ਆਬਕਾਰੀ ਨੀਤੀ ਮਾਮਲੇ 'ਚ ਮਨੀਸ਼ ਸਿਸੋਦੀਆ ਨੂੰ ਰਾਹਤ ਨਹੀਂ, 29 ਅਪ੍ਰੈਲ ਤੱਕ ਵਧੀ ਨਿਆਂਇਕ ਹਿਰਾਸਤ

Monday, Apr 17, 2023 - 03:02 PM (IST)

ਆਬਕਾਰੀ ਨੀਤੀ ਮਾਮਲੇ 'ਚ ਮਨੀਸ਼ ਸਿਸੋਦੀਆ ਨੂੰ ਰਾਹਤ ਨਹੀਂ, 29 ਅਪ੍ਰੈਲ ਤੱਕ ਵਧੀ ਨਿਆਂਇਕ ਹਿਰਾਸਤ

ਨਵੀਂ ਦਿੱਲੀ- ਆਬਕਾਰੀ ਨੀਤੀ ਮਾਮਲੇ ਵਿਚ ਗ੍ਰਿਫ਼ਤਾਰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅੱਜ ਯਾਨੀ ਕਿ ਸੋਮਵਾਰ ਨੂੰ ਰਾਊਜ ਐਵੇਨਿਊ ਕੋਰਟ 'ਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਸਿਸੋਦੀਆ ਨੂੰ ਅੱਜ ਵੀ ਰਾਹਤ ਨਹੀਂ ਮਿਲੀ ਹੈ। ਰਾਊਜ ਐਵੇਨਿਊ ਕੋਰਟ ਨੇ ਸਿਸੋਦੀਆ ਦੀ ਨਿਆਂਇਕ ਹਿਰਾਸਤ ਈ. ਡੀ. ਅਤੇ ਸੀ. ਬੀ. ਆਈ. ਨਾਲ ਜੁੜੇ ਹੁਕਮ 'ਚ ਸੋਧ ਕੀਤੀ ਹੈ। ਸਿਸੋਦੀਆ ਦੀ ਨਿਆਂਇਕ ਹਿਰਾਸਤ ਹੁਣ ਅਦਾਲਤ ਨੇ ਸੀ. ਬੀ. ਆਈ. ਮਾਮਲੇ 'ਚ 27 ਅਪ੍ਰੈਲ ਤੱਕ ਅਤੇ ਈ. ਡੀ. ਮਾਮਲੇ 'ਚ 29 ਅਪ੍ਰੈਲ ਤੱਕ ਵਧਾ ਦਿੱਤੀ ਹੈ।

ਅਦਾਲਤ ਨੇ ਇਸ ਤੋਂ ਪਹਿਲਾਂ ਸਿਸੋਦੀਆ ਦੀ ਨਿਆਂਇਕ ਹਿਰਾਸਤ 1 ਮਈ ਤੱਕ ਵਧਾ ਦਿੱਤੀ ਹੈ। ਜਾਣਕਾਰੀ ਮੁਤਾਬਕ ਦਿੱਲੀ ਦੀ ਨਵੀਂ ਸ਼ਰਾਬ ਨੀਤੀ ਵਿਚ ਬੇਨਿਯਮੀਆਂ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵਲੋਂ ਦਰਜ ਕੀਤੇ ਗਏ ਮਾਮਲੇ ਵਿਚ ਉਨ੍ਹਾਂ ਦੀ ਹਿਰਾਸਤ ਨੂੰ ਵਧਾਉਣ ਦਾ ਹੁਕਮ ਦਿੱਤਾ ਗਿਆ। 

ਇਹ ਵੀ ਪੜ੍ਹੋ- CBI ਦੇ ਸੰਮਨ ਮਗਰੋਂ ਬੋਲੇ ਕੇਜਰੀਵਾਲ- ਜੇ ਮੈਂ ਭ੍ਰਿਸ਼ਟ ਹਾਂ ਤਾਂ ਫਿਰ ਦੇਸ਼ 'ਚ ਕੋਈ ਵੀ ਈਮਾਨਦਾਰ ਨਹੀਂ

ਦੱਸਣਯੋਗ ਹੈ ਕਿ ਸਿਸੋਦੀਆ ਆਬਕਾਰੀ ਨੀਤੀ ਮਾਮਲੇ ਵਿਚ ਈ. ਡੀ. ਦੀ ਹਿਰਾਸਤ ਵਿਚ ਹੈ। ਉਨ੍ਹਾਂ ਨੂੰ 26 ਫਰਵਰੀ ਨੂੰ ਸੀ. ਬੀ. ਆਈ. ਨੇ 8 ਘੰਟੇ ਦੀ ਪੁੱਛ-ਗਿੱਛ ਮਗਰੋਂ ਗ੍ਰਿਫ਼ਤਾਰ ਕੀਤਾ ਸੀ। 7 ਦਿਨ ਦੀ ਸੀ. ਬੀ. ਆਈ. ਰਿਮਾਂਡ ਮਗਰੋਂ ਅਦਾਲਤ ਨੇ 6 ਮਾਰਚ ਨੂੰ ਸਿਸੋਦੀਆ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਤਿਹਾੜ ਜੇਲ੍ਹ 'ਚ ਭੇਜ ਦਿੱਤਾ ਸੀ। ਇੱਥੇ ਈ. ਡੀ. ਨੇ ਸਿਸੋਦੀਆ ਤੋਂ ਇਸ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਪੁੱਛ-ਗਿੱਛ ਕੀਤੀ ਸੀ, ਜੇਲ੍ਹ ਤੋਂ ਹੀ ਏਜੰਸੀ ਨੇ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ- ‘ਕੋਈ ਸਬੂਤ ਨਹੀਂ ਹੈ, ਪੂਰਾ ਮਾਮਲਾ ਝੂਠਾ ਹੈ’ CBI ਵੱਲੋਂ 9 ਘੰਟਿਆਂ ਦੀ ਪੁੱਛਗਿੱਛ ਮਗਰੋਂ ਬੋਲੇ ਕੇਜਰੀਵਾਲ

ਸੀ. ਬੀ. ਆਈ ਨੇ 17 ਅਗਸਤ, 2022 ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਬੇਨਿਯਮੀਆਂ ਦੇ ਸਬੰਧ 'ਚ ਕੇਸ ਦਰਜ ਕੀਤਾ ਸੀ। ਇਸ ਮਾਮਲੇ 'ਚ ਦਿੱਲੀ ਦੇ ਸਾਬਕਾ ਡਿਪਟੀ ਸੀ.ਐੱਮ ਮਨੀਸ਼ ਸਿਸੋਦੀਆ ਨੂੰ ਪਹਿਲਾਂ ਸੀ. ਬੀ. ਆਈ ਅਤੇ ਫਿਰ ਈ.ਡੀ ਨੇ ਗ੍ਰਿਫ਼ਤਾਰ ਕੀਤਾ ਸੀ। ਫਿਲਹਾਲ ਉਹ ਈ.ਡੀ ਦੀ ਹਿਰਾਸਤ ਵਿਚ ਹਨ। ਬੀਤੇ ਕੱਲ ਸੀ. ਬੀ. ਆਈ. ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛ-ਗਿੱਛ ਲਈ ਬੁਲਾਇਆ ਸੀ। ਕੇਜਰੀਵਾਲ ਤੋਂ ਕਰੀਬ 9 ਘੰਟੇ ਦੀ ਪੁੱਛ-ਗਿੱਛ ਦੌਰਾਨ 56 ਸਵਾਲ ਪੁੱਛੇ ਗਏ। 


author

Tanu

Content Editor

Related News