ਬਿਹਾਰ ਦੇ CM ਨਿਤੀਸ਼ ਕੁਮਾਰ ਦੇ ਬੇਟੇ ਨਿਸ਼ਾਂਤ ਨੂੰ ਸਿਆਸਤ ’ਚ ਲਿਆਉਣ ਦੀ ਕਵਾਇਦ ਸ਼ੁਰੂ
Tuesday, Jun 18, 2024 - 10:33 AM (IST)
ਨੈਸ਼ਨਲ ਡੈਸਕ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬੇਟੇ ਨਿਸ਼ਾਂਤ ਕੁਮਾਰ ਨੂੰ ਸਿਆਸਤ ਵਿਚ ਲਿਆਉਣ ਲਈ ਜਨਤਾ ਦਲ ਯੂਨਾਈਟਿਡ (ਜਦ-ਯੂ) ਦੇ ਨੇਤਾਵਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਸੂਬਾ ਖਪਤਕਾਰ ਸੁਰੱਖਿਆ ਕਮਿਸ਼ਨ ਦੇ ਮੁਖੀ ਵਿੱਦਿਆਨੰਦ ਵਿਕਲ ਨੇ ਸੋਮਵਾਰ ਨੂੰ ਫੇਸਬੁੱਕ ਪੋਸਟ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਬੇਟੇ ਨਿਸ਼ਾਂਤ ਕੁਮਾਰ ਨੂੰ ਜਦ-ਯੂ ਦੀ ਸਿਆਸਤ ਵਿਚ ਸ਼ਾਮਲ ਕਰਨ। ਉਨ੍ਹਾਂ ਦੀ ਪੋਸਟ ’ਤੇ ਵੱਡੀ ਗਿਣਤੀ ’ਚ ਕਮੈਂਟ ਇਸ ਮੰਗ ਦੇ ਪੱਖ ਵਿਚ ਹਨ।
ਇਹ ਵੀ ਪੜ੍ਹੋ - ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਇੰਝ ਰੱਖੋ ਆਪਣੀ ਸਿਹਤ ਦਾ ਧਿਆਨ
ਵਿਕਲ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਕਿ ਬਦਲਦੇ ਸਿਆਸੀ ਮਾਹੌਲ ’ਚ ਬਿਹਾਰ ਨੂੰ ਇਕ ਨੌਜਵਾਨ ਲੀਡਰਸ਼ਿਪ ਦੀ ਲੋੜ ਹੈ ਅਤੇ ਨਿਸ਼ਾਂਤ ਵਿਚ ਜ਼ਰੂਰੀ ਸਾਰੇ ਗੁਣ ਮੌਜੂਦ ਹਨ। ਜਦ-ਯੂ ਦੇ ਇਕ ਹੋਰ ਨੇਤਾ ਪਰਮਹੰਸ ਕੁਮਾਰ ਨੇ ਵੀ ਕਿਹਾ ਕਿ ਨਿਸ਼ਾਂਤ ਦੇ ਮਨ ਵਿਚ ਪੈਸੇ ਜਾਂ ਅਹੁਦੇ ਦਾ ਲਾਲਚ ਨਹੀਂ। ਸਾਦਗੀ-ਪਸੰਦ ਨਿਸ਼ਾਂਤ ਸਰਗਰਮ ਸਿਆਸਤ ਦੇ ਮਾਧਿਅਮ ਰਾਹੀਂ ਸੂਬੇ ਦੀ ਬਿਹਤਰ ਸੇਵਾ ਕਰ ਸਕਦੇ ਹਨ। ਉਨ੍ਹਾਂ ਨੂੰ ਯਕੀਨੀ ਤੌਰ ’ਤੇ ਸਿਆਸਤ ਵਿਚ ਆਉਣਾ ਚਾਹੀਦਾ ਹੈ। ਜਦ-ਯੂ ਵਿਚ ਪਹਿਲਾਂ ਤੋਂ ਚੰਗੇ ਨੇਤਾ ਮੌਜੂਦ ਹਨ। ਜੇ ਨਿਸ਼ਾਂਤ ਸ਼ਾਮਲ ਹੁੰਦੇ ਹਨ ਤਾਂ ਇਹ ਪਾਰਟੀ ਲਈ ਹੋਰ ਵੀ ਚੰਗਾ ਹੋਵੇਗਾ। ਵਿਕਲ ਦੀ ਪੋਸਟ ’ਤੇ ਕਮੈਂਟ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਨਿਸ਼ਾਂਤ ਨੂੰ ਜਦ-ਯੂ ਦੀ ਲੀਡਰਸ਼ਿਪ ਟੀਮ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਨਿਸ਼ਾਂਤ ਦੀ ਸਿਆਸੀ ਸਰਗਰਮੀ ਨੂੰ ਜਦ-ਯੂ ਤੇ ਸੂਬੇ ਦੇ ਹਿੱਤ ਵਿਚ ਦੱਸਿਆ ਗਿਆ ਹੈ। ਹਾਲਾਂਕਿ ਉਨ੍ਹਾਂ ਦੀ ਸਿਆਸਤ ਵਿਚ ਦਿਲਚਸਪੀ ਕਦੇ ਖੁੱਲ੍ਹ ਕੇ ਸਾਹਮਣੇ ਨਹੀਂ ਆਈ।
ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ
ਉਂਝ ਕੁਝ ਖਾਸ ਮੌਕਿਆਂ ’ਤੇ ਉਨ੍ਹਾਂ ਆਪਣੇ ਪਿਤਾ ਦੇ ਕੰਮਕਾਜ ਦੀ ਪ੍ਰਸ਼ੰਸਾ ਕੀਤੀ ਹੈ। 2007 ’ਚ ਆਪਣੀ ਮਾਂ ਮੰਜੂ ਸਿਨਹਾ ਦੇ ਦਿਹਾਂਤ ਤੋਂ ਬਾਅਦ ਨਿਸ਼ਾਂਤ ਲਗਾਤਾਰ ਆਪਣੇ ਪਿਤਾ ਦੇ ਨਾਲ ਮੁੱਖ ਮੰਤਰੀ ਨਿਵਾਸ ਵਿਚ ਹੀ ਰਹਿ ਰਹੇ ਹਨ। ਬੀ. ਟੈੱਕ ਦੀ ਪੜ੍ਹਾਈ ਕਰ ਚੁੱਕੇ ਨਿਸ਼ਾਂਤ ਦਾ ਝੁਕਾਅ ਅਧਿਆਤਮ ਵੱਲ ਹੈ। ਹਾਲਾਂਕਿ ਦੇਸ਼ ਦੀਆਂ ਖੇਤਰੀ ਪਾਰਟੀਆਂ ਦੀ ਉੱਚ ਲੀਡਰਸ਼ਿਪ ਔਲਾਦਾਂ ਹੀ ਕਰਦੀਆਂ ਹਨ। ਇਨ੍ਹਾਂ ਵਿਚ ਡੀ. ਐੱਮ. ਕੇ. ਦੇ ਐੱਮ. ਕੇ. ਸਟਾਲਿਨ, ਝਾਮੂਮੋ ਦੇ ਹੇਮੰਤ ਸੋਰੇਨ, ਸਪਾ ਦੇ ਅਖਿਲੇਸ਼ ਯਾਦਵ, ਬੀਜਦ ਦੇ ਨਵੀਨ ਪਟਨਾਇਕ, ਰਾਜਦ ਦੇ ਤੇਜਸਵੀ ਯਾਦਵ, ਸ਼ਿਵ ਸੈਨਾ ਦੇ ਊਧਵ ਠਾਕਰੇ, ਟੀ. ਐੱਮ. ਸੀ. ਦੇ ਅਭਿਸ਼ੇਕ ਬੈਨਰਜੀ ਆਦਿ ਸ਼ਾਮਲ ਹਨ। ਇਹ ਸਾਰੇ ਉਨ੍ਹਾਂ ਪਾਰਟੀਆਂ ਦੇ ਨੇਤਾ ਹਨ, ਜਿਨ੍ਹਾਂ ਦੀ ਸਥਾਪਨਾ ਵਿਚ ਉਨ੍ਹਾਂ ਦੇ ਪਰਿਵਾਰ ਜਾਂ ਪਿਤਾ ਦਾ ਹੀ ਯੋਗਦਾਨ ਰਿਹਾ ਹੈ। ਬਸਪਾ ਮੁਖੀ ਮਾਇਆਵਤੀ ਤੇ ਟੀ. ਐੱਮ. ਸੀ. ਦੀ ਮੁਖੀ ਮਮਤਾ ਬੈਨਰਜੀ ਅਣਵਿਆਹੁਤਾ ਹਨ। ਪਾਰਟੀਆਂ ’ਚ ਲੀਡਰਸ਼ਿਪ ਨੂੰ ਨਜ਼ਦੀਕੀ ਰਿਸ਼ਤੇਦਾਰ ਨੇ ਹੀ ਅੱਗੇ ਵਧਾਇਆ ਹੈ।
ਇਹ ਵੀ ਪੜ੍ਹੋ - ਸ਼੍ਰੀਨਗਰ 'ਚ ਵਾਪਰਿਆ ਦਰਦਨਾਕ ਹਾਦਸਾ, ਕਾਰ 'ਤੇ ਡਿੱਗਿਆ ਵੱਡਾ ਪੱਥਰ, 3 ਲੋਕਾਂ ਦੀ ਮੌਕੇ 'ਤੇ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8