ਮੋਦੀ ਕੈਬਨਿਟ ਦਾ ਵਿਸਥਾਰ: ਪੀ. ਐੱਮ. ਦੀ ਮੌਜੂਦਗੀ ’ਚ 43 ਆਗੂਆਂ ਨੇ ਚੁੱਕੀ ਸਹੁੰ

Wednesday, Jul 07, 2021 - 08:28 PM (IST)

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਬਨਿਟ ਵਿਸਥਾਰ ਦਾ ਪ੍ਰੋਗਰਾਮ ਰਾਸ਼ਟਰਪਤੀ ਭਵਨ ’ਚ ਬੁੱਧਵਾਰ ਨੂੰ ਪੁੂਰਾ ਹੋ ਗਿਆ। ਮੋਦੀ ਮੰਤਰੀ ਮੰਡਲ ਵਿਚ 15 ਕੈਬਨਿਟ, 28 ਰਾਜ ਮੰਤਰੀਆਂ ਨੇ ਸਹੁੰ ਚੁੱਕੀ। ਸਰਵਾਨੰਦ ਸੋਨੋਵਾਲ, ਨਰਾਇਣ ਰਾਣੇ, ਜਯੋਤਿਰਾਦਿੱਤਿਆ ਸਿੰਧੀਆ ਸਮੇਤ ਕਈ ਨੇਤਾਵਾਂ ਨੇ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰਪਤੀ ਭਵਨ ਵਿਚ ਆਯੋਜਿਤ ਕੀਤੇ ਗਏ ਸਹੁੰ ਚੁੱਕ ਸਮਾਰੋਹ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਰੇ ਕੈਬਨਿਟ ਤੇ ਰਾਜ ਮੰਤਰੀਆਂ ਨੂੰ ਸਹੁੰ ਚੁਕਾਈ। ਇਸ ਮੌਕੇ ਰਾਸ਼ਟਰਪਤੀ ਭਵਨ ਵਿਚ ਪੀ. ਐੱਮ. ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਆਗੂ ਮੌਜੂਦ ਸਨ। 

ਇਸ ਕੈਬਨਿਟ ਦੇ ਵਿਸਥਾਰ ’ਚ 43 ਨਵੇਂ ਮੰਤਰੀ ਸ਼ਾਮਲ ਹੋਏ।

PunjabKesari

ਕੈਬਨਿਟ ਮੰਤਰੀ  
1 - ਨਰਾਇਣ ਰਾਣੇ
2 - ਸਰਵਾਨੰਦ ਸੋਨੋਵਾਲ
3 - ਡਾ. ਵਿਰੇਂਦਰ ਕੁਮਾਰ
4 - ਜੋਤੀਰਾਦਿਤਿਆ ਸਿੰਧੀਆ 
5 - ਰਾਮ ਚੰਦਰ ਪ੍ਰਤਾਪ ਸਿੰਘ (ਆਰ.ਸੀ.ਪੀ. ਸਿੰਘ)
6 - ਅਸ਼ਵਿਨੀ ਵੈਸ਼ਣਵ     
7 - ਪਸ਼ੂਪਤੀ ਕੁਮਾਰ ਪਾਰਸ 
8 - ਕਿਰੇਨ ਰਿਜੀਜੂ 
9 - ਰਾਜ ਕੁਮਾਰ ਸਿੰਘ 
10 - ਹਰਦੀਪ ਸਿੰਘ ਪੁਰੀ
11 - ਮਨਸੁਖ ਮਾਂਡਵੀਆ 
12 - ਭੂਪੇਂਦਰ ਯਾਦਵ  
13 - ਪੁਰਸ਼ੋਤਮ ਰੂਪਲਾ
14 - ਜੀ ਕਿਸ਼ਨ ਰੈੱਡੀ  
15 - ਅਨੁਰਾਗ ਸਿੰਘ ਠਾਕੁਰ PunjabKesari

ਰਾਜ ਮੰਤਰੀ  
1 - ਪੰਕਜ ਚੌਧਰੀ  
2  - ਅਨੁਪ੍ਰਿਆ ਸਿੰਘ ਪਟੇਲ
3  - ਡਾ. ਐੱਸ.ਪੀ. ਸਿੰਘ ਬਘੈਲ 
4 - ਰਾਜੀਵ ਸ਼ਿਵ 
5 - ਸ਼ੋਭਾ ਕਰਾਂਦਲਾਜੇ 
6 - ਭਾਨੂ ਪ੍ਰਤਾਪ ਸਿੰਘ ਵਰਮਾ 
7 - ਦਰਸ਼ਨਾ ਵਿਕਰਮ ਜਰਦੋਸ਼
8 - ਮੀਨਾਕਸ਼ੀ ਲੇਖੀ
9 - ਅੰਨਪੂਰਣਾ ਦੇਵੀ  
10 - ਏ. ਨਾਰਾਇਣਸਵਾਮੀ 
11 - ਕੌਸ਼ਲ ਕਿਸ਼ੋਰ 
12 - ਅਜੇ ਭੱਟ
13 - ਬੀ. ਐੱਲ. ਵਰਮਾ  
14 - ਅਜੇ ਕੁਮਾਰ 
15 - ਦੇਵੁਸਿੰਘ ਚੌਹਾਨ  
16 - ਭਗਵੰਤ ਖੁਬਾ
17 - ਕਪਿਲ ਮੋਰੇਸ਼ਵਰ ਪਾਟਿਲ
18 - ਪ੍ਰਤੀਮਾ ਭੌਮਿਕ 
19 - ਡਾ. ਸੁਭਾਸ਼ ਸਰਕਾਰ
20 - ਭਾਗਵਤ ਕਿਸ਼ਨ ਰਾਵ ਕਰਾਡ
21 - ਡਾ. ਰਾਜਕੁਮਾਰ ਰੰਜਨ ਸਿੰਘ  
22 - ਭਾਰਤੀ ਪ੍ਰਵੀਣ ਪਵਾਰ 
23 - ਵਿਸ਼ੇਸ਼ਵਰ ਟੂਡੂ
24 - ਸ਼ਾਂਤਨੁ ਠਾਕੁਰ  
25 - ਡਾ. ਮੁੰਜਾਪਾਰਾ ਮਹੇਂਦ੍ਰ  ਭਾਈ
26 - ਜਾਨ ਬਾਰਲਾ 
27 - ਡਾ. ਐੱਲ. ਮੁਰੂਗਨ 
28 - ਨਿਸ਼ਿਥ ਪ੍ਰਮਾਣੀਕ

PunjabKesari
PunjabKesari
PunjabKesari

ਮੋਦੀ ਮੰਤਰੀ ਮੰਡਲ ਦੇ ਵਿਸਥਾਰ ਵਿਚ ਇਨ੍ਹਾਂ 43 ਨੇਤਾਵਾਂ ਨੇ ਚੁੱਕੀ ਸਹੁੰ
ਨਾਰਾਇਣ ਰਾਣੇ, ਸਰਬਾਨੰਦ ਸੋਨੋਵਾਲ, ਵਰਿੰਦਰ ਕੁਮਾਰ, ਜਯੋਤਿਰਾਦਿੱਤਿਆ ਸਿੰਧੀਆ, ਰਾਮਚੰਦਰ ਪ੍ਰਸਾਦ ਸਿੰਘ (ਆਰ. ਸੀ. ਪੀ. ਸਿੰਘ ਜੇ. ਡੀ. ਯੂ.), ਅਸ਼ਵਨੀ ਵੈਸ਼ਨਵ, ਪਸ਼ੂਪਤੀ ਪਾਰਸ (ਐੱਲ. ਜੇ. ਪੀ.), ਕਿਰਨ ਰਿਜੀਜੂ, ਰਾਜ ਕੁਮਾਰ ਸਿੰਘ, ਹਰਦੀਪ ਪੁਰੀ, ਮਨਸੁਖ ਮੰਡਾਵੀਆ, ਭੂਪਿੰਦਰ ਯਾਦਵ, ਪੁਰੂਸ਼ੋਤਮ ਰੂਪਾਲਾ, ਜੀ ਕਿਸ਼ਨ ਰੈੱਡੀ, ਅਨੁਰਾਗ ਸਿੰਘ ਠਾਕੁਰ, ਪੰਕਜ ਚੌਧਰੀ, ਅਨੁਪ੍ਰਿਆ ਪਟੇਲ (ਅਪਨਾ ਦਲ), ਸੱਤਿਆਪਾਲ ਸਿੰਘ ਬਘੇਲ, ਰਾਜੀਵ ਚੰਦਰਸ਼ੇਖਰ, ਸ਼ੋਭਾ ਕਰੰਦਾਲਜੇ, ਭਾਨੂੰ ਪ੍ਰਤਾਪ ਸਿੰਘ ਵਰਮਾ, ਦਰਸ਼ਨ ਵਿਕਰਮ, ਮੀਨਾਕਸ਼ੀ ਲੇਖੀ, ਅਨੁਪਪੂਰਣਾ ਦੇਵੀ, ਏ. ਨਾਰਾਇਣਸਾਮੀ, ਕੌਸ਼ਲ ਕਿਸ਼ੋਰ, ਅਜੇ ਭੱਟ, ਬੀ. ਐੱਲ. ਵਰਮਾ, ਅਜੇ ਕੁਮਾਰ, ਦੇਵੁਸਿੰਘ ਚੌਹਾਨ, ਭਗਵੰਤ ਖੂਬਾ, ਕਪਿਲ ਪਾਟਿਲ, ਪ੍ਰਤਿਭਾ ਭੌਮਿਕ, ਸੁਭਾਸ਼ ਸਰਕਾਰ, ਭਾਗਵਤ ਕਰਾਦ, ਰਾਜਕੁਮਾਰ ਰੰਜਨ ਸਿੰਘ, ਭਾਰਤੀ ਪ੍ਰਵੀਣ ਪਵਾਰ, ਵਿਸ਼ਵੇਸ਼ਰਵ ਟੁਡੂ, ਸ਼ਾਤਨੂੰ ਠਾਕੁਰ, ਮੁੰਜਾਪਾਰਾ ਮਹਿੰਦਰ ਭਾਈ, ਜਾਨ ਬਰਾਲਾ, ਐੱਲ. ਮੁਰਗੁਨ, ਨਿਸ਼ਿਤ ਪ੍ਰਮਾਣਿਕ।

ਕੈਬਨਿਟ ਵਿਸਤਾਰ ਤੋਂ ਪਹਿਲਾਂ ਕੁਲ 12 ਨੇਤਾਵਾਂ ਦੇ ਮੰਤਰੀ ਪ੍ਰੀਸ਼ਦ ਤੋਂ ਅਸਤੀਫਿਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਨਜ਼ੁੂਰ ਕਰ ਲਿਆ ਹੈ। ਇਨ੍ਹਾਂ ਨੇਤਾਵਾਂ ਵਿਚ ਰਵੀਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵਡੇਕਰ, ਰਮੇਸ਼ ਪੋਖਰਿਆਲ ਨਿਸ਼ੰਕ ਵੀ ਸ਼ਾਮਲ ਹਨ।

PunjabKesari

ਇਸ ਤੋਂ ਇਲਾਵਾ ਕਿਰਤ ਤੇ ਰੋਜ਼ਗਾਰ ਮੰਤਰੀ ਸੰਤੋਸ਼ ਕੁਮਾਰ ਗੰਗਵਾਰ, ਰਸਾਇਣ ਤੇ ਖਾਦ ਮੰਤਰੀ ਡੀ. ਵੀ. ਸਦਾਨੰਦ ਗੌੜਾ, ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ, ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ, ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਦੇਬਾਸ਼੍ਰੀ, ਸਿੱਖਿਆ ਰਾਜ ਮੰਤਰੀ ਸੰਜੇ ਧੋਤਰੇ, ਸੂਖਮ, ਲਘੂ ਤੇ ਮੱਧਮ ਉਦਯੋਗ ਰਾਜ ਮੰਤਰੀ ਪ੍ਰਤਾਪ ਸਾਰੰਗੀ ਸ਼ਾਮਲ ਹਨ।

PunjabKesari
 


Tanu

Content Editor

Related News