ਹੁਣ ਮਹਿੰਗੇ ਕੁੱਤੇ ਹੀ ਨਹੀਂ, ਜ਼ਹਿਰੀਲੇ ਸੱਪ ਤੇ ਅਜਗਰ ਵੀ ਵਧਾਉਣ ਲੱਗੇ ਹਨ ਰਈਸਾਂ ਦੇ ਘਰਾਂ ਦੀ ਸ਼ਾਨ
Thursday, Nov 17, 2022 - 02:26 PM (IST)
ਨੈਸ਼ਨਲ ਡੈਸਕ– ਹੁਣ ਤਕ ਤੁਸੀਂ ਰਈਸ ਲੋਕਾਂ ਦੇ ਮਹਿੰਗੀ ਨਸਲ ਦੇ ਕੁੱਤੇ ਤੇ ਘੋੜੇ ਪਾਲਣ ਦੇ ਸ਼ੌਕ ਬਾਰੇ ਸੁਣਿਆ ਹੋਵੇਗਾ ਪਰ ਹੁਣ ਤੁਸੀਂ ਇਹ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਉਹ ਮਹਿੰਗੇ ਜ਼ਹਿਰੀਲੇ ਸੱਪ ਪਾਲ ਕੇ ਆਲੀਸ਼ਾਨ ਬੰਗਲਿਆਂ ਤੇ ਮਹਿੰਗੇ ਫਲੈਟਾਂ ਦੀ ਸ਼ਾਨ ਵਧਾਉਣ ਦੇ ਫਜ਼ੂਲ ਦੇ ਕੰਮ ’ਚ ਲੱਗ ਗਏ ਹਨ।
ਰਾਜਧਾਨੀ ਦਿੱਲੀ ਤੇ ਮਾਇਆਨਗਰੀ ਮੁੰਬਈ ਵਰਗੇ ਸ਼ਹਿਰਾਂ ’ਚ ਹੁਣ ਘਰਾਂ ਵਿਚ ਸੱਪ ਰੱਖਣ ਦਾ ਸ਼ੌਕ ਤੇਜ਼ੀ ਨਾਲ ਵਧ ਰਿਹਾ ਹੈ। ਇਸ ਸ਼ੌਕ ਲਈ ਲੋਕ 18 ਤੋਂ 20 ਕਰੋੜ ਰੁਪਏ ਤਕ ਦੀ ਰਕਮ ਖਰਚ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ।
ਇਹ ਵੀ ਪੜ੍ਹੋ– ਅਨੋਖੀ ਪ੍ਰੇਮ ਕਹਾਣੀ : ਪਿਆਰ ਦੀ ਖਾਤਿਰ ਲਿੰਗ ਬਦਲ ਕੇ ਆਪਣੀ ਵਿਦਿਆਰਥਣ ਨਾਲ ਕਰਵਾਇਆ ਵਿਆਹ
ਟਰੇਨ ’ਚ ਇਕ ਸ਼ਖਸ ਤੋਂ ਬਰਾਮਦ ਹੋਏ ਸਨ 29 ਸੱਪ
ਅਸਲ ’ਚ ਇਸ ਗੱਲ ਦਾ ਪਤਾ ਉਸ ਵੇਲੇ ਲੱਗਾ ਜਦੋਂ ਪੁਲਸ ਨੇ ਬੀਤੇ ਦਿਨੀਂ ਦਿੱਲੀ ਤੋਂ ਹਾਵੜਾ ਜਾ ਰਹੀ ਇਕ ਟਰੇਨ ਵਿਚ ਇਕ ਸ਼ਖਸ ਨੂੰ ਫੜਿਆ, ਜਿਸ ਦੇ ਕੋਲੋਂ 29 ਸੱਪ ਬਰਾਮਦ ਹੋਏ। ਇਨ੍ਹਾਂ ਵਿਚ 12 ਸੱਪ ਖਤਰਨਾਕ ਤੇ ਜ਼ਹਿਰੀਲੇ ਸਨ। ਫੜੇ ਗਏ ਸੱਪਾਂ ’ਚ ਬਾਲ ਪਾਇਥਨ, ਰੈੱਡ ਪਾਇਥਨ, ਸੈਂਡ ਬੋਆ ਤੇ ਕੋਬਰਾ ਵਰਗੇ ਸੱਪ ਸ਼ਾਮਲ ਹਨ।
ਇਸ ਤੋਂ ਇਲਾਵਾ ਉਸ ਸ਼ਖਸ ਕੋਲ ਐਲਬਿਨੋ ਪਾਇਥਨ ਵਰਗਾ ਦੁਰਲੱਭ ਨਸਲ ਦਾ ਅਜਗਰ ਵੀ ਸੀ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 18 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਉਸ ਸ਼ਖਸ ਦੀ ਮੰਨੀਏ ਤਾਂ ਪੁਲਸ ਸਾਹਮਣੇ ਉਸ ਨੇ ਮੰਨਿਆ ਹੈ ਕਿ ਉਹ ਹੁਣ ਤਕ ਅਜਿਹੇ ਲਗਭਗ 10 ਅਜਗਰ ਵੇਚ ਚੁੱਕਾ ਹੈ। ਪੁਲਸ ਨੇ ਉਸ ਦੇ ਨਾਲ ਇਕ ਮਹਿਲਾ ਸਮੱਗਲਰ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ– ਅਜਬ-ਗਜ਼ਬ : ਹਿਮਾਚਲ ਦੇ ਇਸ ਪਿੰਡ ’ਚ 5 ਦਿਨ ਬਿਨਾਂ ਕੱਪੜਿਆਂ ਦੇ ਰਹਿੰਦੀਆਂ ਹਨ ਜਨਾਨੀਆਂ
ਦਿੱਲੀ ਤੇ ਮੁੰਬਈ ’ਚ ਕੀਤੇ ਜਾਣੇ ਸਨ ਸਪਲਾਈ
ਇਨ੍ਹਾਂ ਲੋਕਾਂ ਕੋਲੋਂ ਪੁੱਛਗਿੱਛ ਕਰਨ ’ਤੇ ਖੁਦ ਪੁਲਸ ਵੀ ਹੱਕੀ-ਬੱਕੀ ਰਹਿ ਗਈ ਕਿਉਂਕਿ ਇਨ੍ਹਾਂ ਲੋਕਾਂ ਨੇ ਹੁਣ ਤਕ ਦਰਜਨਾਂ ਸੱਪ ਕਿਸੇ ਲੈਬ ਜਾਂ ਮੈਡੀਕਲ ਇੰਸਟੀਚਿਊਟ ਨੂੰ ਨਹੀਂ ਵੇਚੇ, ਸਗੋਂ ਸੱਪਾਂ ਨੂੰ ਦਿੱਲੀ ਤੇ ਮੁੰਬਈ ਦੇ ਕਈ ਰਈਸਾਂ ਦੇ ਡਰਾਇੰਗ ਰੂਮ ਤਕ ਪਹੁੰਚਾਉਣ ਦੀ ਗੱਲ ਮੰਨੀ ਸੀ। ਗ੍ਰਿਫਤਾਰ ਔਰਤ ਨੇ ਇਹ ਵੀ ਮੰਨਿਆ ਕਿ ਉਹ ਬਾਲ ਤੇ ਰੈੱਡ ਪਾਇਥਨ ਦਿੱਲੀ ਦੇ ਕਿਸੇ ਘਰ ’ਚ ਦੇਣ ਜਾ ਰਹੀ ਸੀ। ਉਸ ਦੇ ਬਿਆਨ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਮਹਿੰਗੇ ਤੇ ਜ਼ਹਿਰੀਲੇ ਸੱਪਾਂ ਨੂੰ ਲੋਕ ਘਰਾਂ ’ਚ ਪਾਲ ਰਹੇ ਹਨ।
ਇਹ ਵੀ ਪੜ੍ਹੋ– ਅਜਬ-ਗਜ਼ਬ : ਇਥੇ ਲਾੜਾ ਨਹੀਂ ਸਗੋਂ ਲਾੜੀ ਲੈ ਕੇ ਜਾਂਦੀ ਹੈ ਬਰਾਤ
ਬਾਲ ਤੇ ਰੈੱਡ ਪਾਇਥਨ ਦੀ ਮੰਗ ਜ਼ਿਆਦਾ
ਜੰਗਲਾਤ ਅਧਿਕਾਰੀਆਂ ਦੀ ਮੰਨੀਏ ਤਾਂ ਘਰਾਂ ਵਿਚ ਸਜਾਉਣ ਲਈ ਸਭ ਤੋਂ ਵੱਧ ਬਾਲ ਤੇ ਰੈੱਡ ਪਾਇਥਨ ਪਸੰਦ ਕੀਤੇ ਜਾਂਦੇ ਹਨ। ਪਾਇਥਨ (ਅਜਗਰ) ਤੋਂ ਸੁਰੱਖਿਆ ਲਈ ਵਿਸ਼ੇਸ਼ ਹਦਾਇਤ ਦਿੱਤੀ ਜਾਂਦੀ ਹੈ। ਇਕ ਪਾਇਥਨ ਦੀ ਔਸਤ ਕੀਮਤ 18 ਕਰੋੜ ਰੁਪਏ ਤਕ ਹੈ ਅਤੇ ਵੱਧ ਤੋਂ ਵੱਧ ਲੰਬਾਈ 182 ਸੈਂਟੀਮੀਟਰ ਹੈ।
ਇਹ ਵੇਖਣ ’ਚ ਕੇਲੇ ਵਰਗੇ ਲੱਗਦੇ ਹਨ। ਇਨ੍ਹਾਂ ਵਿਚ ਜ਼ਹਿਰ ਨਹੀਂ ਹੁੰਦਾ। ਵਿਦੇਸ਼ਾਂ ’ਚ ਇਹ ਪਾਲਤੂ ਸੱਪ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਬਾਲ ਪਾਇਥਨ ਕਾਲੇ ਤੇ ਭੂਰੇ ਰੰਗ ਦੇ ਹੁੰਦੇ ਹਨ। ਇਹ ਬਹੁਤ ਹੌਲੀ ਤੁਰਦੇ ਹਨ ਅਤੇ ਇਨ੍ਹਾਂ ਵੱਲੋਂ ਡੰਗ ਮਾਰਨ ਦਾ ਖਤਰਾ ਬਹੁਤ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਦੇਣਗੇ ਇਹ 5 ਖ਼ਤਰਨਾਕ Apps, ਫੋਨ ’ਚੋਂ ਤੁਰੰਤ ਕਰੋ ਡਿਲੀਟ