ਐਗਜਿਟ ਪੋਲ ਨਤੀਜਿਆਂ ਤੋਂ ਉਤਸ਼ਾਹਤ ਭਾਜਪਾ ਨੇ ਸ਼ੁਰੂ ਕੀਤੀ ਜਸ਼ਨ ਦੀ ਤਿਆਰੀ
Tuesday, May 21, 2019 - 11:59 AM (IST)

ਨਵੀਂ ਦਿੱਲੀ/ਲਖਨਊ— ਐਗਜਿਟ ਪੋਲ ਨਤੀਜਿਆਂ ਤੋਂ ਉਤਸ਼ਾਹਤ ਭਾਜਪਾ ਨੇ 23 ਮਈ ਨੂੰ ਜਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਮੰਤਰੀ ਪੀਊਸ਼ ਗੋਇਲ, ਵਿਜੇ ਗੋਇਲ ਸੰਗਠਨ ਮਹਾਮੰਤਰੀ ਸ਼ਾਮਲਾਲ ਨੇ ਤਿਆਰੀਆਂ ਦੀ ਸਮੀਖਿਆ ਕੀਤੀ। ਨਤੀਜੇ ਵਾਲੇ ਦਿਨ ਕਰੀਬ 40 ਟੀ.ਵੀ. ਚੈਨਲਾਂ ਲਈ ਕੈਬਿਨ ਬਣਾਏ ਗਏ ਹਨ। ਦੂਜੇ ਪਾਸੇ ਵਿਰੋਧੀ ਭਾਜਪਾ ਤੋਂ ਪਹਿਲੇ ਦਾਅ ਚੱਲਣ ਦੀ ਰਣਨੀਤੀ ਬਣਾ ਰਿਹਾ ਹੈ।
ਖੇਤਰੀ ਦਲਾਂ ਨੂੰ ਮਨਾਉਣ ਲਈ ਕਾਂਗਰਸ ਨੇ 5 ਸੀਨੀਅਰ ਨੇਤਾਵਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਕਾਂਗਰਸ ਮਿਸ਼ਨ ਸਾਊਥ 'ਤੇ ਕੰਮ ਕਰ ਰਹੀ ਹੈ ਤਾਂ ਕਿ ਵਾਈ.ਐੱਸ.ਆਰ. ਕਾਂਗਰਸ-ਟੀ.ਆਰ.ਐੱਸ. ਭਾਜਪਾ ਨਾਲ ਨਾ ਜਾ ਸਕੇ। ਦੂਜੇ ਪਾਸੇ ਚੰਦਰਬਾਬੂ ਨਾਇਡੂ ਮਮਤਾ ਬੈਨਰਜੀ ਨੂੰ ਮਿਲੇ। ਲਖਨਊ 'ਚ ਮਾਇਆਵਤੀ-ਅਖਿਲੇਸ਼ ਯਾਦਵ ਨੇ ਬੈਠਕ ਕੀਤੀ। ਗਠਜੋੜ ਨੇ ਕਿਹਾ ਕਿ ਮਾਇਆਵਤੀ ਹੀ ਪੀ.ਐੱਮ. ਅਹੁਦੇ ਦੀ ਦਾਅਵੇਦਾਰ ਹੋਵੇਗੀ। ਮਾਇਆਵਤੀ ਸੋਨੀਆ ਗਾਂਧੀ ਨੂੰ ਮਿਲਣ ਨਹੀਂ ਜਾ ਰਹੀ ਹੈ।