ਕੋਰੋਨਾ ਵਾਇਰਸ : ਭਾਰਤ ਨੇ ਚੀਨੀ ਨਾਗਰਿਕਾਂ ਤੇ ਚੀਨ ਗਏ ਵਿਦੇਸ਼ੀਆਂ ਦੇ ਵੀਜ਼ੇ ਕੀਤੇ ਰੱਦ

02/04/2020 3:38:51 PM

ਬੀਜਿੰਗ— ਕੋਰੋਨਾ ਵਾਇਰਸ ਕਾਰਨ 425 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਭਾਰਤ ਨੇ ਚੀਨੀ ਨਾਗਰਿਕਾਂ ਅਤੇ ਪਿਛਲੇ ਦੋ ਹਫਤਿਆਂ ਤੋਂ ਚੀਨ ਗਏ ਵਿਦੇਸ਼ੀ ਨਾਗਰਿਕਾਂ ਦੇ ਮੌਜੂਦਾ ਵੀਜ਼ੇ ਰੱਦ ਕਰ ਕੇ ਵੀਜ਼ਾ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ। ਚੀਨ ਦੇ ਵੂਹਾਨ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਦੋ ਫਰਵਰੀ ਨੂੰ ਭਾਰਤ ਨੇ ਚੀਨੀ ਯਾਤਰੀਆਂ ਅਤੇ ਚੀਨ 'ਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਲਈ ਈ-ਵੀਜ਼ਾ ਸੁਵਿਧਾ 'ਤੇ ਅਸਥਾਈ ਰੋਕ ਲਗਾ ਦਿੱਤੀ ਗਈ ਸੀ।
ਚੀਨ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਸੋਮਵਾਰ ਨੂੰ ਵਾਇਰਸ ਕਾਰਨ 64 ਮੌਤਾਂ ਹੋਰ ਲੋਕਾਂ ਦੇ ਮਾਰੇ ਜਾਣ ਨਾਲ ਚੀਨ 'ਚ ਮ੍ਰਿਤਕਾਂ ਦੀ ਗਿਣਤੀ 425 ਹੋ ਗਈ ਹੈ ਅਤੇ ਜਾਨਲੇਵਾ ਵਾਇਰਸ ਦੀ ਚਪੇਟ 'ਚ ਆਉਣ ਵਾਲੇ ਲੋਕਾਂ ਦੀ ਗਿਣਤੀ 20,438 ਹੋ ਗਈ। ਇੱਥੇ ਭਾਰਤੀ ਦੂਤਘਰ ਦੀ ਘੋਸ਼ਣਾ 'ਚ ਕਿਹਾ ਗਿਆ ਹੈ,''ਉਹ ਸਾਰੇ ਜੋ ਪਹਿਲਾਂ ਤੋਂ ਹੀ ਭਾਰਤ 'ਚ ਹਨ (ਨਿਯਮਤ ਜਾਂ ਈ-ਵੀਜ਼ਾ 'ਤੇ) ਅਤੇ ਜੋ 15 ਜਨਵਰੀ ਦੇ ਬਾਅਦ ਚੀਨ ਤੋਂ ਗਏ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਹਾਟਲਾਈਨ ਨੰਬਰ (+91-11-23978046 ਅਤੇ ਈ-ਮੇਲ ncov2019@gmail.com) 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ।''

ਉਨ੍ਹਾਂ ਕਿਹਾ ਕਿ ਭਾਰਤੀ ਦੂਤਘਰਾਂ ਨੂੰ ਚੀਨੀ ਨਾਗਰਿਕਾਂ ਨਾਲ ਚੀਨ 'ਚ ਰਹਿਣ ਵਾਲੇ ਲੋਕ ਅਤੇ ਪਿਛਲੇ ਦੋ ਹਫਤਿਆਂ 'ਚ ਚੀਨ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਵਲੋਂ ਬਹੁਤ ਸਾਰੇ ਪ੍ਰਸ਼ਨ ਪੁੱਛੇ ਜਾ ਰਹੇ ਹਨ। ਭਾਰਤ ਜਾਣ ਦੇ ਇਛੁੱਕ ਲੋਕਾਂ ਨੂੰ ਭਾਰਤੀ ਵੀਜ਼ਾ ਲਈ ਨਵੇਂ ਸਿਰੇ ਤੋਂ ਅਪਲਾਈ ਕਰਨ ਲਈ ਬੀਜਿੰਗ 'ਚ ਭਾਰਤੀ ਦੂਤਘਰ ((visa.beijing@mea.gov.in)) ਜਾਂ ਸ਼ਿੰਘਾਈ 'ਚ (Ccons.shanghai@mea.gov.in) ਅਤੇ ਗੁਆਂਗਝੋਊ (Visa.guangzhou@mea.gov.in) 'ਚ ਕੌਂਸਲੇਟ ਨਾਲ ਸੰਪਰਕ ਕਰਨਾ ਪਵੇਗਾ। ਇਸ ਸਬੰਧ 'ਚ ਇਨ੍ਹਾਂ ਸ਼ਹਿਰਾਂ 'ਚ ਭਾਰਤੀ ਵੀਜ਼ਾ ਐਪਲੀਕੇਸ਼ਨ ਕੇਂਦਰਾਂ (www.blsindia-china.com) ਤੋਂ ਵੀ ਸੰਪਰਕ ਕੀਤਾ ਜਾ ਸਕਦਾ ਹੈ।'' ਦੂਤਘਰ ਨੇ ਕਿਹਾ ਕਿ ਭਾਰਤ ਦੀ ਕਿਸੇ ਵੀ ਯਾਤਰਾ ਤੋਂ ਪਹਿਲਾਂ ਵੀਜ਼ਾ ਦੀ ਵੈਲਿਡਟੀ ਬਾਰੇ ਪਤਾ ਕਰਨ ਲਈ ਚੀਨ 'ਚ ਭਾਰਤੀ ਦੂਤਘਰ ਜਾਂ ਕੌਂਸਲੇਟ ਦੇ ਵੀਜ਼ਾ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਵਾਇਰਸ ਭਾਰਤ ਸਣੇ 25 ਦੇਸ਼ਾਂ 'ਚ ਆਪਣੇ ਪੈਰ ਪਸਾਰ ਚੁੱਕਾ ਹੈ।


Related News