Exit Polls : ਯੂਪੀ 'ਚ ਭਾਜਪਾ ਨੂੰ ਫਿਰ ਮਿਲ ਸਕਦੀ ਹੈ ਵੱਡੀ ਜਿੱਤ, ਸਪਾ ਨੂੰ ਬੜ੍ਹਤ
Monday, Mar 07, 2022 - 11:30 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਸੋਮਵਾਰ (7 ਮਾਰਚ) ਨੂੰ ਖਤਮ ਹੋ ਗਈਆਂ ਹਨ। 10 ਫਰਵਰੀ ਤੋਂ ਸ਼ੁਰੂ ਹੋਏ ਇਸ ਚੋਣ ਸੀਜ਼ਨ ਦਾ ਇਹ ਆਖਰੀ ਦਿਨ ਸੀ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀਆਂ 403 ਵਿਧਾਨ ਸਭਾ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ. ਵਿਚ ਕੈਦ ਹੋ ਗਈ ਹੈ। ਈ. ਵੀ. ਐੱਮ. ਦਾ ਪਿਟਾਰਾ 10 ਮਾਰਚ ਨੂੰ ਖੁੱਲ੍ਹੇਗਾ ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਸਾਹਮਣੇ ਆਏ ਹਨ। ਇਨ੍ਹਾਂ ਐਗਜ਼ਿਟ ਪੋਲ ਵਿਚ ਇਕ ਵਾਰ ਫਿਰ ਉੱਤਰ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਬਹੁਮਤ ਦੇ ਨਾਲ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਅਜੇ ਐਗਜ਼ਿਟ ਪੋਲ ਹਨ। ਚੋਣ ਨਤੀਜਿਆਂ ਦੇ ਲਈ 10 ਮਾਰਚ ਤੱਕ ਦਾ ਉਡੀਕ ਕਰਨੀ ਹੋਵੇਗੀ।
ਇਹ ਖ਼ਬਰ ਪੜ੍ਹੋ- PAK v AUS : ਚੌਥੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 449/7
ਭਾਜਪਾ ਦੀ ਸੱਤਾ ਵਿਚ ਫਿਰ ਵਾਪਸੀ
ਐਗਜ਼ਿਟ ਪੋਲ ਦੀ ਮੰਨੀਏ ਤਾਂ ਯੂ. ਪੀ. ਵਿਚ ਇਕ ਵਾਰ ਫਿਰ ਭਾਜਪਾ ਪੂਰਨ ਬਹੁਮਤ ਦੀ ਸਰਕਾਰ ਬਣਾ ਸਕਦੀ ਹੈ ਅਤੇ ਯੋਗੀ ਅਦਿੱਤਿਆਨਾਥ ਦੂਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣ ਸਕਦੇ ਹਨ। ਭਾਜਪਾ ਜੇਕਰ ਸੱਤਾ ਵਿਚ ਆਉਂਦੀ ਹੈ ਤਾਂ 37 ਸਾਲ ਬਾਅਦ ਪਹਿਲੀ ਵਾਰ ਅਜਿਹਾ ਹੋਵੇਗਾ ਜਦੋਂ ਪਾਰਟੀ ਯੂ. ਪੀ. ਵਿਚ ਦੁਬਾਰਾ ਸਰਕਾਰ ਬਣਾਏਗੀ। ਜ਼ਿਆਦਾਤਰ ਐਗਜ਼ਿਟ ਪੋਲ ਦੇ ਅਨੁਸਾਰ ਸਪਾ ਨੰਬਰ ਦੀ ਵੱਡੀ ਪਾਰਟੀ ਬਣ ਕੇ ਉੱਭਰੀ ਸਕਦੀ ਹੈ।
ਇਹ ਖ਼ਬਰ ਪੜ੍ਹੋ- CWC 22 : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾਇਆ
ਇੰਡੀਆ ਟੂਡੇ (ਐਕਸਿਸ ਮਾਏ) ਦੇ ਅਨੁਸਾਰ, “ਭਾਜਪਾ ਨੂੰ 288-326 ਸੀਟਾਂ ਮਿਲ ਸਕਦੀਆਂ ਹਨ, ਸਮਾਜਵਾਦੀ ਪਾਰਟੀ ਨੂੰ 71-101 ਸੀਟਾਂ, ਕਾਂਗਰਸ ਨੂੰ 01-03 ਸੀਟਾਂ ਅਤੇ ਬਸਪਾ ਨੂੰ 03-09 ਸੀਟਾਂ ਮਿਲ ਦੇ ਅਨੁਸਾਰ ਹਨ। Timesnow Navbharat ਦੇ ਅਨੁਸਾਰ ਭਾਜਪਾ ਨੂੰ 224 ਸੀਟਾਂ, ਸਪਾ ਨੂੰ 151 ਸੀਟਾਂ, ਕਾਂਗਰਸ ਨੂੰ 9 ਸੀਟਾਂ, ਬਸਪਾ ਨੂੰ 14 ਸੀਟਾਂ ਮਿਲ ਸਕਦੀਆਂ ਹਨ। ਇੰਡੀਆ ਨਿਊਜ਼ (ਜਨ ਕੀ ਬਾਤ) ਅਨੁਸਾਰ, “ਭਾਜਪਾ ਨੂੰ 222-260 ਸੀਟਾਂ, ਸਪਾ ਨੂੰ 135 ਤੋਂ 165 ਸੀਟਾਂ, ਕਾਂਗਰਸ ਨੂੰ 1-3 ਸੀਟਾਂ ਅਤੇ ਬਸਪਾ ਨੂੰ 4-9 ਸੀਟਾਂ ਮਿਲਣ ਦੀ ਸੰਭਾਵਨਾ ਹੈ। ਏ. ਬੀ. ਪੀ. ਸੀ ਵੋਟਰ ਦੇ ਅਨੁਸਾਰ ਭਾਜਪਾ 228-244 ਸੀਟਾਂ, ਸਪਾ 132 ਤੋਂ 148 ਸੀਟਾਂ, ਕਾਂਗਰਸ 4-8 ਸੀਟਾਂ ਅਤੇ ਬਸਪਾ ਨੂੰ 13 ਤੋਂ 21 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।