖਮੀਆਂ ਦੇ ਪਰਿਵਾਰਾਂ ਨੇ ਕਿਹਾ ਕਿ ਉਹ ਸਾਰੇ ਬਿਹਾਰ ਦੇ ਰਹਿਣ ਵਾਲੇ ਹਨ।


author

Tanu

Content Editor

Related News